ਨਾਭਾ, 9 ਮਈ (ਜਗਨਾਰ ਸਿੰਘ ਦੁਲੱਦੀ)-ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ, ਕਿਉਂ ਜੋ ਕਾਂਗਰਸ ਪਾਰਟੀ ਵਲੋਂ ਨਾਭਾ ਨਗਰ ਕੌਂਸਲ ਚੋਣਾਂ ਲਈ 23 ਦਿਆਂ 23 ਵਾਰਡਾਂ 'ਚੋਂ ਸੰਭਾਵੀ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ 'ਅਜੀਤ' ਪ੍ਰਤੀਨਿਧ ਨਾਲ ਵਿਸੇਸ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਵੇਂ ਹੀ ਨਗਰ ਕੌਂਸਲ ਚੋਣਾਂ ਦਾ ਐਲਾਨ ਹੋਵੇਗਾ ਤਾਂ ਉਹ ਪਾਰਟੀ ਹਾਈਕਮਾਂਡ ਕੋਲ ਇਨ੍ਹਾਂ ਸੰਭਾਵੀ ਉਮੀਦਵਾਰਾਂ ਦੀ ਲਿਸਟ ਭੇਜ ਕੇ ਤੁਰੰਤ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ | ਧਰਮਸੋਤ ਨੇ ਕਿਹਾ ਕਿ ਨਾਭਾ ਸ਼ਹਿਰ ਦਾ ਜੋ ਵਿਕਾਸ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਇਆ ਹੈ ਉਹ ਕਿਸੇ ਵੀ ਹੋਰ ਪਾਰਟੀ ਦੀ ਸਰਕਾਰ ਵਲੋਂ ਨਹੀਂ ਕਰਵਾਇਆ ਗਿਆ | ਜਿਸ ਕਰਕੇ ਨਾਭਾ ਸ਼ਹਿਰ ਦੇ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਜਿਤਾਉਣ ਲਈ ਉਤਾਵਲੇ ਹਨ | ਇਸ ਮੌਕੇ ਜਗਜੀਤ ਸਿੰਘ ਦੁਲੱਦੀ, ਬਲਵਿੰਦਰ ਸਿੰਘ ਬਿੱਟੂ ਢੀਗੀ ਦਿਹਾਤੀ ਬਲਾਕ ਪ੍ਰਧਾਨ, ਵਿਵੇਕ ਸਿੰਗਲਾ ਸ਼ਹਿਰੀ ਬਲਾਕ ਪ੍ਰਧਾਨ, ਨਰੇਸ਼ ਸ਼ਰਮਾ ਆਦਿ ਵੀ ਮੌਜੂਦ ਸਨ |