05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹੈਲਿਕਸ ਸਕੂਲ ਸਟਾਫ਼ ਅਤੇ ਈਨਰਵ੍ਹੀਲ ਕਲੱਬ ਦੇ ਸਫ਼ਾਈ ਅਭਿਆਨ ਦੀ ਪ੍ਰਸੰਸਾ

Ad Position 21
No active advertisement
ਅਜੀਤ ਡੈਸਕ 14-05-2026
ਪਾਤੜਾਂ 13 ਮਈ (ਜਗਦੀਸ਼ ਸਿੰਘ ਕੰਬੋਜ)-ਹੈਲਿਕਸ ਆਕਸਫੋਰਡ ਸਮਾਰਟ ਸਕੂਲ ਸਟਾਫ਼ ਦੇ ਮਾਣਯੋਗ ਪਿ੍ੰਸੀਪਲ ਦੀ ਅਗਵਾਈ 'ਚ ਸਕੂਲ ਸਟਾਫ਼ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਨੇ ਪਾਤੜਾਂ ਵਿਚ ਸ਼ੁਰੂ ਕੀਤੇ ਗਏ ਸਫ਼ਾਈ ਅਭਿਆਨ ਦੀ ਪ੍ਰਸੰਸਾ ਕਰਦਿਆਂ ਐੱਸ.ਡੀ.ਐਮ. ਪਾਤੜਾਂ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਹੋਰ ਸਮਾਜਸੇਵੀ ਸੰਸਥਾਵਾਂ ਨੂੰ ਇਸ ਅਭਿਆਨ ਦਾ ਹਿੱਸਾ ਬਣਨਾ ਚਾਹੀਦਾ ਹੈ | ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਦੀ ਅਗਵਾਈ ਸਮੂਹ ਸਕੂਲ ਸਟਾਫ਼ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਵਲੋਂ ਸਵੇਰੇ 5 ਵਜੇ ਇਕ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਇਹ ਨਗਰ ਕੌਂਸਲ ਕਮੇਟੀ ਪਾਤੜਾਂ ਤੋਂ ਲੈ ਕੇ ਜੈਨ ਮਾਰਕੀਟ ਤੱਕ ਜਾਰੀ ਰੱਖਦਿਆਂ ਇਸ ਇਲਾਕੇ ਦੀ ਸੁਚੱਜੇ ਢੰਗ ਨਾਲ ਸਫ਼ਾਈ ਕੀਤੀ ਗਈ | ਇਸ ਮੁਹਿੰਮ ਵਿਚ ਨਗਰ ਕੌਂਸਲ ਪਾਤੜਾਂ ਵਲੋਂ ਵੀ ਮੁੱਖ ਯੋਗਦਾਨ ਪਾਇਆ ਗਿਆ | ਇਸ ਦੌਰਾਨ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਕੂੜਾ ਇਕੱਠਾ ਨਾ ਕਰਨ ਅਤੇ ਕੂੜੇ ਨੂੰ ਡਸਟਬਿਨਾਂ ਵਿਚ ਹੀ ਪਾਇਆ ਜਾਵੇ | ਇਨਰਵ੍ਹੀਲ ਕਲੱਬ ਦੇ ਮੈਂਬਰਾਂ ਵਲੋਂ ਭਵਿੱਖ ਵਿਚ ਸੁੱਕੇ ਅਤੇ ਗਿੱਲੇ ਕੂੜੇ ਲਈ ਵੱਖ-ਵੱਖ ਥਾਵਾਂ 'ਤੇ ਡਸਟਬਿਨ ਵੀ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਈਨਰਵ੍ਹੀਲ ਕਲੱਬ ਦੇ ਅਹੁਦੇਦਾਰਾਂ ਵਲੋਂ ਸ਼ਹਿਰ ਦੀਆਂ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਇਸ ਮੁਹਿੰਮ ਦੇ ਮੈਂਬਰ ਬਣਕੇ ਆਪਣੇ ਸ਼ਹਿਰ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਈ ਰੱਖਣ ਲਈ ਯੋਗਦਾਨ ਪਾਉਣ | ਕਾਲਾ ਰਾਮ ਕਾਂਸਲ ਐੱਸ.ਡੀ.ਐਮ. ਪਾਤੜਾਂ ਨੇ ਈਨਰਵ੍ਹੀਲ ਕਲੱਬ ਪਾਤੜਾਂ ਵਲੋਂ ਸ਼ੁਰੂ ਕੀਤੀ ਗਏ ਸਫ਼ਾਈ ਅਭਿਆਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਦੋਂ ਹਰ ਨਾਗਰਿਕ ਸ਼ਹਿਰ ਨੂੰ ਸਾਫ਼ ਰੱਖਣ ਲਈ ਅਜਿਹੇ ਉਪਰਾਲੇ ਸ਼ੁਰੂ ਕਰ ਦੇਵੇਗਾ ਤਾਂ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿੱਥੇ ਬਚਣਗੇ ਉੱਥੇ ਹੀ ਸੜਕਾਂ ਅਤੇ ਹੋਰ ਥਾਵਾਂ ਸਾਫ਼ ਹੋਣ ਨਾਲ ਉਨ੍ਹਾਂ ਦੀ ਦਿੱਖ ਹੋਰ ਵੀ ਵਧੀਆ ਬਣ ਜਾਵੇਗੀ | ਇਸ ਮੌਕੇ ਇਨਰਵ੍ਹੀਲ ਕਲੱਬ ਦੇ ਪ੍ਰਧਾਨ ਡਾ. ਹਰਸ਼ ਗੇਰਾ, ਮੈਡਮ ਅਮਰਜੋਤ ਹਰੀਕਾ ਪਿ੍ੰਸੀਪਲ, ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ, ਮੈਡਮ ਵੀਨਾ ਪਿ੍ੰਸੀਪਲ, ਮਦਰ ਇੰਡੀਆ ਸਕੂਲ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਕੁਲਦੀਪ ਸਿੰਘ ਨੇ ਆਪਣੇ ਪਰਿਵਾਰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਿੰਡ ਰਾਏਪੁਰ ਮੰਡਲਾਂ ਤੋਂ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਕੂੜੇ ਦੇ ਢੇਰਾਂ ਦੇ ਹੇਠ ਦੱਬਿਆ ਸ਼ਹਿਰ, ਸਫ਼ਾਈ ਸੇਵਕਾਂ ਦੀ ਹੜਤਾਲ ਅੱਠਵੇ ਦਿਨ 'ਚ ਦਾਖਲ
Ad Position 24