28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਦੀ ਤਿਆਰੀ ਲਈ ਲਾਮਬੰਦੀ ਬੈਠਕ

Ad Position 21
No active advertisement
ਅਜੀਤ ਡੈਸਕ 11-05-2026
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਰਾਜਪੁਰਾ ਚੋਣਾਂ ਦੀ ਤਿਆਰੀ ਲਈ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਅਤੇ ਨਗਰ ਕੌਂਸਲ ਰਾਜਪੁਰਾ ਚੋਣਾਂ ਦੇ ਇੰਚਾਰਜ ਐੱਸ.ਕੇ. ਦੇਵ ਵਿਸ਼ੇਸ਼ ਤੌਰ 'ਤੇ ਪਹੁੰਚੇ | ਬੈਠਕ ਵਿਚ ਅਨਿਲ ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਗਰ ਕੌਂਸਲ ਰਾਜਪੁਰਾ ਦੀਆਂ ਚੋਣਾਂ ਪੂਰੇ 31 ਵਾਰਡਾਂ ਵਿਚ ਲੜੇਗੀ ਅਤੇ ਨਗਰ ਕੌਂਸਲ ਰਾਜਪੁਰਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰੇਗੀ | ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਇਕਜੁਟ ਹੋ ਕੇ ਚੋਣਾਂ ਲੜਨ ਲਈ ਸੰਗਠਨ ਨੂੰ ਮਜ਼ਬੂਤ ਕਰਨ ਕਿਹਾ | ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੇ ਇੰਚਾਰਜ ਐੱਸ.ਕੇ. ਦੇਵ ਸਾਰੇ 31 ਵਾਰਡਾਂ ਵਿਚ ਜਾ ਕੇ ਵੋਟਰਾਂ ਦੀ ਪਸੰਦ ਦੇ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਸਿਫ਼ਾਰਸ਼ ਕਰਨਗੇ | ਇਸ ਬੈਠਕ ਵਿਚ ਐੱਸ.ਕੇ. ਦੇਵ ਨੇ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਜ਼ਿਲ੍ਹਾ ਪਟਿਆਲਾ ਉੱਤਰੀ ਦੇ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੰਦਾ, ਗੌਰਵ ਗੌਤਮ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਨਰਿੰਦਰ ਨਾਗਪਾਲ, ਸੰਜੀਵ ਮਿੱਤਲ, ਐਡਵੋਕੇਟ ਕਿਸ਼ਨ ਸਿੰਘ, ਸੰਦੀਪ ਜਿੰਦਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਨੰਦ ਲਾਲ, ਓਮ ਪ੍ਰਕਾਸ਼ ਪਾਸ਼ੀ, ਅਮਰੇਸ਼ ਸ਼ਰਮਾ, ਰਾਮ ਚੰਦ ਬੱਬਰ, ਗੁਰਦਾਸ ਸਚਦੇਵਾ, ਯਸ਼ ਟੰਡਨ, ਵਿਸ਼ੂ ਸ਼ਰਮਾ, ਐਡਵੋਕੇਟ ਅਰੁਣ ਕੌਂਸਲ, ਕਿਰਨ ਹੰਸ, ਗੀਤਾ ਸੇਤਿਆ, ਨਮਿਤਾ ਰਾਣਾ ਨਾਲ ਕਾਫੀ ਸੰਖਿਆ ਵਿਚ ਭਾਜਪਾ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਲੜਕੀ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ 'ਤੇ ਕੇਸ ਦਰਜ
Ad Position 24