ਸੀ.ਬੀ.ਐਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ
ਅਜੀਤ ਡੈਸਕ
14-05-2026
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ ਆਰਟਸ 'ਚੋਂ 99 ਫ਼ੀਸਦੀ (ਰੈਂਕ 6ਵਾਂ), ਸੀਨੀਅਰ ਸੈਕੰਡਰੀ ਰੈਜੀਡੈਸ਼ੀਅਲ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਸਪਨਾ ਨੇ ਕਾਮਰਸ 'ਚੋਂ 98.60 ਫ਼ੀਸਦੀ ਤੇ ਸਰਕਾਰੀ ਸੀਨੀ. ਸੈਕੰ. ਸਕੂਲ ਬਹਾਦਰਗੜ੍ਹ ਦੀ ਵਿਦਿਆਰਥਣ ਜੇਸ਼ਨਾ ਅਹੂਜਾ ਨੇ ਸਾਇੰਸ 'ਚੋਂ 98.60 ਫ਼ੀਸਦੀ (ਦੋਵੇਂ ਰੈਂਕ 8ਵਾਂ), ਸਰਕਾਰੀ ਸੀਨੀਅਰ ਸੈਕੰ. ਸਕੂਲ ਕੁਲਾਰਾ ਦੀ ਵਿਦਿਆਰਥਣ ਨਵਦੀਪ ਕੌਰ ਆਰਟਸ ਅਤੇ ਸਕੂਲ ਆਫ ਐਮੀਨੈਂਸ ਦੀ ਨੀਸ਼ਾ ਕੌਰ ਨੇ ਸਾਇੰਸ 'ਚੋਂ 98.20 ਫ਼ੀਸਦੀ (ਦੋਵੇਂ ਰੈਂਕ 10ਵਾਂ) ਤੋਂ ਇਲਾਵਾ ਮੈਰੀਟੋਰੀਅਸ ਸਕੂਲ ਪਟਿਆਲਾ ਦੀ ਖ਼ੁਸ਼ੀ, ਕਰਿਸਟਨਾ (ਕਾਮਰਸ) ਦੋਵਾਂ ਨੇ 98 ਫ਼ੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ (ਦੋਵੇਂ ਰੈਂਕ 11ਵਾਂ) ਨਾਮ ਦਰਜ ਕਰਵਾਇਆ | ਇਸੇ ਸਕੂਲ ਦੀ ਲਿਪਸੀ ਨੇ (ਕਾਮਰਸ) 'ਚੋਂ 97.80 ਫ਼ੀਸਦੀ (ਰੈਂਕ 12ਵਾਂ) ਅਤੇ ਦਿਵਿਆ ਜੋਤੀ ਨੇ (ਕਾਮਰਸ) 'ਚੋਂ 97.60 ਫ਼ੀਸਦੀ ਅੰਕ (ਰੈਂਕ 13ਵਾਂ) ਲੈ ਕੇ ਸਕੂਲ ਦਾ ਨਾਮ ਚਮਕਾਇਆ | ਸਰਕਾਰੀ ਗਰਲਜ਼ ਸੀਨੀ. ਸੈਕੰ. ਪੁਰਾਣੀ ਪੁਲਿਸ ਲਾਈਨ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ (ਵੋਕੇਸ਼ਨਲ), ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਦੀ ਵਿਦਿਆਰਥਣ ਕਰਮਜੀਤ ਕੌਰ (ਕਾਮਰਸ), ਸਕੂਲ ਆਫ ਐਮੀਨੈਂਸ ਫੀਲ਼ਖਾਨਾ ਦੀ ਮੋਦਨਾ ਗੁਪਤਾ, ਕੇ.ਕੇ. ਇੰਟਰਨੈਸ਼ਨਲ ਸਕੂਲ ਦੀ ਹਰਲੀਨ ਕੌਰ ਨੇ (ਸਾਇੰਸ) 'ਚੋਂ 97.40 ਫ਼ੀਸਦੀ (ਰੈਂਕ 14ਵਾਂ) ਹਾਸਲ ਕੀਤਾ | ਇਸ ਤੋਂ ਇਲਾਵਾ ਸਰਕਾਰੀ ਗਰਲਜ਼ ਸੀਨੀ. ਸੈਕੰ. ਪੁਰਾਣੀ ਪੁਲਿਸ ਲਾਈਨ ਦੀ ਵਿਦਿਆਰਥਣ ਜਸ਼ਨਜੀਤ ਕੌਰ (ਵੋਕੇਸ਼ਨਲ) ਅਤੇ ਰਿਧੀਮਾ (ਕਾਮਰਸ) ਦੇ ਨਾਲ ਪੀਐਮ ਸ੍ਰੀ ਸਰਕਾਰੀ ਸੀਨੀ. ਸੈਕੰ. ਸਕੂਲ ਐਨਟੀਸੀ. ਰਾਜਪੁਰਾ ਦੇ ਵਿਦਿਆਰਥੀ ਹਰਮਨ ਸਿੰਘ ਨੇ (ਆਰਟਸ) 97.20 ਫ਼ੀਸਦੀ ਅੰਕ (ਰੈਂਕ 15ਵਾਂ) ਲਿਆ | ਪੀਐਮ ਸ੍ਰੀ ਸਰਕਾਰੀ ਸੀਨੀ. ਸੈਕੰ. ਸਕੂਲ ਦੇਵੀਗੜ੍ਹ ਦੀ ਵਿਦਿਆਰਥਣ ਜਸਮੀਤ ਕੌਰ (ਕਾਮਰਸ) ਅਤੇ ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਮਾਡਲ ਟਾਊਨ ਦੀ ਵਿਦਿਆਰਥਣ ਤਿ੍ਪਤੀ ਗਰਗ (ਸਾਇੰਸ) ਸਮੇਤ ਕੇ.ਕੇ. ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਬਾਰਨ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ 97 ਫ਼ੀਸਦੀ ਅੰਕ (ਰੈਂਕ 16ਵਾਂ) ਤੇ ਰਹਿ ਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ | ਸਕੂਲ ਆਫ ਐਮੀਨੈਂਸ ਭਾਦਸੋਂ ਸਮਤਪ੍ਰੀਤ ਕੌਰ (ਆਰਟਸ), ਸਰਕਾਰੀ ਗਰਲਜ਼ ਸੀਨੀ. ਸੈਕੰ. ਪੁਰਾਣੀ ਪੁਲਿਸ ਲਾਈਨ ਦੇ ਵਿਦਿਆਰਥਣ ਇਸ਼ਮੀਤ ਕੌਰ (ਸਾਇੰਸ), ਮੈਰੀਟੋਰੀਅਸ ਸਕੂਲ ਪਟਿਆਲਾ ਦੇ ਵਿਦਿਆਰਥੀ ਸਿਮਰਨਜੋਤ ਕੌਰ ਅਤੇ ਜਸਪ੍ਰੀਤ ਸ਼ਰਮਾ ਨੇ (ਕਾਮਰਸ) 'ਚੋਂ 96.80 ਫੀਸਦੀ ਅੰਕ (ਰੈਂਕ 17ਵਾਂ) ਲੈ ਕੇ ਜਿਲ੍ਹੇ ਭਰ ਵਿਚੋਂ ਨਾਮਣਾ ਖੱਟਿਆ |
ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੀ ਵਿਦਿਆਰਥਣ ਮੋਦਨਾ ਗੁਪਤਾ ਦਾ 21000/- ਨਾਲ ਕੀਤਾ ਸਨਮਾਨ
ਜਮਾਤ ਬਾਰ੍ਹਵੀਂ ਦੀ ਵਿਦਿਆਰਥਣ ਮੋਦਨਾ ਗੁਪਤਾ ਪੁੱਤਰੀ ਨਵੀਨ ਕਿਸ਼ੋਰ ਗੁਪਤਾ ਨੇ ਪੂਰੇ ਪੰਜਾਬ ਵਿਚੋਂ ਚੌਦ੍ਹਵਾਂ ਸਥਾਨ ਪ੍ਰਾਪਤ ਕੀਤਾ | ਮੋਦਨਾ ਗੁਪਤਾ ਨੇ 487/500 ਅੰਕ ਹਿਊਮੈਨੀਟੀਜ ਸਟਰੀਮ ਵਿਚੋਂ ਪ੍ਰਾਪਤ ਕੀਤੇ ਹਨ | ਇਸ ਸਮੇਂ ਖ਼ੁਸ਼ੀ ਸਾਂਝੀ ਕਰਨ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਕੂਲ ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਸਕੂਲ ਵਿਚ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੂੰਹ ਮਿੱਠਾ ਕਰਵਾਉਂਦਿਆਂ ਵਿਦਿਆਰਥਣ ਨੂੰ ਗੁਲਦਸਤਾ ਭੇਟ ਕੀਤਾ ਗਿਆ | ਵਿਦਿਆਰਥੀਆਂ ਨਾਲ ਪਹਿਲਾਂ ਹੀ ਕੀਤੇ ਗਏ ਵਾਅਦੇ ਮੁਤਾਬਿਕ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਨੂੰ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵੱਲੋਂ 21000/- ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਕਿਹਾ ਕਿ ਫ਼ੀਲਖ਼ਾਨਾ ਸੰਸਥਾ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਵਿਦਿਆਰਥਣ ਨੇ ਪੂਰੇ ਪੰਜਾਬ ਵਿਚੋਂ ਚੌਦ੍ਹਵਾਂ ਸਥਾਨ ਪ੍ਰਾਪਤ ਕੀਤਾ ਹੈ | ਡਾ.ਰਜਨੀਸ਼ ਗੁਪਤਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |
ਬਾਰ੍ਹਵੀਂ ਜਮਾਤ ਦੀ ਹੋਣਹਾਰ ਲੜਕੀ ਨੇ ਚਮਕਾਇਆ ਸਕੂਲ ਅਤੇ ਮਾਪਿਆਂ ਦਾ ਨਾਮ
ਰਾਜਪੁਰਾ, (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਨੀਲਪੁਰ ਦੀ ਵਿਦਿਆਰਥਣ ਕਰਮਜੀਤ ਕੌਰ ਨੇ ਪੰਜਾਬ ਪੱਧਰ 'ਤੇ ਮੈਰਿਟ ਵਿਚ 14ਵਾਂ ਰੈਂਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰਮਜੀਤ ਕੌਰ ਪੁੱਤਰੀ ਭਗਵਾਨ ਦਾਸ ਨੇ ਦੱਸਿਆ ਕਿ ਉਹ ਸਕੂਲ ਆਫ਼ ਐਮੀਨੈਸ ਮਹਿੰਦਰ ਗੰਜ ਵਿਚ ਪੜ੍ਹਦੀ ਹੈ | ਉਹ ਕਾਮਰਸ ਦੀ ਪੜ੍ਹਾਈ ਕਰ ਰਹੀ ਹੈ | ਉਸ ਦੇ ਪਿਤਾ ਕਿਸੇ ਦੀ ਕਾਰ ਦੇ ਡਰਾਈਵਰੀ ਕਰਦੇ ਹਨ ਅਤੇ ਮਾਤਾ ਪਰਮਜੀਤ ਕੌਰ ਘਰੇਲੂ ਔਰਤ ਹੈ | ਉਸ ਨੇ ਦੱਸਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਨਾਮ ਮੈਰਿਟ ਵਿਚ ਆਇਆ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀ ਰਿਹਾ |ਭਾਵੇ ਕਿ ਉਸ ਨੂੰ ਪਤਾ ਸੀ ਕਿ ਉਹ ਵਧੀਆਂ ਨੰਬਰ ਲੈ ਕੇ ਪਾਸ ਹੋਵੇਗੀ ਪਰ ਮੈਰਿਟ ਵਿਚ ਆਉਣ ਬਾਰੇ ਘੱਟ ਹੀ ਸੋਚਿਆ ਸੀ | ਕਰਮਜੀਤ ਕੋਰ ਹੋਰੀ ਦੋ ਭੈਣਾਂ ਹਨ ਅਤੇ ਉਸ ਦੀ ਵੱਡੀ ਭੈਣ ਨੇ ਐਮ.ਐਸਸੀ. ਫਿਜਿਕਸ ਕੀਤੀ ਹੈ | ਕਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਵੱਡੀ ਹੋ ਕੇ ਸੀਏ ਬਣਨਾ ਚਾਹ ਰਹੀ ਹੈ | ਉਸ ਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਦੇ ਸਮੂਹ ਅਧਿਆਪਕਾ ਅਤੇ ਮਾਪਿਆਂ ਦੇ ਸਿਰ ਬੰਨਿ੍ਹਆ ਹੈ | ਕਰਮਜੀਤ ਕੌਰ ਦੇ ਘਰੇ ਬਹੁਤ ਹੀ ਜ਼ਿਆਦਾ ਖ਼ੁਸ਼ੀ ਵਾਲਾ ਮਾਹੌਲ ਸੀ ਅਤੇ ਆਂਢੀ ਗਵਾਂਢੀ ਵਧਾਈਆਂ ਦੇ ਰਹੇ ਸਨ |
ਸਰਕਾਰੀ ਸਕੂਲ ਦੇਵੀਗੜ੍ਹ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ, ਜਸਮੀਤ ਕੌਰ ਨੇ ਪੰਜਾਬ ਮੈਰਿਟ ਸੂਚੀ 'ਚ ਬਣਾਇਆ ਸਥਾਨ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਨੇ ਸਿੱਖਿਆ ਦੇ ਖੇਤਰ ਵਿਚ ਇਕ ਵਾਰ ਫਿਰ ਆਪਣਾ ਲੋਹਾ ਮਨਵਾਇਆ ਹੈ | ਪਿ੍ੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਹੇਠ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਖ਼ਾਸ ਗੱਲ ਇਹ ਰਹੀ ਕਿ ਪਿਛਲੇ ਸਾਲ ਦੀ ਪ੍ਰਾਪਤੀ ਨੂੰ ਦੁਹਰਾਉਂਦੇ ਹੋਏ ਇਸ ਸਾਲ ਵੀ ਸਕੂਲ ਦੀ ਵਿਦਿਆਰਥਣ ਨੇ ਸਟੇਟ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ ਹੈ | ਬਾਰ੍ਹਵੀਂ ਜਮਾਤ (ਕਾਮਰਸ ਸਟਰੀਮ) ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਨੈਬ ਸਿੰਘ (ਵਾਸੀ ਮਸ਼ੀਗਣ) ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚ 16ਵਾਂ ਰੈਂਕ ਹਾਸਲ ਕੀਤਾ ਹੈ | ਜਸਮੀਤ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਦਾ ਨਾਂ ਰੌਸ਼ਨ ਹੋਇਆ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਅਤੇ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਨੇ ਮੈਰਿਟ ਵਿਚ ਆਉਣ ਵਾਲੀ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਸੁਧੀਰ ਕੁਮਾਰ ਦੀ ਮਿਹਨਤ ਸਦਕਾ ਇਹ ਸਰਕਾਰੀ ਸਕੂਲ ਲਗਾਤਾਰ ਤਰੱਕੀ ਦੀਆਂ ਰਾਹਾਂ 'ਤੇ ਵਧ ਰਿਹਾ ਹੈ ਅਤੇ ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਸੁਧੀਰ ਕੁਮਾਰ ਨੇ ਇਸ ਸ਼ਾਨਦਾਰ ਨਤੀਜੇ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦਾ ਪੂਰਾ ਸਿਹਰਾ ਸਟਾਫ਼ ਮੈਂਬਰਾਂ ਦੀ ਅਣਥੱਕ ਮਿਹਨਤ ਅਤੇ ਬੱਚਿਆਂ ਦੀ ਲਗਨ ਨੂੰ ਜਾਂਦਾ ਹੈ | ਉਨ੍ਹਾਂ ਨੇ ਸਕੂਲ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ 'ਤੇ ਅਮਰ ਸਿੰਘ, ਮਨੀਸ਼ ਰਾਜ, ਵਿਜੈ ਕੁਮਾਰ, ਸੁਰਿੰਦਰ ਪਾਲ, ਅਰਵਿੰਦਰ ਕੌਰ, ਨਵਦੀਪ ਕੌਰ, ਧਰਮਪਾਲ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ, ਰਵਿੰਦਰ ਸਿੰਘ ਸੈਣੀ, ਲਵਪ੍ਰੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
ਲੱਕੀ ਮੀਰਾਂ ਪਬਲਿਕ ਸਕੂਲ ਭੁੱਨਰਹੇੜੀ ਦੇ ਸ਼ਾਨਦਾਰ ਨਤੀਜੇ
ਸਾਡਾ ਮੰਤਵ ਬੱਚਿਆਂ ਦਾ ਭਵਿੱਖ ਸੰਵਾਰਨਾ-ਡਾਇਰੈਕਟਰ ਨਾਗਪਾਲ
ਭੁੱਨਰਹੇੜੀ, (ਧਨਵੰਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਐਲਾਨੇ ਗਏ ਨਤੀਜਿਆਂ 'ਚ ਲੱਕੀ ਮੀਰਾਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਨਰਹੇੜੀ ਦਾ ਨਤੀਜੇ ਸ਼ਾਨਦਾਰ ਆਏ ਹਨ | ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨਾਲ ਪਿ੍ੰਸੀਪਲ ਅਤੇ ਹੋਰ ਅਧਿਆਪਕਾ ਨੇ ਖੁਸੀ ਸਾਂਝੀ ਕੀਤੀ ਅਤੇ ਸ਼ੁਭਕਾਮਨਾਵਾ ਦਿੱਤੀਆਂ | ਡਾਇਰੈਕਟਰ ਕਮਲਜੀਤ ਨਾਗਪਾਲ ਦੇ ਦੱਸਿਆਂ ਕਿ ਦਸਵੀਂ ਦੀ ਵਿਦਿਆਰਥਣ ਸੁਖਦੀਪ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਨਵਨੀਤ ਸਿੰਘ ਅਤੇ ਸਾਹਿਬ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਗਗਨਦੀਪ ਸਿੰਘ ਅਤੇ ਸਨੇਹਪ੍ਰੀਤ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਬਾਰ੍ਹਵੀਂ ਕਲਾਸ ਵਿੱਚ ਰਾਜਵਿੰਦਰ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਯੁਵਰਾਜ ਸਿੰਘ ਨੇ 89.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕੋਮਲ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂ ਇਲਾਕੇ ਵਿੱਚ ਰੌਸ਼ਨ ਕੀਤਾ | ਇਸ ਮੌਕੇ ਲੱਕੀ ਮੀਰਾਂ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਰੀਟਾ ਨਾਗਪਾਲ, ਕਮਲਜੀਤ ਨਾਗਪਾਲ ਅਤੇ ਰਿਸ਼ਵ ਨਾਗਪਾਲ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਸਕੂਲ ਦੇ ਸਮੂਹ ਸਟਾਫ਼ ਦੀ ਮਿਹਨਤ ਸਦਕਾ ਹੀ ਹਾਸਿਲ ਹੋਇਆ ਹੈ | ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਆਰਟਸ ਸਟ੍ਰੀਮ ਵਿਚੋਂ 99 ਫੀਸਦੀ ਅੰਕ (ਰੈਂਕ 6ਵਾਂ) ਹਾਸਲ ਕਰਨ ਵਾਲੀ ਨਵਨੀਤ ਕੌਰ ਸ਼ਾਰਟਪੁੱਟ ਦੀ ਖਿਡਾਰਨ ਹੈ | ਨਵਨੀਤ ਕੌਰ ਸਿਵਲ ਸਰਵਿਸਿਜ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ | ਉਸ ਦੇ ਪਿਤਾ ਕਰਨੈਲ ਸਿੰਘ ਫਤਿਹਗੜ੍ਹ ਛੰਨਾ ਵਿਖੇ ਲੈਕਚਰਾਰ ਵਜੋਂ ਅਤੇ ਮਾਛੀਵਾੜੇ ਵਿਖੇ ਅੰਗਰੇਜੀ ਦੀ ਅਧਿਆਪਕਾ ਹਨ | ਦੱਸਦੇ ਹਨ ਕਿ ਨਵਨੀਤ ਪੜ੍ਹਾਈ ਨੂੰ ਰੋਜਾਨਾ ਚੰਗਾ ਸਮਾਂ ਦਿੰਦੀ ਸੀ ਜਿਸ ਦਾ ਨਤੀਜਾ ਅੱਜ ਉਨ੍ਹਾਂ ਦੇ ਸਾਹਮਣੇ ਹੈ | ਨਵਨੀਤ ਵਲੋਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਅਤੇ ਮਾਤਾ ਪਿਤਾ ਨੂੰ ਦਿੱਤਾ ਗਿਆ |
ਸਰਕਾਰੀ ਸੀਨੀ. ਸੈਕੰ. ਸਕੂਲ ਬਹਾਦਰਗੜ੍ਹ ਦੀ ਵਿਦਿਆਰਥਣ ਨੇ ਸਾਇੰਸ ਸਟ੍ਰੀਮ 98.60 ਫੀਸਦੀ ਅੰਕ ਲੈ ਕੇ ਰੈਂਕ 8ਵਾਂ ਹਾਸਲ ਕਰਨ ਵਾਲੀ ਜੇਸ਼ਨਾ ਆਹੂਜਾ ਪੜ੍ਹਾਈ ਦੇ ਨਾਲ ਖੇਡਾਂ ਵਿਚ ਨਾਮਣਾ ਖੱਟ ਚੁੱਕੀ ਹੈ ਅਤੇ ਅੱਗੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ | ਜੇਸ਼ਨਾ ਜੂਡੋ ਦੀ ਖਿਡਾਰਨ ਹੈ ਜੋ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਗ ਲੈ ਚੁੱਕੀ ਹੈ ਅਤੇ ਰਾਸ਼ਟਰੀ ਖੇਡਾਂ ਵਿਚ ਤਗਮਾ ਹਾਸਲ ਕਰ ਚੁੱਕੀ ਹੈ | ਜੇਸ਼ਨਾ ਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਮਨਜਿੰਦਰ ਕੌਰ ਸੈਣੀ ਖੁਦ ਸਿੱਖਿਆ ਦੇ ਖੇਤਰ ਨਾਲ ਸੰਬੰਧ ਰੱਖਦੇ ਹਨ | ਜੇਸ਼ਨਾ ਨੇ ਦੱਸਿਆ ਕਿ ਉਹ ਰੋਜਾਨਾ 5-6 ਘੰਟੇ ਪੜ੍ਹਦੀ ਸੀ |