08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਰਜਨਾਂ ਪੰਚਾਇਤਾਂ ਮੇਰੇ ਸੰਪਰਕ 'ਚ ਟਿਕਟ ਮਿਲਣ ਉਪਰੰਤ ਕੁਝ ਘੰਟਿਆਂ 'ਚ ਕਾਂਗਰਸ 'ਚ ਹੋਣਗੀਆਂ ਸ਼ਾਮਿਲ-ਹੁਸ਼ਿਆਰ ਸਿੰਘ ਕੇਦੂਪੁਰ

Ad Position 21
No active advertisement
ਅਜੀਤ ਡੈਸਕ 12-05-2026
ਨਾਭਾ, 11 ਮਈ (ਜਗਨਾਰ ਸਿੰਘ ਦੁਲੱਦੀ)-ਪਟਿਆਲਾ ਦਿਹਾਤੀ-2 ਦੇ ਪਿੰਡ ਕੈਦੂਪੁਰ ਤੋਂ ਸਾਬਕਾ ਕਾਂਗਰਸੀ ਸਰਪੰਚ ਤੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰ ਸਿੰਘ ਨੇ ਗੱਲਬਾਤ ਕਰਦਿਆਂ ਵੱਡਾ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਦਿਹਾਤੀ-2 ਤੋਂ ਆਮ ਆਦਮੀ ਪਾਰਟੀ ਦੀਆਂ ਮÏਜੂਦਾ ਕਈ ਪੰਚਾਇਤਾਂ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਬੁਰੀ ਤਰ੍ਹਾਂ ਦੁਖੀ ਹਨ, ਉਹ ਮੇਰੇ ਸੰਪਰਕ 'ਚ ਹਨ¢ ਉਨਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਸਾਬਕਾ ਜਲ ਸਰੋਤ ਚੇਅਰਮੈਨ ਤੇ ਸਾਬਕਾ ਜ਼ਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨÏੜਾ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਜਾਂਦੀ ਹੈ, ਤਾਂ ਉਹ ਇੰਨਾ ਸਮੂਹ ਪੰਚਾਇਤਾਂ ਨੂੰ ਕੁੱਝ ਕੁ ਘੰਟਿਆਂ 'ਚ ਹੀ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਵਾਉਣਗੇ¢ ਕਾਂਗਰਸੀ ਆਗੂ ਹੁਸ਼ਿਆਰ ਸਿੰਘ ਕੈਦੂਪੁਰ ਨੇ ਦਾਅਵਾ ਕੀਤਾ ਖਨÏੜਾ ਪਰਿਵਾਰ ਨੂੰ ਹਲਕੇ ਦੇ ਸਾਰੇ ਹੀ ਕਾਂਗਰਸੀਆਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਥਾਪੜਾ ਦਿੱਤਾ ਗਿਆ ਹੈ ਕਿ ਕਾਂਗਰਸ ਪਾਰਟੀ ਦੀ ਟਿਕਟ ਲੈ ਕੇ ਆਉਣ 'ਤੇ ਇਸ ਵਾਰ ਉਨ੍ਹਾਂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿੱਤ ਦਰਜ ਕਰਵਾਉਣ ਗਏ 10 ਸਾਲ ਕਾਂਗਰਸ ਦੇ ਬਲਾਕ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਕੈਦੁਪੁਰ ਨੇ ਕਿਹਾ ਕਿ ਹਲਕੇ ਦੇ ਲੋਕ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ, ਜਿਸ ਕਰਕੇ ਆਏ ਦਿਨ ਮਹੰਤ ਹਰਵਿੰਦਰ ਖਨÏੜਾ ਦੀ ਅਗਵਾਈ 'ਚ ਹਲਕੇ 'ਚ ਕਾਂਗਰਸ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੁੰਦਾ ਜਾ ਰਿਹਾ ਹੈ¢ ਮਹੰਤ ਖਨੌੜਾ ਨੇ ਕਿਹਾ ਕਿ 'ਆਪ' ਸਰਕਾਰ ਦਾ ਆਧਾਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ, ਨਗਰ ਕÏਾਸਲ ਚੋਣਾਂ ਨੂੰ ਵੀ ਇਸੇ ਕਰਕੇ ਲਟਕਾਇਆ ਜਾ ਰਿਹਾ ਹੈ¢ ਮਹੰਤ ਖਨÏੜਾ ਨੇ ਕਿਹਾ ਕਿ ਜੇਕਰ ਆਗਾਮੀ ਨਗਰ ਕੌਂਸਲ, ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਯਕੀਨਣ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਬਹੁਮਤ ਨਾਲ ਜਿੱਤ ਕੇ ਇਕ ਸਥਿਰ ਤੇ ਲੋਕਪੱਖੀ ਸਰਕਾਰ ਬਣਾਏਗੀ¢ ਇਸ ਮÏਕੇ ਕੁਲਵਿੰਦਰ ਸਿੰਘ ਮਾਨ, ਸਾ: ਸਰਪੰਚ ਕਰਮ ਸਿੰਘ, ਸੁਖਦੇਵ ਸਿੰਘ ਸੇਖੋਂ, ਜੋਰਾ ਸਿੰਘ ਰੋਹਟੀ ਮÏੜਾਂ, ਸਾਬਕਾ ਸਰਪੰਚ ਦਿਲਬਰ ਸਿੰਘ ਕਨਸੂਹਾ, ਨਾਹਰ ਸਿੰਘ ਖਰÏੜ, ਹਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਰਹਿਲ ਆਦਿ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਹੀ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਜਾ ਸਕਦੀ ਹੈ-ਦਲਵਿੰਦਰ ਸਿੰਘ ਧੰਜੂ ਅਗਲੀ ਖ਼ਬਰ ਪਟਿਆਲਾ ਦਿਹਾਤੀ 'ਚ ਆਮ ਆਦਮੀ ਪਾਰਟੀ ਦੀਆਂ ਬੂਥ ਮੀਟਿੰਗਾਂ ਤੇਜ਼
Ad Position 24