08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੈਨਸ਼ਨ ਲੈਣ ਆਏ ਬਜ਼ੁਰਗ ਦੀ ਭੁੱਨਰਹੇੜੀ 'ਚ ਹਾਦਸੇ 'ਚ ਮੌਤ

Ad Position 21
No active advertisement
ਬਲਕਾਰ ਸਿੰਘ ਦੀ ਪੁਰਾਣੀ ਤਸਵੀਰ <br/> 12-05-2026
ਭੁੱਨਰਹੇੜੀ, 11 ਮਈ (ਧਨਵੰਤ ਸਿੰਘ)-ਸਥਾਨਕ ਮੇਨ ਬਾਜ਼ਾਰ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਪੈਨਸ਼ਨ ਲੈਣ ਆਏ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਬਲਕਾਰ ਸਿੰਘ ਪੁੱਤਰ ਦਲੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਖਾਕਟਾਂ ਪਲਾਟ ਦਾ ਵਸਨੀਕ ਸੀ | ਬਜ਼ੁਰਗ ਬਲਕਾਰ ਸਿੰਘ ਨਾਲ ਇਹ ਮੰਦਭਾਗਾ ਹਾਦਸਾ ਪੰਜਾਬ ਨੈਸ਼ਨਲ ਬੈਂਕ ਬਰਾਂਚ ਭੁੱਨਰਹੇੜੀ ਦੇ ਸਾਹਮਣੇ ਹੋਇਆ | ਉਹ ਆਪਣੀ ਪੈਨਸ਼ਨ ਲੈ ਕੇ ਵਾਪਸ ਜਾ ਰਹੇ ਸਨ | ਜਦੋਂ ਉਨ੍ਹਾਂ ਬਾਜ਼ਾਰ ਵਿਚ ਸੜਕ ਪਾਰ ਕੀਤੀ ਤਾਂ ਇਸ ਦੌਰਾਨ ਪਟਿਆਲੇ ਵਲੋਂ ਆਏ ਇਕ ਤੇਜ਼ ਰਫ਼ਤਾਰ ਹਾਈਡਰੋਲਿਕ ਮਸ਼ੀਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਬਜ਼ੁਰਗ ਮਸ਼ੀਨ ਹੇਠਾਂ ਆ ਗਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ | ਇਸ ਵਾਪਰੇ ਹਾਦਸੇ ਕਾਰਨ ਲੋਕ ਇਕੱਠੇ ਹੋ ਗਏ | ਸਥਾਨਕ ਲੋਕਾਂ ਵਲੋਂ ਤੁਰੰਤ ਮਦਦ ਦੀ ਕਰਨ ਲਈ ਪਹੰੁਚ ਗਏ, ਪਰ ਬਜ਼ੁਰਗ ਦੀ ਜਾਨ ਨਹੀਂ ਬਚ ਸਕੀ | ਵਾਰਸਾਂ ਨੇ ਦੱਸਿਆਂ ਕਿ ਅਸੀਂ ਪੁਲਿਸ ਚੌਕੀ ਇਤਲਾਹ ਦਿੱਤੀ ਹੈ ਤੇ ਇਨਸਾਫ਼ ਦੀ ਮੰਗ ਕੀਤੀ | ਵਰਨਣਯੋਗ ਹੈ ਕਿ ਇਹ ਪਿਹੋਵਾ-ਪਟਿਆਲਾ ਮੁੱਖ ਮਾਰਗ ਹੈ ਪਰ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਆਵਾਜਾਈ ਅਕਸਰ ਬਿਨਾਂ ਨਿਯਮਾਂ ਦੇ ਹੁੰਦੀ ਹੈ | ਬਾਜ਼ਾਰ ਅੰਦਰ ਨਾਜਾਇਜ਼ ਤੌਰ ਰੇਹੜੀਆਂ ਦੀ ਭਰਮਾਰ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਵਿਚ ਟ੍ਰੈਫਿਕ ਪ੍ਰਬੰਧ ਮਜ਼ਬੂਤ ਕੀਤਾ ਜਾਵੇ ਅਤੇ ਤੇਜ਼ ਰਫ਼ਤਾਰ ਵਾਹਨਾਂ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਨਿਗਮ ਅਤੇ ਰਾਜ ਸਰਕਾਰ ਖ਼ਿਲਾਫ਼ ਫੈਲਾਏ ਜਾ ਰਹੇ ਭਰਮਾਂ ਦੀ ਜਥੇਬੰਦੀ ਵਲੋਂ ਨਿੰਦਾ ਅਗਲੀ ਖ਼ਬਰ ਘੁੰਮਣ ਭਰਾਵਾਂ ਦਾ 'ਆਪ' 'ਚ ਸ਼ਾਮਿਲ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ-ਕਾਲੇਵਾਲ
Ad Position 24