29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

-ਮਾਮਲਾ ਨੌਜਵਾਨ ਵਲੋਂ ਗੋਲੀਆਂ ਮਾਰ ਕੇ ਸਹੁਰੇ ਅਤੇ ਸਾਲੇ ਨੂੰ ਮਾਰਨ ਦਾ- ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੁਬਾਰਾ ਬਿਆਨ ਲੈ ਕੇ ਕਾਰਵਾਈ ਦੀ ਕੀਤੀ ਮੰਗ

Ad Position 21
No active advertisement
ਮਿ੍ਤਕ ਦੀਆਂ ਲੜਕੀਆਂ ਅਤੇ ਪਿੰਡ ਰਸੋਲੀ ਦੇ ਲੋਕ ਪਾਤੜਾਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ | ਤਸਵੀਰ : ਜਗਦੀਸ਼ ਸਿੰਘ ਕੰਬੋਜ<br/> 10-05-2026

ਪਾਤੜਾਂ, 9 ਮਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਇਕ ਨੌਜਵਾਨ ਵਲੋਂ ਗੋਲੀਆਂ ਮਾਰ ਕੇ ਆਪਣੇ ਸਹੁਰੇ ਅਤੇ ਸਾਲੇ ਨੂੰ ਮਾਰ ਦਿੱਤਾ ਗਿਆ ਸੀ | ਗੋਲੀਆਂ ਮਾਰਨ ਵਾਲੇ ਦੀ ਪਤਨੀ ਅਤੇ ਮਿ੍ਤਕ ਦੀ ਲੜਕੀ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਇਕ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਪੁਲਿਸ ਨੇ ਸਾਡੇ ਪਿਤਾ ਅਤੇ ਭਰਾ ਨੂੰ ਮਾਰਨ ਵਾਲੇ ਮੇਰੇ ਪਤੀ ਦੇ ਖਿਲਾਫ ਕੇਸ ਦਰਜ ਤਾਂ ਕੀਤਾ ਹੈ ਪਰ ਦੋਵਾਂ ਨੂੰ ਮਾਰਨ ਲਈ ਬਰਾਬਰ ਦੇ ਹੋਰ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ | ਪਾਤੜਾਂ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗਗਨਦੀਪ ਕੌਰ ਨੇ ਕਿਹਾ ਕਿ ਅਸੀ ਦੋ ਭੈਣਾਂ ਪਿੰਡ ਸ਼ਾਦੀਹਰੀ ਵਿਖੇ ਇਕ ਪਰਿਵਾਰ ਵਿਚ ਹੀ ਵਿਆਹੀਆਂ ਹੋਈਆਂ ਹਨ | ਮੇਰਾ ਪਤੀ ਮੈਨੂੰ ਬਹੁਤ ਕੁੱਟਦਾ ਮਾਰਦਾ ਸੀ ਅਤੇ ਇਸ ਤਰ੍ਹਾਂ ਹੀ ਇਸ ਨੇ ਮੈਨੂੰ 29 ਅਪ੍ਰੈਲ ਨੂੰ ਬਹੁਤ ਕੁੱਟਮਾਰ ਕੀਤੀ ਅਤੇ ਮੇਰੇ ਗਰਮ ਕਰਕੇ ਚਿਮਟੇ ਵੀ ਲਾਏ, ਜਿਸ ਤੋਂ ਦੁਖੀ ਹੋ ਕੇ ਮੈਂ ਪਿੰਡ ਰਸੋਲੀ ਰਹਿੰਦੇ ਆਪਣੇ ਭਰਾ ਨੂੰ ਫ਼ੋਨ ਕਰਨ 'ਤੇ ਮੇਰਾ ਪੇਕਾ ਪਰਿਵਾਰ ਆਇਆ ਤਾਂ ਮੇਰੇ ਪਤੀ ਨੇ ਮੇਰੇ ਭਰਾ ਤੇ ਪਿਤਾ 'ਤੇ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ | ਮੇਰੇ ਪਤੀ ਦਾ ਸਾਥ ਮੇਰੀ ਸੱਸ ਤੇ ਸਹੁਰੇ ਵਲੋਂ ਦਿੱਤਾ ਗਿਆ ਅਤੇ ਸਬੂਤ ਮਿਟਾਉਣ ਲਈ ਇਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਵਲੋਂ ਇਨ੍ਹਾਂ ਦਾ ਸਾਥ ਦਿੱਤਾ ਗਿਆ | ਜਦੋਂ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੇਰੇ ਪਿਤਾ ਅਤੇ ਭਰਾ ਦੀ ਹਸਪਤਾਲ ਵਿਚ ਮੌਤ ਹੋ ਗਈ ਅਤੇ ਪੁਲਿਸ ਨੇ ਸਾਡੇ ਬਿਆਨ ਨਹੀਂ ਲਏ | ਮੇਰੀ ਮਾਤਾ ਦੇ ਬਿਆਨਾਂ 'ਤੇ ਸਿਰਫ ਮੇਰੇ ਪਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਦੋਂ ਕਿ ਇਨ੍ਹਾਂ ਨੂੰ ਮਾਰਨ ਵਿਚ ਸ਼ਾਮਿਲ ਮੇਰੇ ਸਹੁਰੇ ਅਤੇ ਸੱਸ ਅਤੇ ਹੋਰ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ | ਗਗਨਦੀਪ ਕੌਰ ਤੇ ਇਸ ਦੇ ਨਾਲ ਆਈਆਂ ਦੋਵਾਂ ਭੈਣਾਂ ਨੇ ਮੰਗ ਕੀਤੀ ਕਿ ਸਾਡੇ ਬਿਆਨ ਦੁਬਾਰਾ ਲੈ ਕੇ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਪਿੰਡ ਰਸੋਲੀ ਦੇ ਸਰਪੰਚ ਦੀ ਅਗਵਾਈ 'ਚ ਆਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਵਲੋਂ ਗਗਨਦੀਪ ਕੌਰ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਦੇ ਸਾਰੇ ਲੋਕਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ | ਥਾਣਾ ਮੁਖੀ ਜਗਤਾਰ ਸਿੰਘ ਨੇ ਕਿਹਾ ਕਿ ਗਗਨਦੀਪ ਕੌਰ ਦੇ ਬਿਆਨ ਵੀ ਦਰਜ ਕੀਤੇ ਗਏ ਹਨ | ਇਸ ਬਾਰੇ ਡਾ. ਰੁਪਿੰਦਰ ਕੌਰ ਡੀ.ਐੱਸ.ਪੀ ਦਿੜ੍ਹਬਾ ਨੇ ਕਿਹਾ ਕਿ ਪਰੋਪਰ ਚੈਨਲ ਕੋਈ ਦਰਖਾਸਤ ਦਿੱਤੀ ਜਾਵੇਗੀ ਤਾਂ ਉਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹੈ ਤਿਆਰ-ਸਾਧੂ ਸਿੰਘ ਧਰਮਸੋਤ ਅਗਲੀ ਖ਼ਬਰ ਪੰਜਾਬ 'ਚ ਧਮਾਕਿਆਂ ਦੀਆਂ ਤਾਜ਼ਾ ਘਟਨਾਵਾਂ ਨਾਲ ਮਾਨ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ
Ad Position 24