24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਵਨ ਗੁਪਤਾ ਦੀ ਅਗਵਾਈ 'ਚ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਅਤੇ ਇਸ ਦੇ ਧਾਰਮਿਕ ਵਿੰਗ, ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਸੀਨੀਅਰ ਆਗੂਆਂ ਦਾ ਇਕ ਸਾਂਝਾ ਵਫ਼ਦ ਜਿਸ ਦੀ ਅਗਵਾਈ ਪਵਨ ਗੁਪਤਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਕਨਵੀਨਰ ਕਰ ਰਹੇ ਸਨ ਨੇ ਡਿਪਟੀ ਕਮਿਸ਼ਨਰ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ | ਸਾਂਝੇ ਵਫ਼ਦ ਨੇ ਸ੍ਰੀ ਕਾਲੀ ਮਾਤਾ ਮੰਦਰ ਦੇ ਪੁਨਰ ਨਿਰਮਾਣ ਅਤੇ ਸੁੰਦਰੀਕਰਨ ਸੰਬੰਧੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਸੰਬੰਧ ਵਿਚ ਪਟਿਆਲਾ ਦੇ ਡੀ.ਸੀ. ਨੂੰ ਇਕ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ ਵਿਚ ਕੁੱਝ ਮਹੱਤਵਪੂਰਨ ਮੁੱਦਿਆਂ ਦੇ ਹੱਲ ਲਈ ਜ਼ੋਰਦਾਰ ਮੰਗਾਂ ਉਠਾਈਆਂ, ਜਿਨ੍ਹਾਂ ਨੂੰ ਵਿਆਪਕ ਵਿਚਾਰ-ਵਟਾਂਦਰੇ ਰਾਹੀਂ ਪਟਿਆਲਾ ਦੇ ਡੀ.ਸੀ. ਦੇ ਧਿਆਨ ਵਿਚ ਲਿਆਂਦਾ | ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਮੰਦਰ ਕਮੇਟੀ ਦੋਵੇਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਨਾਲ-ਨਾਲ ਦਿੱਤੇ ਗਏ ਸੁਝਾਵਾਂ 'ਤੇ ਵਿਸ਼ੇਸ਼ ਧਿਆਨ ਦੇਣਗੇ | ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਸ੍ਰੀ ਕਾਲੀ ਮਾਤਾ ਮੰਦਰ ਕਮੇਟੀ ਨਾਲ ਨਿੱਜੀ ਤੌਰ 'ਤੇ ਸਲਾਹ ਮਸ਼ਵਰਾ ਕਰਨਗੇ | ਇਸ ਮੌਕੇ ਹੇਮਰਾਜ ਗੋਇਲ ਚੇਅਰਮੈਨ ਸ੍ਰੀ ਰਾਮ ਹਨੂਮਾਨ ਸੇਵਾ ਦਲ ਪੰਜਾਬ, ਪੰਡਿਤ ਬਦਰੀ ਪ੍ਰਸ਼ਾਦ ਪੰਜਾਬ ਪ੍ਰਧਾਨ ਸ੍ਰੀ ਰਾਮ ਹਨੂਮਾਨ ਸੇਵਾ ਦਲ, ਪ੍ਰਦੀਪ ਵਰਮਾ ਰਾਸ਼ਟਰੀ ਬੁਲਾਰੇ, ਸ਼ਿਵ ਸੈਨਾ ਹਿੰਦੁਸਤਾਨ, ਕਿ੍ਸ਼ਨ ਕੁਮਾਰ ਗਾਬਾ, ਸ਼ਮਾ ਕਾਂਤ ਪਾਂਡੇ, ਅਮਰਜੀਤ ਬੰਟੀ ਅਤੇ ਨਵਦੀਪ ਮਿੱਤਲ ਆਦਿ ਸ਼ਾਮਿਲ ਰਹੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਵਿਦਿਆਲਿਆ ਨਾਭਾ ਨੇ ਰਚਿਆ ਇਤਿਹਾਸ, ਚੰਡੀਗੜ੍ਹ ਡਵੀਜ਼ਨ 'ਚ ਦੂਜੇ ਰੈਂਕ 7ਤੇ ਰਾਸ਼ਟਰੀ ਪੱਧਰ 'ਤੇ 20ਵੇਂ ਰੈਂਕ '... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੁਸਤਕ ਸੱਭਿਆਚਾਰ ਕਰਨ ਲਈ ਨਵਾਂ ਉੱਦਮ
Ad Position 24