29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟੈਗੋਰ ਇੰਟਰਨੈਸ਼ਨਲ ਸਕੂਲ 'ਚ ਮਾਂ ਦਿਵਸ ਮਨਾਇਆ

Ad Position 21
No active advertisement
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਦੇ ਵਿਦਿਆਰਥੀ ਡਾਂਸ ਪੇਸ਼ ਕਰਦੇ ਹੋਏ | ਅਜੀਤ ਤਸਵੀਰ <br/> 10-05-2026
ਦੇਵੀਗੜ੍ਹ, 9 ਮਈ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਵਿਚ ਮਾਂ ਦਿਵਸ ਬੜੇ ਪਿਆਰ, ਸਤਿਕਾਰ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਕੂਲ ਵਿੱਚ ਸਨਮਾਨ ਸਹਿਤ ਸੱਦਾ ਦਿੱਤਾ ਗਿਆ | ਸਮਾਗਮ ਦੌਰਾਨ ਹਰ ਪਲ ਮਾਂ ਦੇ ਨਿਸ਼ਕਾਮ ਪਿਆਰ, ਤਿਆਗ ਅਤੇ ਮਮਤਾ ਨੂੰ ਸਮਰਪਿਤ ਨਜ਼ਰ ਆਇਆ | ਨੰਨੇ-ਮੁੰਨੇ ਬੱਚਿਆਂ ਵਲੋਂ ਆਪਣੀਆਂ ਮਾਵਾਂ ਲਈ ਪੇਸ਼ ਕੀਤੇ ਗਏ ਮਨਮੋਹਕ ਡਾਂਸ, ਮਿੱਠੇ ਗੀਤ ਅਤੇ ਭਾਵੁਕ ਪੇਸ਼ਕਾਰੀਆਂ ਨੇ ਹਰ ਇਕ ਦਾ ਦਿਲ ਜਿੱਤ ਲਿਆ | ਬੱਚਿਆਂ ਦੇ ਮਾਸੂਮ ਚਿਹਰਿਆਂ ਤੇ ਆਪਣੀ ਮਾਂ ਲਈ ਪਿਆਰ ਅਤੇ ਮਾਵਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਇਸ ਸਮਾਗਮ ਦੀ ਸਭ ਤੋਂ ਖੂਬਸੂਰਤ ਝਲਕ ਬਣੇ | ਇਸ ਮੌਕੇ ਵਿਦਿਆਰਥੀਆਂ ਵਲੋਂ Tਥੈਂਕ ਯੂ ਕਾਰਡ ਮੇਕਿੰਗ ਐਕਟਿਵਿਟੀU ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਕਾਰਡ ਤਿਆਰ ਕਰਕੇ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ Tਕ੍ਰਾਊਨ ਮੇਕਿੰਗ ਐਕਟਿਵਿਟੀU ਦੌਰਾਨ ਬੱਚਿਆਂ ਨੇ ਰੰਗ-ਬਿਰੰਗੇ ਤਾਜ ਤਿਆਰ ਕਰਕੇ ਆਪਣੀਆਂ ਮਾਵਾਂ ਨੂੰ Tਕੁਈਨ ਆਫ ਮਾਈ ਲਾਈਫU ਦਾ ਖ਼ਿਤਾਬ ਦਿੱਤਾ | ਸਮਾਗਮ ਦੀ ਖਾਸ ਖਿੱਚ Tਕੁਕਿੰਗ ਵਿਦਾਊਟ ਫਾਇਰU ਗਤੀਵਿਧੀ ਰਹੀ, ਜਿਸ ਵਿਚ ਬੱਚਿਆਂ ਅਤੇ ਮਾਵਾਂ ਨੇ ਮਿਲ ਕੇ ਬਿਨਾਂ ਅੱਗ ਦੇ ਸੁਆਦਲੇ ਅਤੇ ਸਿਹਤਮੰਦ ਭੋਜਨ ਤਿਆਰ ਕੀਤੇ | ਇਸ ਗਤੀਵਿਧੀ ਨੇ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਅਤੇ ਯਾਦਗਾਰ ਬਣਾਇਆ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਗੌਰਵ ਗੁਲਾਟੀ , ਪ੍ਰਧਾਨ ਸ੍ਰੀਮਤੀ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ, Tਮਾਂ ਉਹ ਰੱਬੀ ਰੂਪ ਹੈ ਜੋ ਆਪਣੀ ਮਮਤਾ ਨਾਲ ਬੱਚੇ ਦੀ ਹਰ ਪੀੜ ਨੂੰ ਖੁਸ਼ੀ ਵਿੱਚ ਬਦਲ ਦਿੰਦੀ ਹੈ | ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ |U ਸਮਾਗਮ ਦੇ ਅੰਤ ਵਿੱਚ ਸਾਰੀਆਂ ਮਾਵਾਂ ਨੇ ਸਕੂਲ ਦੇ ਇਸ ਸੁੰਦਰ ਉਪਰਾਲੇ ਦੀ ਦਿਲੋਂ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਦਿਨ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਭ ਤੋਂ ਯਾਦਗਾਰ ਯਾਦਾਂ ਵਿਚ ਹਮੇਸ਼ਾਂ ਸ਼ਾਮਲ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਸਕਾਲਰਜ਼ ਸਕੂਲ 'ਚ ਧੂਮਧਾਮ ਨਾਲ ਮਨਾਇਆ 'ਮਾਂ' ਦਿਵਸ ਅਗਲੀ ਖ਼ਬਰ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਉਣ ਦਾ ਮਾਮਲਾ-ਆਰਮੀ ਸਕੂਲ ਦੀ ਪਿ੍ੰਸੀਪਲ ਨੂੰ ਮਿਲੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ...
Ad Position 24