ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾਂ ਦੇ ਮੁਖੀ ਬਾਬੂ ਕਬੀਰ ਦਾਸ ਨੇ ਪਿੰਡ ਅਤਾਲਾਂ ਵਿਖੇ ਕਰਵਾਏ ਕਿਕ੍ਰਟ ਟੂਰਨਾਂਮੈਂਟ ਵਿਚ ਸ਼ਮੂਲੀਅਤ ਕੀਤੀ ਅਤੇ ਯੰਗ ਬੁਆਏ ਸਪੋਰਟਸ ਕੱਲਬ ਵਲੋਂ ਕਰਵਾਏ ਗਏ ਇਸ ਟਰੂਨਾਂਮੈਟ ਲਈ ਕਲੱਬ ਦੇ ਅਹੁਦੇਦਾਰਾਂ ਦੀ ਪ੍ਰਸੰਸਾਂ ਕੀਤੀ ਗਈ ਅਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਟਰੂਨਾਂਮੈਟ ਵਿਚ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਬਾਬੂ ਕਬੀਰ ਦਾਸਨ ਨੇ ਕਿਹਾ ਕਿ ਜਿਹੜ੍ਹ ਨੌਜਵਾਨ ਖੇਡਾਂ ਨਾਲ ਜੁੜਦੇ ਹਨ ਉਹ ਸਰੀਰਕ ਪੱਖੋ ਜਿੱਥੇ ਮਜਬੂਤ ਹੁੰਦੇ ਹਨ ਅਤੇ ਪੰਜਾਬ ਪੱਧਰ ਅਤੇ ਕੌਮੀ ਪੱਧਰ 'ਤੇ ਮਾਣ ਹਾਸਲ ਕਰਨ ਮਗਰੋਂ ਕੌਮਾਂਤਰੀ ਪੱਧਰ 'ਤੇ ਖੇਡ ਦਾ ਪ੍ਰਦਰਸ਼ਨ ਦੇਸ਼ ਦਾ ਅਤੇ ਨਾਮ ਵੀ ਰੋਸ਼ਨ ਕਰਦੇ ਹਨ ਇਸ ਤੋਂ ਇਲਾਵਾ ਖੇਡਾਂ ਨਾਲ ਜੁੜ੍ਹੇ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਬਚੇ ਰਹਿੰਦਰ ਹਨ | ਇਸ ਮੌਕੇ ਵਿਸ਼ਾਲ ਗੋਇਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਡਾ. ਬਹਾਦਰ ਸਿੰਘ ਘੱਗਾ, ਸਾਬਕਾ ਕੌਂਸਲਰ ਗੁਰੀ ਘੱਗਾ, ਅਮਰ ਗੋਇਲ, ਕਰਨ ਗੋਇਲ ਅਤੇ ਕਲੱਬ ਦੇ ਅਹੁਦੇਦਾਰਾਂ 'ਚ ਗਗਨਦੀਪ ਸਿੰਘ, ਰੂਪ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ ਭਿੰਡਰ, ਦਲਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਅਰਜਨ ਸਿੰਘ ਆਦਿ ਮਜੂਦ ਸਨ |