ਭਾਦਸੋਂ ਦੀ ਸਾਕਸ਼ੀ ਵਰਮਾ ਨੇ ਦਸਵੀਂ ਬੋਰਡ ਪ੍ਰੀਖਿਆ ਦੀ ਮੈਰਿਟ ਸੂਚੀ 'ਚ ਕੀਤਾ ਨਾਂਅ ਦਰਜ ਭਾਦਸੋਂ, 11 ਮਈ (ਗੁਰਬਖ਼ਸ਼ ਸਿੰਘ ਵੜੈਚ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਬੋਰਡ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸਕੂਲ ਆਫ ਐਮੀਨੈਂਸ, ਭਾਦਸੋਂ ਦਾ ਦਸਵੀਂ ਬੋਰਡ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਪਿ੍ੰਸੀਪਲ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਣ ਸਾਕਸ਼ੀ ਵਰਮਾ ਪੁੱਤਰੀ ਸੰਦੀਪ ਕੁਮਾਰ ਵਰਮਾ ਅਤੇ ਮਾਤਾ ਅਨੂ ਵਰਮਾ ਵਲੋਂ 650 'ਚੋਂ 625 ਅੰਕ (96.15 ਫ਼ੀਸਦੀ) ਪ੍ਰਾਪਤ ਕਰਕੇ ਮੈਰਿਟ ਸੂਚੀ 'ਚ ਨਾਮ ਦਰਜ ਕਰਕੇ ਆਪਣੇ ਸਕੂਲ, ਭਾਦਸੋਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਜ਼ਿਲਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਬੱਚੀ ਨੂੰ ਮੁਬਾਰਕਾਂ ਦਿੰਦਿਆਂ ਅਗਲੇਰੀ ਪ੍ਰੀਖਿਆ ਦੇ ਲਈ ਇਸੇ ਤਰਾਂ ਹੋਰ ਦਿ੍ੜ ਸੰਕਲਪ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਪਿ੍ੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਆਉਣ ਦਾ ਮੁੱਖ ਕਾਰਨ ਸਕੂਲ ਵਲੋਂ ਚਲਾਏ ਜਾਣ ਵਾਲੇ ਲਗਾਤਾਰ 'ਮਿਸ਼ਨ ਐਕਸੀਲੈਂਸ' ਅਭਿਆਨ ਕਰਕੇ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਮਿਹਨਤ ਭਰੇ ਜਜ਼ਬੇ ਕਰਕੇ ਹੈ | <br/>
ਅਜੀਤ ਡੈਸਕ
12-05-2026