08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡਾ. ਮੱਟੂ ਨੇ ਐਕਸਪ੍ਰੈੱਸ ਵੇਅ ਨੂੰ ਬੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 12-05-2026
ਪਾਤੜਾਂ, 11 ਮਈ (ਜਗਦੀਸ਼ ਸਿੰਘ ਕੰਬੋਜ)-ਭਾਰਤ ਮਾਲਾ ਪ੍ਰੋਜੈਕਟ ਤਹਿਤ ਕੇਂਦਰ ਸਰਕਾਰ ਵਲੋਂ ਬਣਾਏ ਗਏ ਜੰਮੂ ਕਟੜਾ ਐਕਪ੍ਰੈਸਵੇਅ ਨੂੰ ਰਾਤ ਸਮੇਂ ਵਾਰ-ਵਾਰ ਬੰਦ ਕੀਤੇ ਜਾਣ ਨੂੰ ਲੈ ਕੇ ਭਾਰੀ ਰੋਸ ਜਾਹਰ ਕਰਦਿਆਂ ਹਲਕਾ ਸ਼ੁਤਰਾਣਾਂ ਦੇ ਲੋਕ ਆਗੂ ਡਾ. ਜਤਿੰਦਰ ਮੱਟੂ ਦੀ ਅਗਵਾਈ 'ਚ ਆਗੂਆਂ ਵੱਲੋਂ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਾਤੜਾਂ ਨੂੰ ਮੰਗ ਪੱਤਰ ਦੇ ਕੇ ਇਸ ਮਾਰਗ ਨੂੰ ਬੰਦ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਐਕਸਪ੍ਰੈਸਵੇਅ ਨੂੰ ਜ਼ਬਰਦਸਤੀ ਬੰਦ ਕਰਕੇ ਲੋਕਾਂ ਤੋਂ ਜਬਰੀ ਟੈਕਸ ਵਸੂਲਣ ਦੀਆਂ ਕੋਸ਼ਿਸਾਂ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮਾਰਗ ਦੇ ਬੰਦ ਹੋਣ ਨਾਲ ਇਸ ਤੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਹਾਮਣਾ ਕਰਨਾਂ ਪੈ ਰਿਹਾ ਹੈ ਅਤੇ ਇਸ ਧੱਕਸ਼ਾਹੀ ਦੇ ਖਿਲਾਫ ਕਰਾਵਾਈ ਕਰਨ ਦੀ ਬਿਜਾਏ ਪ੍ਰਾਸ਼ਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਫ ਰੋਡ ਤੇ ਤੇਜ ਰਫਤਾਰ ਆੳੇਦੇ ਵਾਹਨ ਅਚਨਾਕ ਬੰਦ ਹੋਣ ਨਾਲ ਇਸ ਮਾਰਗ ਤੇ ਸੁੱਟੇ ਪੱਥਰਾਂ ਨਾਲ ਟਕਰਾ ਜਾਂਦੇ ਹਨ ਜਿਸ ਕਰਕੇ ਕਈ ਹਾਦਸੇ ਵਪਾਰ ਚੁੱਕੇ ਹਨ ਜਿੱਥੇ ਇਸ ਲਈ ਐਨ.ਐਚ.ਏ.ਆਈ ਇਸ ਲਈ ਜੁੰਮੇਵਾਰ ਹੈ ਉੱਥੇ ਹੀ ਇਸ ਮਾਰਗ ਨੂੰ ਬੰਦ ਕਰਨ ਵਾਲਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਾਂ ਕਰਨ ਵਾਲਾ ਪ੍ਰਸ਼ਾਸ਼ਨ ਵੀ ਬਰਾਬਰ ਹਿੱਸੇਦਾਰ ਹੈ | ਐਸਡੀਐਮ ਪਾਤੜਾਂ ਨੂੰ ਦਿੱਤੇ ਮੰਗ ਪੱਤਰ ਵਿੱਚ ਡਾ. ਜਤਿੰਦਰ ਸਿੰਘ ਮੱਟੂ ਨੇ ਮੰਗ ਕੀਤੀ ਹੈ ਕਿ ਐਸੇ ਅਨਸਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸੀ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਡਾਕਟਰ ਗੁਰਸੇਵਕ ਸਿੰਘ, ਕਾਂਗਰਸ ਦੇ ਬੀ.ਸੀ ਸੈਲ ਦੇ ਬਲਾਕ ਘੱਗਾ ਦੇ ਪ੍ਰਧਾਨ ਗੁਰਜਿੰਦਰ ਸਿੰਘ ਰਾਜੂ, ਅਮਰੀਕ ਸਿੰਘ ਚੁਨਾਗਰਾ, ਸਰਦਾਰਾ ਸਿੰਘ, ਜਸਪ੍ਰੀਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਨੌਰ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵੀ ਰਹੀ ਜਾਰੀ ਅਗਲੀ ਖ਼ਬਰ ਡਾ. ਮੱਟੂ ਨੇ ਐਕਸਪ੍ਰੈੱਸ ਵੇਅ ਨੂੰ ਬੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
Ad Position 24