08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਮ ਲੋਕਾਂ ਦੀ ਸਰਕਾਰ 'ਚ ਸਫ਼ਾਈ ਕਾਮਿਆਂ ਨੂੰ ਕਿਉਂ ਦੇਣੇ ਪੈ ਰਹੇ ਹਨ ਧਰਨੇ-ਜਗਜੀਤ ਛੜਬੜ

Ad Position 21
No active advertisement
ਅਜੀਤ ਡੈਸਕ 12-05-2026
ਬਨੂੜ, 11 ਮਈ (ਭੁਪਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਸਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਅਤੇ ਮੁਲਾਜ਼ਮ ਵਰਗ ਨਾਲ ਇਹ ਵਾਅਦੇ ਕੀਤੇ ਗਏ ਸਨ, ਕਿ ਜਦੋਂ ਆਮ ਆਦਮੀ ਭਾਵ ਤੁਹਾਡੀ ਸਰਕਾਰ ਸਤਾ ਵਿਚ ਆ ਗਈ ਤਾਂ ਕਿਸੇ ਵੀ ਮੁਲਾਜਮ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ 'ਤੇ ਮਸਲੇ ਦਾ ਹੱਲ ਗੱਲਬਾਤ ਰਾਹੀ ਹੋਵੇਗਾ, ਪਰ 'ਆਪ' ਲੀਡਰਾਂ ਨੇ ਝੂਠੇ ਵਾਅਦੇ ਕਰਕੇ ਸਤਾ 'ਤੇ ਕਾਬਜ਼ ਹੋਣ ਮਗਰੋਂ ਮੁਲਾਜ਼ਮ ਵਰਗ ਦੀ ਸਾਰ ਤੱਕ ਨਹੀਂ ਲਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਬਨੂੜ ਨਗਰ ਕੌਂਸਲ ਦੇ ਦਫਤਰ ਵਿਖੇ ਸਫਾਈ ਕਾਮਿਆਂ ਦੇ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਕਿੰਨੇ ਚਿਰ ਤੋਂ ਆਪਣੀਆਂ ਹੱਕੀ ਮੰਗਾ ਲਈ ਧਰਨੇ ਲਗਾ ਰਹੇ ਹਨ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਜਗਜੀਤ ਛੜਬੜ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਬਹੁਜਨ ਸਮਾਜ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਓਲਡ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ ਅਤੇ ਸਾਲਾਂ ਤੋਂ ਹੋ ਰਹੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਅੰਤ ਕੀਤਾ ਜਾਵੇ | ਜਗਜੀਤ ਸਿੰਘ ਛੜਬੜ ਨੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਸਫਾਈ ਕਰਮਚਾਰੀਆਂ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਬਸਪਾ ਦੀ Tਪੰਜਾਬ ਸੰਭਾਲੋU ਮੁਹਿਮ ਨਾਲ ਜੁੜਨ ਦਾ ਸੱਦਾ ਦਿੱਤਾ | ਇਸ ਮੌਕੇ ਸਫਾਈ ਕਰਮਚਾਰੀ ਨਿੱਕੂ ਪ੍ਰਧਾਨ, ਵੀਰ ਚੰਦ, ਰਿਕੂ ਪ੍ਰਧਾਨ, ਮੁਕੇਸ਼ ਸੇਕਟਰੀ, ਰਜੇਸ, ਹਨੀ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਲੋਕਾਂ ਦੀ ਸਰਕਾਰ 'ਚ ਸਫ਼ਾਈ ਕਾਮਿਆਂ ਨੂੰ ਕਿਉਂ ਦੇਣੇ ਪੈ ਰਹੇ ਹਨ ਧਰਨੇ-ਜਗਜੀਤ ਛੜਬੜ ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਨੇ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ 'ਚ 5 ਸੋਨ ਤਗਮੇ ਸਮੇਤ ਕੁੱਲ 11 ਤਗਮੇ ਜਿੱ...
Ad Position 24