08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਕਾਸ਼ਵਾਣੀ ਪਟਿਆਲਾ ਵਲੋਂ ਕਰਵਾਈ ਵਾਕਾਥਾਨ ਨੂੰ ਮਿਲਿਆ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 12-05-2026
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਆਕਾਸ਼ਵਾਣੀ ਪਟਿਆਲਾ ਵਲੋਂ ਅਰਬਨ ਅਸਟੇਟ ਫ਼ੇਜ਼-3 ਵਿਖੇ ਇਕ ਵਿਸ਼ੇਸ਼ ਵਾਕਾਥਾਨ ਕਰਵਾਈ ਗਈ | ਇਹ ਪ੍ਰੋਗਰਾਮ ਆਕਾਸ਼ਵਾਣੀ ਵਲੋਂ ਪਿਛਲੇ 90 ਸਾਲਾਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਦੇ ਜਸ਼ਨ ਵਜੋਂ ਕਰਵਾਈਗਈ | ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਕਿਲੋਮੀਟਰ ਦੀ ਇਸ ਵਾਕਾਥਾਨ ਦੀ ਰਸਮੀ ਸ਼ੁਰੂਆਤ ਆਕਾਸ਼ਵਾਣੀ ਵਲੋਂ ''ਬੇਟੀ ਬਚਾਓ, ਬੇਟੀ ਪੜਾਓU ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਇਕ ਛੋਟੀ ਬੱਚੀ ਅਨਾਇਆ ਦੁਆਰਾ ਹਰੀ ਝੰਡੀ ਦੇ ਕੇ ਕਰਵਾਈ ਗਈ | ਇਸ ਵਾਕਾਥਾਨ ਵਿਚ ਕਰੀਬ 100 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਆਕਾਸ਼ਵਾਣੀ ਦੇ ਅਧਿਕਾਰੀ, ਕਰਮਚਾਰੀ, ਆਰਜੇਜ, ਕਲਾਕਾਰ ਅਤੇ ਸਰੋਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਗੌਰਤਲਬ ਹੈ ਕਿ ਆਕਾਸ਼ਵਾਣੀ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿਚ ਬਕਾਇਦਾ ਤੌਰ 'ਤੇ ਸਥਾਪਿਤ ਹੋਇਆ ਸੀ | ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਨੇ ਲਗਾਤਾਰ ਲੋਕ-ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ | ਖ਼ਾਸ ਕਰਕੇ ਹਰੀ ਕ੍ਰਾਂਤੀ ਦੇ ਦੌਰਾਨ ਕਿਸਾਨਾਂ ਤੱਕ ਨਵੀਂ ਜਾਣਕਾਰੀ ਪਹੁੰਚਾਉਣ, ਜੰਗਾਂ ਦੇ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੌਸਲਾ ਬਣਾਈ ਰੱਖਣ ਵਿਚ ਇਸ ਦੀ ਭੂਮਿਕਾ ਕਾਬਿਲ-ਏ-ਤਾਰੀਫ ਰਹੀ ਹੈ | ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਅਤੇ ਹੋਰ ਸੰਕਟਕਾਲੀਨ ਹਾਲਾਤਾਂ ਵਿਚ ਵੀ ਆਕਾਸ਼ਵਾਣੀ ਪਟਿਆਲਾ ਨੇ ਸਮੇਂ-ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ | ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਵਾਕਾਥਾਨ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਆਕਾਸ਼ਵਾਣੀ ਅਧਿਕਾਰੀਆਂ, ਕਰਮਚਾਰੀਆਂ, ਆਰਜੇਜ, ਕਲਾਕਾਰਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ | ਇਸ ਵਾਕਾਥਾਨ ਵਿਚ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਐਕਜੇਕਟਿਵ ਮੁਹੰਮਦ ਸ਼ੌਕੀਨ, ਇੰਜੀਨੀਅਰਿੰਗ ਇੰਚਾਰਜ ਪ੍ਰਦੀਪ ਪੁਨੀਆ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਰਾਜਵੰਤ ਕੌਰ, ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਪਵਨ ਗੋਇਲ, ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸਮਾਗਮ ਨੂੰ ਯਾਦਗਾਰ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਦਿਹਾਤੀ 'ਚ ਆਮ ਆਦਮੀ ਪਾਰਟੀ ਦੀਆਂ ਬੂਥ ਮੀਟਿੰਗਾਂ ਤੇਜ਼ ਅਗਲੀ ਖ਼ਬਰ ਸਾਬਕਾ ਬਲਾਕ ਪ੍ਰਧਾਨ ਨੇ ਦਿੱਤਾ ਪਾਰਟੀ ਦੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ
Ad Position 24