ਸੀ.ਬੀ.ਐਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ
ਅਜੀਤ ਡੈਸਕ
14-05-2026
ਪਟਿਆਲਾ, 13 ਮਈ-ਸੀ.ਬੀ.ਐਸ.ਈ. ਵਲੋਂ ਅੱਜ 12ਵੀਂ ਦਾ ਨਤੀਜਾ ਐਲਾਨਿਆ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕਰਦਿਆਂ ਮੱਲ੍ਹਾਂ ਮਾਰੀਆਂ ਹਨ | ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ 'ਚ ਵੱਖ-ਵੱਖ ਸਟ੍ਰੀਮਾਂ 'ਚੋਂ ਕੁੜੀਆਂ ਨੇ ਟੌਪਰ ਰਹਿ ਕੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ | ਜੇਕਰ ਜ਼ਿਲ੍ਹੇ ਦੇ ਟੌਪਰ ਦੀ ਗੱਲ ਕੀਤੀ ਜਾਵੇ ਤਾਂ ਕਾਮਰਸ ਸਟ੍ਰੀਮ 'ਚੋਂ ਬੁੱਢਾ ਦਲ ਪਬਲਿਕ ਸਕੂਲ ਦੀ ਯਾਨਾਦੀਪ ਕੌਰ 'ਚੋਂ 99 ਫ਼ੀਸਦੀ ਅੰਕ, ਅਕਾਲ ਅਕੈਡਮੀ ਰੀਠਖੇੜੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਮੈਡੀਕਲ ਸਟ੍ਰੀਮ 'ਚੋਂ 98.5 ਫ਼ੀਸਦੀ ਅੰਕ, ਰਿਆਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨੁਕੀਰਤ ਕੌਰ ਨੇ ਆਰਟਸ ਸਟ੍ਰੀਮ 'ਚੋਂ 98.2 ਫ਼ੀਸਦੀ ਅੰਕ ਅਤੇ ਨਾਨ-ਮੈਡੀਕਲ ਸਟ੍ਰੀਮ 'ਚ ਜੈਮਸ ਪਬਲਿਕ ਸਕੂਲ ਦੀ ਅਰੂਨੀਮਾ ਤਲਵਾਰ ਨੇ 95.4 ਫ਼ੀਸਦੀ ਅੰਕ ਹਾਸਲ ਕਰਦਿਆਂ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ |
ਅਕਾਲ ਅਕੈਡਮੀ ਰੀਠਖੇੜੀ
ਅਕਾਲ ਅਕੈਡਮੀ ਰੀਠਖੇੜੀ ਦਾ ਸੈਸ਼ਨ 2025-26 ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਅਕੈਡਮੀ ਦੇ ਬਾਰ੍ਹਵੀਂ ਜਮਾਤ ਦੇ ਕੱੁਲ 138 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ | ਸਾਰੇ ਹੀ ਵਿਦਿਆਰਥੀ ਅੱਵਲ ਦਰਜੇ ਵਿਚ ਪਾਸ ਹੋਏ | ਬਾਰ੍ਹਵੀਂ ਸਾਇੰਸ ਮੈਡੀਕਲ ਦੀ ਵਿਦਿਆਰਥਣ ਜਸ਼ਨਦੀਪ ਕੌਰ 98.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦੀ ਟਾਪਰ ਰਹੀ | ਇਸ ਵਿਦਿਆਰਥਣ ਨੇ ਅੰਗਰੇਜ਼ੀ, ਕੈਮਿਸਟਰੀ ਅਤੇ ਬਾਇਉਲੋਜੀ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਕਾਮਰਸ ਦਾ ਵਿਦਿਆਰਥੀ ਦਰਸਪ੍ਰੀਤ ਸਿੰਘ 97 ਫ਼ੀਸਦੀ ਅੰਕ ਹਾਸਲ ਕਰਕੇ ਆਪਣੀ ਸਟ੍ਰੀਮ ਵਿਚ ਟੌਪ 'ਤੇ ਰਿਹਾ | ਨਰਿੰਦਰ ਕੌਰ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਰਟਸ ਸਟਰੀਮ ਵਿਚ ਪਹਿਲੇ ਦਰਜੇ 'ਤੇ ਰਹੀ | ਸਕੂਲ ਦੇ ਕੁੱਲ 138 ਵਿਚੋਂ 23 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ | ਸਾਰੇ ਹੀ ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ | ਅਕੈਡਮੀ ਦੇ ਪਿ੍ੰਸੀਪਲ ਸ਼ਮਿੰਦਰਪਾਲ ਕੌਰ ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |
ਬੁੱਢਾ ਦਲ ਪਬਲਿਕ ਸਕੂਲ
ਬੁੱਢਾ ਦਲ ਪਬਲਿਕ ਸਕੂਲ ਦੇ ਕੁੱਲ 297 ਵਿਦਿਆਰਥੀਆਂ ਵਿਚੋਂ 21 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਉੱਪਰ, 55 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, ਅਤੇ 138 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਕਾਮਰਸ ਵਰਗ ਦੀ ਵਿਦਿਆਰਥਣ ਯਾਨਾਦੀਪ ਕੌਰ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ | ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ (ਅਕਾਲੀ) 96 ਕਰੋੜੀ, ਸਕੂਲ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਪ੍ਰਬੰਧਕੀ ਅਫ਼ਸਰ ਸ੍ਰੀਮਤੀ ਪਰਮਿੰਦਰਜੀਤ ਕੌਰ ਬਰਾੜ ਅਤੇ ਸਕੂਲ ਦੇ ਨਿਰਦੇਸ਼ਕ ਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ ਨੇ ਸ਼ਾਨਦਾਰ ਨਤੀਜਿਆਂ ਲਈ ਬੱਚਿਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ | ਸਕੂਲ ਦੇ ਪਿ੍ੰਸੀਪਲ ਸਾਹਿਬਾਨ ਸ੍ਰੀਮਤੀ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੇ ਮਾਣ ਹੈ | ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਵੀ ਕੀਤੀ | ਨਤੀਜਿਆਂ ਦੌਰਾਨ ਕਾਮਰਸ 'ਚ ਯਾਨਾਦੀਪ ਕੌਰ ਨੇ 99 ਫ਼ੀਸਦੀ, ਹਿਮਾਂਸ਼ੂ ਸਿੰਗਲਾ ਨੇ 98.6 ਫ਼ੀਸਦੀ, ਆਰਟਸ ਸਟ੍ਰੀਮ 'ਚ ਏਕਮਪ੍ਰੀਤ ਕੌਰ ਮਾਨ 97.6 ਫ਼ੀਸਦੀ, ਸੌਮਿਆ ਅਹੂਜਾ ਨੇ 96.8 ਫ਼ੀਸਦੀ, ਮੈਡੀਕਲ ਸਟ੍ਰੀਮ 'ਚ ਯੁਵਰਾਜ ਸਿੰਘ 96.4 ਫ਼ੀਸਦੀ, ਅਕਾਸ਼ਵੀਰ ਸਿੰਘ ਨੇ 95.6 ਫ਼ੀਸਦੀ ਅਤੇ ਨਾਨ-ਮੈਡੀਕਲ ਸਟ੍ਰੀਮ 'ਚ ਸ਼ਿਵਾਂਸ ਕਪੂਰ ਨੇ 94.8 ਫ਼ੀਸਦੀ ਅਤੇ ਸੁਖਮਿਹਰ ਸਿੰਘ 94.6 ਫ਼ੀਸਦੀ ਅੰਕ ਪ੍ਰਾਪਤ ਕੀਤੇ |
ਜੈਮਸ ਪਬਲਿਕ ਸਕੂਲ
ਜੈਮਸ ਪਬਲਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਪ੍ਰਭਨੂਰ ਧੰਜੂ (ਆਰਟਸ) ਨੇ 96 ਫ਼ੀਸਦੀ, ਅਰੂਨੀਮਾ ਤਲਵਾਰ (ਨਾਨ-ਮੈਡੀਕਲ) ਨੇ 95.4 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ 'ਚੋਂ ਟੌਪ ਕੀਤਾ | ਅਜੈਦੀਪ ਸਿੰਘ (ਮੈਡੀਕਲ) ਨੇ 95 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸੁਖਸੀਰਤ (ਮੈਡੀਕਲ) ਨੇ 93.8 ਫੀਸਦੀ, ਜਦਕਿ ਤੋਸ਼ਨ (ਕਾਮਰਸ) ਅਤੇ ਸ਼ਗੁਨ ਸਿੰਗਲਾ (ਮੈਡੀਕਲ) ਨੇ 93.6 ਫੀਸਦੀ ਅੰਕਾਂ ਨਾਲ ਬਾਜ਼ੀ ਮਾਰੀ | ਸਕੂਲ ਦੇ ਪਿ੍ੰਸੀਪਲ ਡਾ. ਮੰਜਰੀ ਤੇਜਪਾਲ ਅਤੇ ਪ੍ਰਬੰਧਕੀ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਨਤੀਜੇ ਐਲਾਨੇ ਜਾਣ ਤੋਂ ਬਾਅਦ ਸਕੂਲ ਕੈਂਪਸ ਵਿਚ ਇਸ ਸ਼ਾਨਦਾਰ ਸਫਲਤਾ ਦਾ ਖੁਸ਼ੀ-ਖੁਸ਼ੀ ਜਸ਼ਨ ਮਨਾਇਆ¢
ਸਕਾਲਰ ਫੀਲਡਜ਼ ਪਬਲਿਕ ਸਕੂਲ
ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਕਾਮਰਸ ਦੀ ਵਿਦਿਆਰਥਣ ਮੰਨਤ ਕੌਰ ਨੇ 96.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਮੈਡੀਕਲ ਦੀ ਹਰਮਨ ਕੌਰ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਆਰਟਸ ਦੀ ਦਿਵਿਆਂਸ਼ੀ ਮਹਾਜਨ ਨੇ 95.6 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਮੈਡੀਕਲ ਵਿਚ ਪਾਰਿਸ਼ੀ ਨੇ 95.8 ਫ਼ੀਸਦੀ, ਨਵਰੀਤ ਕੌਰ ਨੇ 94.6 ਫ਼ੀਸਦੀ, ਇਸ਼ਾਂਤ ਜੈਨ ਨੇ 94 ਫ਼ੀਸਦੀ ਅਤੇ ਜੈਸਮੀਨ ਕੌਰ ਨੇ 92.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਸਫਲਤਾ ਹਾਸਲ ਕੀਤੀ | ਕਾਮਰਸ ਵਿਚ ਗੁਰਲੀਨ ਕੌਰ ਨੇ 93 ਫ਼ੀਸਦੀ ਅਤੇ ਤਨਮਨ ਸਿੰਘ ਨੇ 91.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸੇ ਤਰ੍ਹਾਂ ਆਰਟਸ ਵਿਚ ਜੇਰੂਸ਼ਾ ਆਰ. ਬਿਨੂ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ਾਨਦਾਰ ਨਤੀਜੇ ਦੀ ਖ਼ੁਸ਼ੀ ਵਿਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿਚ ਸੱਦਾ ਦਿੱਤਾ ਗਿਆ, ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਪ੍ਰੋ. ਐਸ.ਐਸ. ਚੱਢਾ ਨੇ ਵੀ ਇਸ ਸ਼ਾਨਦਾਰ ਨਤੀਜੇ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ |
ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ
ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਜਮਾਤ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਨਾਨ-ਮੈਡੀਕਲ ਗਰੁੱਪ ਵਿਚ ਅਵਰਾਜ ਸਿੰਘ ਮਨਚੰਦਾ ਨੇ 94.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸਕਸ਼ਮ ਅਗਰਵਾਲ ਨੇ 92.4 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਮਾਨਿਤ ਗੁਪਤਾ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਮੈਡੀਕਲ ਗਰੁੱਪ ਵਿਚ ਵੰਸ਼ਿਕਾ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਗੁਰਲੀਨ ਕੌਰ ਨੇ 91 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਨਵਜੋਤ ਸਿੰਘ ਨੇ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਵਿਚ ਹੈਵਨਪ੍ਰੀਤ ਕੌਰ ਨੇ 93.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਆਯੁਸ਼ ਗਰਗ ਨੇ 92.6 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਰੇਹਾਨ ਖ਼ਾਨ ਨੇ 87 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਆਰਟਸ ਗਰੁੱਪ ਦੀ ਵਿਦਿਆਰਥਣ ਮਨਪਾਹੁਲ ਕੌਰ ਕੋਹਲੀ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਅਨੀਸਾ ਵਰਮਾ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਵਿ੍ੱਧੀ ਰਾਜਪੂਤ ਨੇ 90.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਪ੍ਰਧਾਨ ਗੁਰਮੀਤ ਸਿੰਘ ਅਰੋੜਾ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਮਾਡਰਨ ਸੀਨੀਅਰ ਸੈਕੰਡਰੀ ਸਕੂਲ
ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਅਕਾਦਮਿਕ ਸਾਲ 2025-26 ਲਈ 12ਵੀਂ ਜਮਾਤ ਦੇ ਸੀ.ਬੀ.ਐਸ.ਈ. ਬੋਰਡ ਪ੍ਰੀਖਿਆਵਾਂ ਵਿਚ ਆਪਣੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾਇਆ | ਹਿਊਮੈਨਿਟੀਜ ਸਟ੍ਰੀਮ ਵਿਚ ਸਪਰਸ਼ ਨੇ 95.4 ਫ਼ੀਸਦੀ, ਦਸਮੀਤ ਸਿੰਘ ਬਾਜਵਾ ਨੇ 95.2 ਫ਼ੀਸਦੀ ਅਤੇ ਗੁਰਲੀਨ ਕੌਰ ਨੇ 94.8 ਫ਼ੀਸਦੀ ਨਾਲ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਗਿਆਨ ਸਟ੍ਰੀਮ ਵਿਚ ਕਾਇਨਾ ਗੁਪਤਾ ਨੇ 94.2 ਫ਼ੀਸਦੀ ਦੇ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਮਨਨਪ੍ਰੀਤ ਕੌਰ ਅਤੇ ਭੂਮਿਕਾ ਨੇ ਕ੍ਰਮਵਾਰ 93 ਫ਼ੀਸਦੀ ਅਤੇ 88.6 ਫ਼ੀਸਦੀ ਨਾਲ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟ੍ਰੀਮ 'ਚ ਓਨਮ ਵਰਮਾ 90.8 ਫ਼ੀਸਦੀ ਪ੍ਰਭਾਵਸ਼ਾਲੀ ਅੰਕ ਪ੍ਰਾਪਤ ਕੀਤੇ | ਜਦੋਂ ਕਿ ਐਂਜਲ ਨੇ 89.6 ਫ਼ੀਸਦੀ ਅਤੇ ਹਰਸਦੀਪ ਕੌਰ ਨੇ 87.6 ਫ਼ੀਸਦੀ ਅੰਕ ਪ੍ਰਾਪਤ ਕੀਤੇ |
ਬਲਾਸਮ ਸੀਨੀਅਰ ਸੈਕੰਡਰੀ ਸਕੂਲ
ਬਲਾਸਮ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਨਮਨਦੀਪ ਸਿੰਘ ਨੇ 95 ਫ਼ੀਸਦੀ, ਰਵਨੀਤ ਕੌਰ ਨੇ 90.8 ਫ਼ੀਸਦੀ ਅਤੇ ਰਿਧਿਮਾ ਗਰਗ ਨੇ 90.2 ਫ਼ੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਨਾਨ ਮੈਡੀਕਲ ਸਟ੍ਰੀਮ 'ਚ ਪਿ੍ਤੇਸ਼ ਗੋਇਲ ਨੇ 93.4 ਫ਼ੀਸਦੀ, ਰਿਸ਼ਭ ਬਾਂਸਲ ਨੇ 93.2 ਫ਼ੀਸਦੀ ਅਤੇ ਪ੍ਰਵਨ ਸਿੰਗਲਾ ਨੇ 91.4 ਫ਼ੀਸਦੀ ਅੰਕ ਹਾਸਲ ਕੀਤੇ | ਕਾਮਰਸ ਸਟ੍ਰੀਮ 'ਚ ਅਕਾਂਕਸ਼ਾ ਮੋਰਿਆ ਨੇ 94.6 ਫ਼ੀਸਦੀ, ਨਵਪ੍ਰੀਤ ਕੌਰ ਨੇ 92.4 ਫ਼ੀਸਦੀ ਅਤੇ ਵੀਰਦਵਿੰਦਰਜੀਤ ਸਿੰਘ ਨੇ 90.4 ਫ਼ੀਸਦੀ ਅਤੇ ਆਪਣੇ ਮਾਪਿਆਂ ਦਾ ਨਾਂਅ ਰੁਸ਼ਨਾਇਆ ਹੈ |
ਅਪੋਲੋ ਪਬਲਿਕ ਸਕੂਲ
ਅਪੋਲੋ ਪਬਲਿਕ ਸਕੂਲ ਦੇ ਕੁੱਲ 176 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜਿਸ ਵਿਚ ਅਭਿਨਵ ਜਿੰਦਲ ਸਾਇੰਸ ਸਟ੍ਰੀਮ 96.4 ਫ਼ੀਸਦੀ, ਅਮਰੀਨ ਕੌਰ ਹਿਊਮੈਨਿਟੀਜ ਸਟ੍ਰੀਮ, 95.2 ਫ਼ੀਸਦੀ, ਆਦਿਤੇਯ ਰਾਜ ਸਕਸੈਨਾ ਸਾਇੰਸ ਸਟ੍ਰੀਮ 95.0 ਫ਼ੀਸਦੀ, ਅਰਨਵ ਦੇਵ ਸਾਇੰਸ ਸਟ੍ਰੀਮ 93.6 ਫ਼ੀਸਦੀ, ਹਰਜੋਤ ਸਿੰਘ ਸਾਇੰਸ ਸਟ੍ਰੀਮ 93.4 ਫ਼ੀਸਦੀ, ਯਾਜਤ ਰਾਵਤ 93.2 ਫ਼ੀਸਦੀ, ਅੰਕ ਲੈ ਕੇ ਸਫਲਤਾ ਹਾਸਿਲ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ |
ਇਸੇ ਤਰ੍ਹਾਂ ਰਿਆਨ ਇੰਟਰਨੈਸ਼ਨਲ ਸਕੂਲ ਦੀ ਹਿਊਮੈਨਿਟੀਜ਼ ਸਟ੍ਰੀਮ ਨੇ ਅਨੁਕੀਰਤ ਕੌਰ ਜੋ ਕਿ ਸਕੂਲ ਦੀ ਟੌਪਰ ਹੈ ਜਿਸ ਨੇ 98.2 ਫ਼ੀਸਦੀ ਅੰਕ ਪ੍ਰਾਪਤ ਕਰਦਿਆਂ ਜ਼ਿਲ੍ਹੇ 'ਚੋਂ ਟੌਪ ਕੀਤਾ |
ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਨਾਭਾ ਦਾ ਸੀ.ਬੀ.ਐਸ.ਈ 12ਵੀਂ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
ਨਾਭਾ, (ਜਗਨਾਰ ਸਿੰਘ ਦੁਲੱਦੀ)- ਸਥਾਨਕ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦਾ ਸੈਸ਼ਨ 2025-26 ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਗੁਰਜੀਤ ਬਖਸ਼ੀ ਨੇ ਕਿਹਾ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਬਾਰ੍ਹਵੀਂ ਜਮਾਤ ਦੇ ਨਤੀਜੇ ਸੈਸ਼ਨ 2025-26 ਵਿਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਉੱਚਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਮਰਸ ਸਟਰੀਮ ਵਿਚ ਹੇਮਲ ਸ਼ਰਮਾ ਨੇ 94% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਮਿਸ਼ਟੀ ਧੀਮਾਨ ਨੇ 91.6% ਫੀਸਦੀ ਅੰਕ ਲੈ ਕੇ ਦੂਜਾ ਅਤੇ ਗੁਰਪ੍ਰੀਤ ਸਿੰਘ ਖਹਿਰਾ ਨੇ 88.2% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਆਰਟਸ ਸਟਰੀਮ ਵਿੱਚ ਮਨ ਮਹਿਕ ਕੌਰ ਨੇ 91.6% ਅੰਕ ਹਾਸਲ ਕਰਕੇ ਪਹਿਲਾਂ ਸਥਾਨ, ਵੀਰਜੋਬਨ ਕੌਰ ਨੇ 91.4% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਸੋਨੀ ਕੈਲੇ ਨੇ 90.6% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿੱਚ ਸ਼ੁਭਰੀਤ ਕੌਰ ਨੇ 88.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸ਼ੁਭ ਕਰਮਨ ਪ੍ਰੀਤ ਕੌਰ ਨੇ 85.4% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਸਿਮਰ ਨੇ 77.2% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਨਾਨ ਮੈਡੀਕਲ ਸਟਰੀਮ ਵਿਚ ਲਕਸ਼ ਸਬਰਵਾਲ ਨੇ 83.4% ਅੰਕ ਹਾਸਲ ਕਰਕੇ ਪਹਿਲਾਂ ਸਥਾਨ, ਹਰਨੂਰ ਕੌਰ ਨੇ 81.2% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਪ੍ਰਭਵੀਰ ਕੌਰ ਵਲੋਂ 76.4% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ | ਨਤੀਜਿਆਂ ਸੰਬੰਧੀ ਖੁਸ਼ੀ ਮਹਿਸੂਸ ਕਰਦੇ ਹੋਏ ਸਕੂਲ ਪਿ੍ੰਸੀਪਲ ਗੁਰਜੀਤ ਬਖਸ਼ੀ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਪ੍ਰਮਾਤਮਾ ਦਾ ਅਸ਼ੀਰਵਾਦ, ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ |
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸੀਬੀਐਸਸੀ ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਨਤੀਜਾ ਸੌ ਫ਼ੀਸਦੀ ਰਹਿਣ ਤੇ ਸਕੂਲ 'ਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ 120 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚੋਂ ਕਮਰਸ ਗਰੁੱਪ ਵਿਚ ਰੂਹਾਨੀ ਨੇ 96.4 ਫੀਸਦੀ ਅੰਕ ਲੈ ਕੇ ਪਹਿਲਾ, ਰਵਨੀਤ ਸ਼ਰਮਾ ਨੇ 95 ਫੀਸਦੀ ਅੰਕ ਲੈ ਕੇ ਦੂਸਰਾ ਮੁਸਕਾਨ ਨੇ 94.4 ਫੀਸਦੀ ਅੰਕ ਲੈ ਤੀਸਰਾ ਸੰਦੀਪ ਕੌਰ ਨੇ 91.4 ਫੀਸਦੀ ਅੰਕ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ ਹੈ | ਸਾਇੰਸ ਗਰੁੱਪ ਵਿਚ ਐਸ਼ਪ੍ਰੀਤ ਕੌਰ ਨੇ 94 ਫੀਸਦੀ, ਭਾਵਨਾ ਨੇ 91 ਫੀਸਦੀ, ਪਿਊਸ਼ ਗੁਪਤਾ ਨੇ 90.6 ਫੀਸਦੀ ਅਤੇ ਵਿਕਰਮਜੀਤ ਸਿੰਘ ਨੇ 90 ਫੀਸਦੀ ਅੰਕ, ਆਰਟਸ ਗਰੁੱਪ ਵਿਚ ਹਰਤੇਜ ਸਿੰਘ ਨੇ 96 ਫੀਸਦੀ, ਦੀਪਤੀ ਸ਼ਰਮਾ ਨੇ 94 ਫੀਸਦੀ ,ਖੁਸ਼ਪ੍ਰੀਤ ਕੌਰ ਨੇ 93 ਫੀਸਦੀ, ਰਤਨ ਸ਼ਰਮਾ ਨੇ 91 ਫੀਸਦੀ, ਮਾਨਵਦੀਪ ਸਿੰਘ ਨੇ 90 ਫੀਸਦੀ, ਨਵਜੋਤ ਕੌਰ ਨੇ 90 ਫੀਸਦੀ, ਅਨਮੋਲ ਪ੍ਰੀਤ ਕੌਰ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ | ਇਸ ਤੋਂ ਇਲਾਵਾ 80 ਫੀਸਦੀ ਤੋਂ ਲੈ ਕੇ 89 ਫੀਸਦੀ ਤੱਕ 43 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ ਹਨ ਅਤੇ ਸਬਜੈਕਟ ਵਾਈਜ਼ 40 ਵਿਦਿਆਰਥੀਆਂ ਵਲੋਂ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਗਏ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਜੀਤ ਸਿੰਘ ਕਾਲੇਕਾ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਤੇ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਪਿੱਛੇ ਵਿਦਿਆਰਥੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਦੇ ਨਾਲ- ਨਾਲ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਯੋਗਦਾਨ ਹੈ |
ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਸ਼ਾਨਦਾਰ ਨਤੀਜੇ ਦੀ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਸਕੂਲ ਮੈਨੇਜਰ ਗੁਰਪਿੰਦਰ ਸਿੰਘ, ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਕਰਮਜੀਤ ਸਿੰਘ ਕਾਲੇਕਾ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਵੀ ਵਧੀਆ ਨਤੀਜੇ ਲਈ ਵਿੱਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸੰਸਾਂ ਕੀਤੀ |
ਜੈਮਸ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫ਼ੀਸਦੀ
ਪ੍ਰਭਨੂਰ ਧੰਜੂ ਨੇ 96 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ
ਸਨੌਰ, (ਸੋਖਲ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਥਾਨਕ ਜੈਮਸ ਪਬਲਿਕ ਸਕੂਲ ਨੇ ਇੱਕ ਵਾਰ ਫਿਰ 100 ਫ਼ੀਸਦੀ ਪਾਸ ਪ੍ਰਤੀਸ਼ਤਤਾ ਹਾਸਲ ਕਰਦਿਆਂ ਸ਼ਾਨਦਾਰ ਸਫਲਤਾ ਦਰਜ ਕੀਤੀ ਹੈ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿਚ ਉਤਕਿ੍ਸ਼ਟ ਪ੍ਰਦਰਸ਼ਨ ਕਰਕੇ ਨਾ ਸਿਰਫ਼ ਸਕੂਲ ਦਾ, ਸਗੋਂ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ | ਸਕੂਲ ਦੀ ਸੂਚੀ ਅਨੁਸਾਰ ਪ੍ਰਭਨੂਰ ਧੰਜੂ (ਆਰਟਸ) ਨੇ 96 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ | ਅਰੂਨੀਮਾ ਤਲਵਾਰ (ਨਾਨ-ਮੈਡੀਕਲ) ਨੇ 95.4 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਅਜੈਦੀਪ ਸਿੰਘ (ਮੈਡੀਕਲ) ਨੇ 95 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਚੌਥਾ ਸਥਾਨ ਸਾਂਝੇ ਤੌਰ 'ਤੇ ਆਰੁਸ਼ (ਨਾਨ-ਮੈਡੀਕਲ) ਅਤੇ ਅਫਸ਼ਾ (ਆਰਟਸ) ਨੇ 94 ਫੀਸਦੀ ਅੰਕਾਂ ਨਾਲ ਹਾਸਲ ਕੀਤਾ | ਸੁਖਸੀਰਤ (ਮੈਡੀਕਲ) ਨੇ 93.8 ਫੀਸਦੀ ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ, ਜਦਕਿ ਤੋਸ਼ਨ (ਕਾਮਰਸ) ਅਤੇ ਸ਼ਗੁਨ ਸਿੰਗਲਾ (ਮੈਡੀਕਲ) ਨੇ 93.6 ਫੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਛੇਵਾਂ ਸਥਾਨ ਹਾਸਲ ਕੀਤਾ | ਖੁਸ਼ਮਨ ਕੌਰ (ਆਰਟਸ) ਨੇ 92.8 ਫੀਸਦੀ ਅੰਕਾਂ ਨਾਲ ਸੱਤਵਾਂ, ਦਿਸ਼ਾ ਸਿੰਗਲਾ (ਨਾਨ-ਮੈਡੀਕਲ) ਨੇ 92.6 ਫੀਸਦੀ ਅੰਕਾਂ ਨਾਲ ਅੱਠਵਾਂ ਅਤੇ ਰਿਸ਼ੀ ਸਿੰਗਲਾ (ਨਾਨ-ਮੈਡੀਕਲ) ਨੇ 92.4 ਫੀਸਦੀ ਅੰਕਾਂ ਨਾਲ ਨੌਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਮੰਜਰੀ ਤੇਜਪਾਲ ਅਤੇ ਪ੍ਰਬੰਧਕੀ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਡਾ. ਤੇਜਪਾਲ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਕਾਦਮਿਕ ਵਚਨਬੱਧਤਾ ਦਾ ਪ੍ਰਮਾਣ ਹਨ | ਉਨ੍ਹਾਂ ਨੇ ਕਿਹਾ ਕਿ ਸਕੂਲ ਵਿਚ ਦਿੱਤੀ ਜਾਣ ਵਾਲੀ ਗੁਣਵੱਤਾ ਭਰਪੂਰ ਸਿੱਖਿਆ ਅਤੇ ਅਧਿਆਪਕਾਂ ਦੇ ਅਣਥੱਕ ਯਤਨਾਂ ਨੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਸਕੂਲ ਪ੍ਰਬੰਧਕਾਂ ਨੇ ਸਾਰੇ ਸਫਲ ਵਿਦਿਆਰਥੀਆਂ ਦੇ ਉੱਜਵਲ ਅਤੇ ਸੁਖਮਈ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਨਤੀਜੇ ਐਲਾਨੇ ਜਾਣ ਤੋਂ ਬਾਅਦ ਸਕੂਲ ਕੈਂਪਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਿਦਿਆਰਥੀਆਂ ਨੇ ਆਪਣੀ ਇਸ ਸ਼ਾਨਦਾਰ ਸਫਲਤਾ ਦਾ ਖੁਸ਼ੀ-ਖੁਸ਼ੀ ਜਸ਼ਨ ਮਨਾਇਆ¢
ਹੈਲਿਕਸ ਸਕੂਲ ਪਾਤੜਾਂ ਦਾ ਸੀ.ਬੀ.ਐਸ.ਈ. ਦਾ 12 ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਵਿਦਿਆਰਥਣ ਚਿਤੀਕਾ ਰਾਣੀ ਓਵਰਆਲ ਜ਼ਿਲੇ੍ਹ 'ਚੋਂ ਦੂਸਰੇ ਅਤੇ ਆਰਟਸ 'ਚ ਰਹੀ ਪਹਿਲੇ ਸਥਾਨ 'ਤੇ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ)-ਹੈਲਿਕਸ ਸਕੂਲ ਪਾਤੜਾਂ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਗਿਆ ਤਨੀਜਾ ਸ਼ਾਨਦਾਰ ਰਿਹਾ ਹੈ ਅਤੇ ਨਤੀਜਾ ਸੌ ਫੀਸਦੀ ਰਹਿਣ 'ਤੇ ਸਕੂਲ ਪਿ੍ੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ | ਇਸ ਸਕੂਲ ਦੀ ਵਿਦਿਆਰਥਣ ਚੀਤਿਕਾ ਰਾਣੀ ਨੇ ਆਲ ਓਵਰ ਸਬਜੈਕਟ 'ਚ ਚਿਤੀਕਾ ਰਾਣੀ ਨੇ ਜ਼ਿਲ੍ਹੇ 'ਚੋਂ ਦੂਸਰਾ ਅਤੇ ਆਰਟਸ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਚਿਤੀਕਾ ਰਾਣੀ ਨੇ 98.6 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਦੂਸਰਾ ਅਤੇ ਆਰਟਸ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਤਰ੍ਹਾਂ ਹੀ ਸਿਦੀ ਗੋਇਲ ਨੇ 97 ਫੀਸਦੀ ਅੰਕ ਲੈ ਸਕੂਲ 'ਚੋਂ ਦੂਸਰਾ, ਨਿਗਮ ਗੋਇਲ ਨੇ 96.2 ਫੀਸਦੀ ਅੰਕ ਲੈ ਸਕੂਲ 'ਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਗੁਰਸ਼ੇਰ ਸਿੰਘ ਨੇ 95.8 ਫੀਸਦੀ ਅੰਕ, ਦਿਕਸ਼ਾ ਰਾਣੀ ਨੇ 95.6 ਫੀਸਦੀ ਅੰਕ ਅਤੇ ਪੂਰਵ ਗੋਇਲ ਨੇ 95.4 ਫੀਸਦੀ ਅੰਕ ਹਾਸਿਲ ਕੀਤੇ ਹਨ |