ਸਨੌਰ 'ਚ ਪੰਜਾਬ ਸਰਕਾਰ ਦੀ ਸਿਹਤ ਨੀਤੀ ਨਾਕਾਮ-ਗੌਰਵ ਸੰਧੂ
ਸਨੌਰ ਦੇ ਆਯੁਸ਼ਮਾਨ ਅਰੋਗਿਆ ਕੇਂਦਰ 'ਚ ਆਪਣੀ ਸਾਥੀਆਂ ਸਮੇਤ ਗੁਰਵਿੰਦਰ ਸਿੰਘ ਗੌਰਵ ਸੰਧੂ ਜਾਣਕਾਰੀ ਦੇਣ ਤੋਂ ਬਾਅਦ | ਅਜੀਤ ਤਸਵੀਰ
<br/>
12-05-2026
ਆਖਿਰ ਚ ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਦੀ ਤੁਰੰਤ ਸਫਾਈ ਕਰਵਾਈ ਜਾਵੇ, ਐਂਬੂਲੈਂਸਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਕੇਂਦਰ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਕਈ ਸਾਥੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਕੇਂਦਰ ਦੀ ਮੌਜੂਦਾ ਹਾਲਤ ਉੱਤੇ ਨਾਰਾਜ਼ਗੀ ਜਤਾਈ ਅਤੇ ਪੰਜਾਬ ਸਰਕਾਰ ਤੋਂ ਸਿਹਤ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ | ਇਲਾਕੇ ਦੇ ਲੋਕਾਂ ਨੇ ਵੀ ਉਮੀਦ ਜਤਾਈ ਕਿ ਸੰਬੰਧਿਤ ਅਧਿਕਾਰੀ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣਗੇ ਅਤੇ ਜਲਦੀ ਹੀ ਕੇਂਦਰ ਦੀ ਸਥਿਤੀ ਨੂੰ ਸੁਧਾਰਿਆ ਜਾਵੇਗਾ | ਇਸ ਮੱਕੇ ਸੁਖਵਿੰਦਰ ਸਿੰਘ ਪ੍ਰਧਾਨ, ਨਸ਼ਤਰ ਸਿੰਘ ਰਾਠੀਆ, ਸਿਮਰਨਜੋਤ ਸਿੰਘ, ਸਤਵਿੰਦਰ ਸਿੰਘ ਰਾਠੀਆ, ਰਣਧੀਰ ਗਿੱਲ ਸਨੌਰ, ਨਰਿੰਦਰ ਸਿੰਘ, ਰੋਹਿਤ ਬਲੇਚਾ ਸਨੌਰ, ਹਰਿੰਦਰ ਸਿੰਘ, ਹੈਪੀ ਡੋਡਾ ਸਨੌਰ ਅਤੇ ਪੰਕਜ ਧਾਲੀਵਾਲ |