05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹਰਦਮ ਪਬਲਿਕ ਸਕੂਲ ਜਿੰਦਲਪੁਰ ਦੇ ਕਰਾਟੇ ਚੈਂਪੀਅਨਸ਼ਿਪ 'ਚ ਵੱਖ-ਵੱਖ ਮੁਕਾਬਲੇ ਜਿੱਤੇ

Ad Position 21
No active advertisement
ਅਜੀਤ ਡੈਸਕ 14-05-2026
ਭਾਦਸੋਂ, 13 ਮਈ (ਪ੍ਰਦੀਪ ਦੰਦਰਾਲਾ)-ਸਬ-ਜੂਨੀਅਰ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਦੇ ਮੁਕਾਬਲੇ ਏ.ਐਸ. ਮਾਡਰਨ ਸਕੂਲ ਖੰਨਾ ਵਿਖੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ | ਲੜਕਿਆਂ ਦੇ ਮੁਕਾਬਲੇ ਵਿਚ ਅੰਡਰ-12 ਕੈਟਾਗਰੀ ਵਿਚ ਆਯੂਸ਼ ਕੁਮਾਰ ਨੇ ਸੋਨ ਤਗਮਾ, ਹਰਫਤਿਹ ਸਿੰਘ ਨੇ ਚਾਂਦੀ ਤਗਮਾ ਹਾਸਲ ਕੀਤੇ | ਅੰਡਰ-13 ਸਾਲ ਕੈਟਾਗਰੀ ਵਿਚ ਗੁਰਸ਼ਾਂਤ ਸਿੰਘ ਖਰੌਡ ਨੇ ਸੋਨ ਤਗਮਾ, ਚੰਦੇਸ਼ਵਰ ਕੁਮਾਰ ਨੇ ਚਾਂਦੀ ਤਗਮਾ, ਜਗਪ੍ਰਤਾਪ ਸਿੰਘ ਨੇ ਕਾਂਸੇ ਦਾ ਤਗਮਾ ਹਾਸਲ ਕੀਤੇ | ਇਸ ਤੋਂ ਇਲਾਵਾ ਅੰਡਰ-14 ਸਾਲ ਕੈਟਾਗਰੀ ਵਿਚ ਗੁਰਨੂਰ ਸਿੰਘ ਭੰਗੂ ਨੇ ਕਾਂਸੀ ਤਗਮਾ ਹਾਸਲ ਕੀਤਾ | ਲੜਕੀਆਂ ਦੇ ਮੁਕਾਬਲੇ ਵਿਚ ਅੰਡਰ-7 ਸਾਲ ਕੈਟਾਗਰੀ ਵਿਚ ਗਲੋਰੀ ਏਾਜਲ ਨੇ ਚਾਂਦੀ ਤਗਮਾ ਹਾਸਲ ਕੀਤਾ | ਅੰਡਰ-8 ਸਾਲ ਕੈਟਾਗਰੀ ਵਿਚ ਜਪਕੀਰਤ ਕੌਰ ਨੇ ਕਾਂਸੀ ਤਗਮਾ ਹਾਸਲ ਕੀਤਾ | ਇਸ ਤੋਂ ਇਲਾਵਾ ਅੰਡਰ-9 ਸਾਲ ਕੈਟਾਗਰੀ ਵਿਚ ਅਵਲਨੂਰ ਕੌਰ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ | ਜਿਨ੍ਹਾਂ ਵਿਦਿਆਰਥੀਆਂ ਨੇ ਸੋਨ ਤਗਮਾ ਹਾਸਲ ਕੀਤੇ ਹਨ ਉਨ੍ਹਾਂ ਦੀ ਨੈਸ਼ਨਲ ਟੀਮ ਲਈ ਚੋਣ ਹੋਈ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਸੰਗੀਤਾ ਜ਼ਖਮੀ, ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਮੈਨੇਜਰ ਨਾਜ਼ਰ ਸਿੰਘ ਟਿਵਾਣਾ ਨੇ ਬੱਚਿਆਂ ਦੀ ਮਿਹਨਤ ਅਤੇ ਕੋਚ ਬਿਪਨ ਚੰਦ ਦੀ ਲਗਨ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪੇ੍ਰਰਨਾ ਮਿਲਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਢੇਰਾਂ ਦੇ ਹੇਠ ਦੱਬਿਆ ਸ਼ਹਿਰ, ਸਫ਼ਾਈ ਸੇਵਕਾਂ ਦੀ ਹੜਤਾਲ ਅੱਠਵੇ ਦਿਨ 'ਚ ਦਾਖਲ ਅਗਲੀ ਖ਼ਬਰ ਫ਼ੈਕਟਰੀ ਏਰੀਆ 'ਚ ਗੰਦਗੀ ਦੇ ਢੇਰ ਬਣੇ ਲੋਕਾਂ ਲਈ ਵੱਡਾ ਸਿਹਤ ਖ਼ਤਰਾ-ਗੁਰਜੀਤ ਸਿੰਘ ਕੋਹਲੀ
Ad Position 24