28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਜਪਾ 2027 'ਚ ਬੰਗਾਲ ਵਾਂਗ ਪੰਜਾਬ 'ਚ ਹੂੰਝਾ ਫੇਰ ਜਿੱਤ ਦਰਜ ਕਰੇਗੀ-ਹਰਪਾਲਪੁਰ <br/>

Ad Position 21
No active advertisement
ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਪੰਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਭਾਜਪਾ ਆਗੂ ਫਤਿਹ ਮਾਰਚ ਕਰਦੇ ਹੋਏ | ਅਜੀਤ ਤਸਵੀਰ <br/> 11-05-2026
ਪਟਿਆਲਾ, 10 ਮਈ (ਅ.ਸ. ਅਹਲੂਵਾਲੀਆ)-ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਪੰਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਵਿਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਹਲਕਾ ਘਨੌਰ ਦੇ ਬੀਜੇਪੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ 'ਫ਼ਤਿਹ ਮਾਰਚ' ਕੱਢਿਆ ਗਿਆ, ਇਸ ਫਹਿਤੇ ਮਾਰਚ 'ਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ, ਹਰਦੀਪ ਸਿੰਘ ਸਨੌਰ ਤੇ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿੱਣਤੀ ਵਿਚ ਬੀਜੇਪੀ ਦੇ ਵਰਕਰਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ, ਦੁਕਾਨਦਾਰ ਨੂੰ ਲੱਡੂ ਵੰਡਦੇ ਕੇ ਜਸ਼ਨ ਮਨਾਉਂਦੇ ਹੋਏ ਸਮਾਪਤ ਹੋਈ | ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸਾਮ, ਪੁਡੁਚੇਰੀ ਅਤੇ ਪੱਛਮੀ ਬੰਗਾਲ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੰਨ ਰਾਜਾਂ ਵਿਚ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਹੈ | ਅਸਾਮ ਵਿਚ ਭਾਜਪਾ ਨੇ ਮਜ਼ਬੂਤ ਸੰਗਠਨ ਅਤੇ ਲੋਕ-ਹਿਤੈਸ਼ੀ ਫੈਸਲਿਆਂ ਦੇ ਆਧਾਰ 'ਤੇ ਵੱਡੀ ਲੀਡ ਨਾਲ ਜਿੱਤ ਦਰਜ ਹੋਈ ਹੈ, ਪੁਡੁਚੇਰੀ ਵਿਚ ਗਠਜੋੜ ਨਾਲ ਸਪੱਸ਼ਟ ਬਹੁਮਤ ਹਾਸਲ ਕਰ ਕੇ ਸਰਕਾਰ ਬਣਾਉਣ ਦਾ ਰਾਹ ਸੁਗਮ ਕੀਤਾ ਗਿਆ, ਪੱਛਮੀ ਬੰਗਾਲ ਵਿਚ ਭਾਜਪਾ ਦੇ ਵੋਟ ਸ਼ੇਅਰ ਅਤੇ ਸੀਟਾਂ ਵਿਚ ਮਹੱਤਵਪੂਰਨ ਵਾਧਾ ਦਰਸਾਇਆ ਗਿਆ ਹੈ, ਜੋ ਲੋਕਾਂ ਵਲੋਂ ਬਦਲਾਅ ਦੀ ਚਾਹ ਨੂੰ ਦਰਸਾਉਂਦਾ ਹੈ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਕਾਰਜਾਂ ਅਤੇ ਗਰੀਬ-ਕਲਿਆਣ ਯੋਜਨਾਵਾਂ ਨੂੰ ਮਿਲ ਰਹੇ ਭਰਪੂਰ ਸਮਰਥਨ ਦੀ ਗੱਲ ਕੀਤੀ ਹੈ | ਭਾਜਪਾ ਦਾ ਨੀਤੀਕ ਸਿਧਾਂਤ 'ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ' ਇਸ ਜਿੱਤ ਨਾਲ ਪ੍ਰਮਾਣਿਤ ਹੋਇਆ ਹੈ | ਹੁਣ ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਵੱਡੀ ਬਹੁਮਤ ਹਾਸਲ ਕਰੇਗੀ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਮਾੜੂ, ਗੁਰਦਰਸ਼ਨ ਸਿੰਘ ਹੈਪੀ ਨਨਹੇੜੀ, ਸੁਰਿੰਦਰ ਸਿੰਘ ਕਾਮੀ, ਸੁਖਬੀਰ ਸਿੰਘ ਵੜੈਚ, ਜਸਵੰਤ ਸਿੰਘ ਸਰਪੰਚ ਨਸੀਰਪੁਰ, ਸੁਲੱਖਣ ਸਿੰਘ ਭੰਗੂ, ਦਲਵੀਰ ਸਿੰਘ ਭੰਗੂ, ਨਾਗਰ ਸਿੰਘ ਕੁੱਥਾਖੇੜੀ, ਕੁਲਵੰਤ ਸਿੰਘ ਸਰਦਾਰਗੜ, ਬਿਕਰਮ ਸਿੰਘ ਬੰਸੀ, ਦਰਸ਼ਨ ਸਿੰਘ ਪੱਬਰੀ, ਸਾਹਿਲ ਸੂਦ ਘਨੌਰ, ਰਾਜਵੀਰ ਸਿੰਘ ਚੱਪੜ, ਬਨਾਰਸੀ ਸਿੰਘ ਸੇਖੂਪੁਰ, ਤੇਜ਼ੀ ਸਿਆਲੂ, ਹਰਮਨ ਸਿੰਘ ਮਾੜੂ, ਸੁਖਵਿੰਦਰ ਸਿੰਘ ਬਾਈ ਸਰਾਲਾ, ਅਮਿਰਤ ਸਿੰਘ ਬਘੋਰਾ, ਗੁਰਜਿੰਦਰ ਸਿੰਘ ਕਰਨਪੁਰ, ਸਖਵਿੰਦਰ ਸਿੰਘ ਭੋਲਾ ਸਿਰ ਕੱਪੜਾ ਸਮੇਤ ਹੋਰ ਵੀ ਬਹੁਤ ਸਾਰੇ ਸਿਰਕੱਢਵੇਂ ਨੌਜਵਾਨ ਆਗੂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਆਲੋਵਾਲ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਅਣਪਛਾਤਿਆਂ ਵਲੋਂ ਬੰਦ ਕੀਤਾ ਐਕਸਪ੍ਰੈਸਵੇਅ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਕਰਵਾਇਆ ਚਾਲੂ
Ad Position 24