ਰਾਜਪੁਰਾ, 13 ਮਈ (ਰਣਜੀਤ ਸਿੰਘ)-ਪੰਜਾਬ ਪੱਧਰੀ ਸੱਦੇ 'ਤੇ ਨਗਰ ਕੌਂਸਲ ਦੇ ਸਫਾਈ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ | ਇਸ ਕਾਰਨ ਸ਼ਹਿਰ ਵਿਚ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਪਏ ਹਨ | ਇਨ੍ਹਾਂ ਢੇਰਾਂ 'ਤੇ ਬੈਠੀਆਂ ਮੱਛਰ ਮੱਖੀਆਂ ਸ਼ ਹਿਰ ਵਾਸੀ ਕਿਸੇ ਵੀ ਬੀਮਾਰੀ ਦੀ ਲਪੇਟ ਵਿਚ ਆ ਸਕਦੇ ਹਨ | ਮੁਲਾਜਮ ਆਗੂਆਂ ਦਾ ਕਹਿਣਾ ਹੈ ਕਿ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਹੜਤਾਲ ਜਾਰੀ ਰੱਖਣਗੇ | ਜਾਣਕਾਰੀ ਮੁਤਾਬਕ ਨਗਰ ਕੌਂਸਲ ਦੇ ਸਫਾਈ ਮੁਲਾਜਮ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਇਕ ਹਫਤੇ ਤੋਂ ਹੜਤਾਲ 'ਤੇ ਹਨ | ਉਨ੍ਹਾਂ ਨੇ ਸਾਫ ਸਫਾਈ ਦਾ ਕੰਮ ਕਾਰ ਬਿਲਕੁਲ ਬੰਦ ਕੀਤਾ ਹੋਇਆ ਹੈ | ਇਸ ਕਾਰਨ ਸ਼ਹਿਰ ਵਿਚ ਥਾਂ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਪਏ ਹਨ | ਗੰਦਗੀ ਦੇ ਢੇਰਾਂ ਤੇ ਸਾਰਾ ਦਿਨ ਮੱਖੀਆਂ ਮੱਛਰ ਬੈਠੇ ਰਹਿੰਦੇ ਹਨ ਅਤੇ ਇਸ ਕਾਰਨ ਸ਼ਹਿਰ ਵਾਸੀਆਂ ਤੇ ਕੋਈ ਬੀਮਾਰੀ ਹੱਲਾ ਬੋਲ ਸਕਦੀ ਹੈ | ਗੰਦਗੀ ਕਾਰਨ ਸ਼ਹਿਰ ਇਕ ਤਰ੍ਹਾਂ ਨੇ ਗੰਦਗੀ ਦੇ ਢੇਰਾਂ ਹੇਠ ਦਬ ਕੇ ਰਹਿ ਗਿਆ ਹੈੈ | ਮੁਲਾਜਮ ਆਗੂਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੇ ਲੈ ਕੇ ਹੜਤਾਲ 'ਤੇ ਹਨ | ਇਸ ਪਿੱਛੇ ਸਰਕਾਰ ਦੀ ਬੇਰੁੱਖੀ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਸਾਹਮਣੇ ਵਾਲੀ ਸੜਕ 'ਤੇ ਗੰਦ ਹੀ ਗੰਦ ਪਿਆ ਹੈ ਅਤੇ ਗਰਮੀ ਹੋਣ ਕਾਰਨ ਇਸ ਵਿਚੋਂ ਬਦਬੂ ਮਾਰ ਰਹੀ ਹੈ | ਇਸ ਗੰਦ ਦੇ ਬਿਲਕੁਲ ਨਾਲ ਹੀ ਬਜਾਰ ਹੈ ਅਤੇ ਬਜਾਰ ਦੇ ਦੁਕਾਨਦਾਰ ਬਦਬੂ ਕਾਰਨ ਆਪਣੀਆਂ ਦੁਕਾਨਾਂ ਵਿਚ ਨਹੀ ਬੈਠ ਸਕਦੇ | ਹੜਤਾਲ 'ਤੇ ਬੈਠੇ ਆਗੂਆਂ ਕੋਲ ਨਗਰ ਕੌਂਸਲ ਦਾ ਈਉ ਆਇਆ ਸੀ ਅਤੇ ਹੜਤਾਲ ਖਤਮ ਕਰਨ ਦੀ ਗੱਲ ਕੀਤੀ ਪਰ ਆਗੂਆਂ ਤੇ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ਜਦੋ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਹੜਤਾਲ ਜਾਰੀ ਰੱਖਣਗੇ | ਆਗੁੂਆਂ ਦਾ ਕਹਿਣਾ ਹੈ ਕਿ ਭਾਵੇ ਸ਼ਹਿਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਹਨ ਪਰ ਉਹ ਕਿਸੇ ਵੀ ਕੀਮਤ 'ਤੇ ਹੜਤਾਲ ਖਤਮ ਨਹੀਂ ਕਰਨਗੇ | ਇਸ ਮੌਕੇ ਪ੍ਰਧਾਨ ਹੰਸ ਰਾਜ ਬਨਵਾੜੀ, ਪ੍ਰਧਾਨ ਅਸ਼ੋਕ ਕੁਮਾਰ ਬਿੱੱਟੂ, ਪ੍ਰਧਾਨ ਜਸਵੀਰ ਕੁਮਾਰ, ਕਮਲ ਕੁਮਾਰ ਪੱਪੂ, ਰਮਨ ਕੁਮਾਰ, ਬਬਰੀਕ ਕੁਮਾਰ ਗੋਰਵ, ਵਿਜੈ ਕੁਮਾਰ ਹੈਪੀ, ਅਸ਼ੋਕ ਕੁਮਾਰ ਧਮੋਲੀ, ਸੰਜ਼ੁ ਕੁਮਾਰ, ਸੰਜੇ ਕੁਮਾਰ ਬਨਵਾੜੀ, ਦਰਸ਼ੀ ਕਾਂਤ, ਰਾਜਨ ਕੁਮਾਰ, ਰਾਜ ਕੁਮਾਰ ਪੱਪੂ ਅਤੇ ਅੋੌਰਤ ਮੁਲਾਜਮ ਵੀ ਹਾਜਰ ਸਨ |