ਦੇਵੀਗੜ੍ਹ, 11 ਮਈ (ਰਾਜਿੰਦਰ ਸਿੰਘ ਮÏਜੀ)-ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ (ਘੜਾਮ ਰੋਡ, ਜੁਲਾਹ ਖੇੜੀ) ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਜਿੱਤ ਦੀ ਮੁਹਿੰਮ ਜਾਰੀ ਰੱਖਦਿਆਂ ਸਟੇਟ ਪੱਧਰ 'ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ¢ ਗੁਰੂ ਨਾਨਕ ਵੀ ਬੀ.ਟੀ. ਪÏਲੀਟੈਕਨਿਕ, ਮੋਹਾਲੀ ਵਿਖੇ ਕਰਵਾਈ ਗਈ 20ਵੀਂ ਓਪਨ ਤਾਇਕਵਾਂਡੋ ਸਟੇਟ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਤਕਨੀਕ ਅਤੇ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਕੁੱਲ 11 ਮੈਡਲ ਆਪਣੇ ਨਾਮ ਕੀਤੇ¢ ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਸੋਨੇ, 4 ਸਿਲਵਰ ਅਤੇ 2 ਬਰÏਾਜ਼ ਮੈਡਲ ਜਿੱਤੇ¢ਜਿਸ ਵਿਚ ਗੈਰੀ, ਤਨਵੀਰ ਕÏਰ, ਯਸ਼ਮੀਤ ਕÏਰ, ਰਮਨਜੋਤ ਕÏਰ ਅਤੇ ਸਹਿਜਅਨਮੋਲ ਸਿੰਘ ਨੇ ਸੋਨੇ ਦੇ ਤਗਮੇ, ਨਿਮਰਤ ਕÏਰ, ਜਸ਼ਨਦੀਪ ਸਿੰਘ, ਗੁਰਕੀਰਤ ਸਿੰਘ ਅਤੇ ਅਭਿਜੋਤ ਸਿੰਘ ਨੇ ਸਿਲਵਰ ਦੇ ਤਗ਼ਮੇ, ਮਨਕੀਰਤ ਸਿੰਘ ਅਤੇ ਅਭਿਰਾਜਵੀਰ ਸਿੰਘ ਨੇ ਬਰੋਂਜ ਮੈਡਲ ਜਿੱਤੇ¢ ਵਿਦਿਆਰਥੀਆਂ ਦੀ ਇਸ ਵੱਡੀ ਉਪਲੱਬਧੀ 'ਤੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕÏਰ ਸੰਧੂ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ¢ ਉਨ੍ਹਾਂ ਕਿਹਾ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਰਾਜ ਪੱਧਰ 'ਤੇ ਮੋਹਰੀ ਰਹਿ ਰਹੇ ਹਨ¢ ਉਨ੍ਹਾਂ ਅੱਗੇ ਕਿਹਾ ਕਿ ਤਾਇਕਵਾਂਡੋ ਵਰਗੀਆਂ ਖੇਡਾਂ ਜਿੱਥੇ ਬੱਚਿਆਂ ਵਿਚ ਅਨੁਸ਼ਾਸਨ ਪੈਦਾ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਆਤਮ-ਰੱਖਿਆ ਲਈ ਵੀ ਤਿਆਰ ਕਰਦੀਆਂ ਹਨ¢ਇਸ ਮÏਕੇ ਪਿ੍ੰਸੀਪਲ ਤਰਨਦੀਪ ਕÏਰ ਅਰੋੜਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵਲੋਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਹਰ ਤਰ੍ਹਾਂ ਦਾ ਸਹਿਯੋਗ ਅਤੇ ਵਧੀਆ ਸਿਖਲਾਈ ਦਿੱਤੀ ਜਾਂਦੀ ਰਹੇਗੀ¢ ਇਸ ਮÏਕੇ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਦÏਰਾਨ ਖਿਡਾਰੀਆਂ ਨੇ ਬਹੁਤ ਹੀ ਤਕਨੀਕੀ ਅਤੇ ਦਲੇਰਾਨਾ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਸਦਕਾ ਉਹ ਇਨ੍ਹਾਂ ਮੈਡਲਾਂ ਦੇ ਹੱਕਦਾਰ ਬਣੇ¢