ਪਾਤੜਾਂ 14 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀ 12 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਲਈ ਦਾਅਵੇਦਾਰ ਅਤੁਲ ਸ਼ਰਮਾ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | 12 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਦੇ ਦਾਅਵੇਦਾਰ ਅਤੁਲ ਸ਼ਰਮਾ ਵਲੋਂ ਪਾਰਟੀ ਛੱਡਣ ਨਾਲ ਜਿੱਥੇ ਕਾਂਗਰਸ ਨੂੰ ਝਟਕਾ ਲੱਗਿਆ ਹੈ ਉੱਥੇ ਹੀ ਇਸ ਵਲੋਂ ਹੁਣ ਅਕਾਲੀ ਦਲ ਵਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ | ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਤੋਂ ਮੁਖੀ ਬਾਬੂ ਕਬੀਰ ਦਾਸ ਨੇ ਕਿਹਾ ਕਿ ਅਤੁਲ ਸ਼ਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਲੋਕਾਂ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਅਤੁਲ ਸ਼ਰਮਾ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਅਤੇ ਇਸ ਨੂੰ ਪਾਰਟੀ ਵਲੋਂ ਟਿਕਟ ਦੇ ਕੇ 12 ਨੰਬਰ ਵਾਰਡ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ | ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ ਨੇ ਕਿਹਾ ਕਿ ਅਤੁਲ ਸ਼ਰਮਾ ਜਿੱਥੇ ਅਕਾਲੀ ਦੀ ਹਾਈ ਕਮਾਨ ਤੋਂ ਪ੍ਰਭਾਵਿਤ ਹਨ ਉੱਥੇ ਹੀ ਹਲਕਾ ਮੁਖੀ ਬਾਬੂ ਕਬੀਰ ਦਾਸ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਮਿਲਵਰਤਣ ਨੂੰ ਦੇਖਦਿਆਂ ਉਨ੍ਹਾਂ ਨੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਅਤੁਲ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਜੋ ਵੀ ਮੇਰੀ ਡਿਊਟੀ ਲਾਵੇਗਾ ਉਸ 'ਤੇ ਤਨਦੇਹੀ ਨਾਲ ਪਹਿਰਾ ਦਿੱਤਾ ਜਾਵੇਗਾ | ਇਸ ਮੌਕੇ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਅਮਰ ਗੋਇਲ, ਗੁਰੀ ਕੁਮਾਰ ਘੱਗਾ, ਜਗਦੇਵ ਸਿੰਘ, ਡਾ. ਜਸਵੀਰ ਸਿੰਘ, ਜੱਸਾ ਸਿੰਘ, ਜੋਗਾ ਸਿੰਘ ਪ੍ਰਧਾਨ ਸ਼ਹਿਰੀ, ਅਜੈ ਕੁਮਾਰ ਆਦਿ ਮੌਜੂਦ ਸਨ |