10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ 'ਚ ਸਕਾਰਲਜ਼ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ

Ad Position 21
No active advertisement
ਅਜੀਤ ਡੈਸਕ 15-05-2026
ਰਾਜਪੁਰਾ, 14 ਮਈ (ਜੀ.ਪੀ. ਸਿੰਘ)-ਸੀ.ਬੀ.ਐੱਸ.ਸੀ. 12ਵੀਂ ਦੀ ਪ੍ਰੀਖਿਆ 'ਚ ਸਥਾਨਕ ਸਕਾਲਰਜ਼ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਨਾਲ ਸਕੂਲ ਦੀ ਖ਼ੁਸ਼ੀ ਦਾ ਲਹਿਰ ਹੈ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਕੂਲ ਦੇ ਕੁਲ 279 ਬੱਚਿਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਾਰੇ ਦੇ ਸਾਰੇ ਵਿਦਿਆਰਥੀ ਪਾਸ ਹੋਣ 'ਤੇ ਸਕੂਲ ਵਿਚ ਇਕੱਠੇ ਹੋ ਕੇ ਆ ਗਏ | ਉਨ੍ਹਾਂ ਦੱਸਿਆ ਕਿ ਆਰਟਸ 'ਚ ਸਿਮਰਨ ਕੌਰ 97.8 ਫ਼ੀਸਦੀ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਰਹੀ | ਕਾਮਰਸ ਵਰਗ 'ਚ ਲਿਵਲੀਨ ਕੌਰ 95.8 ਫ਼ੀਸਦੀ ਨੰਬਰ ਲੈ ਕੇ ਦੂਜੇ ਅਤੇ ਨਾਨ-ਮੈਡੀਕਲ ਵਰਗ 'ਚ ਚਿਰਾਗ ਨੇ 94.6 ਫ਼ੀਸਦੀ ਨੰਬਰ ਲੈ ਕੇ ਸਕੂਲ 'ਚ ਤੀਜਾ ਅਤੇ ਮੈਡੀਕਲ ਸਟਰੀਮ 'ਚ ਯਸ਼ਲੀਨ ਕੌਰ ਨੇ 92.2 ਫੀਸਦੀ ਨੰਬਰ ਲੈ ਕੇ ਚੌਥਾ ਸਥਾਨ ਹਾਸਲ ਕੀਤਾ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਆਪਣੇ ਵਿਦਿਆਰਥੀਆਂ ਦੀ ਇਸ ਸਫਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਬੱਚਿਆਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਸ ਸਫਲਤਾ ਪਿੱਛੇ ਬੱਚਿਆਂ ਦੀ ਅਣਥੱਕ ਮਿਹਨਤ, ਅਧਿਆਪਕਾਵਾਂ ਦਾ ਮਾਰਗਦਰਸ਼ਨ ਅਤੇ ਮਾਪਿਆਂ ਦਾ ਸਹਿਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਨਾਭਾ-ਪਟਿਆਲਾ ਸੜਕ 'ਤੇ ਨਵਾਂ ਸਾਈਫ਼ਨ ਬਣਾਉਣ ਨੂੰ ਲੈ ਕੇ ਧਰਨਾ ਅਗਲੀ ਖ਼ਬਰ ਅਤੁਲ ਸ਼ਰਮਾ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਹੋਏ ਸ਼ਾਮਿਲ
Ad Position 24