ਪਾਤੜਾਂ, 15 ਮਈ (ਜਗਦੀਸ਼ ਸਿੰਘ ਕੰਬੋਜ)-ਹੈਲਿਕਸ ਸਕੂਲ ਪਾਤੜਾਂ ਦਾ ਸੀ.ਬੀ.ਐਸ.ਈ. ਵਲੋਂ ਐਲਾਨਿਆ ਗਿਆ ਨਤੀਜਾ ਸ਼ਾਨਦਾਰ ਰਹਿਣ 'ਤੇ ਇਕ ਸਮਾਗਮ ਸਕੂਲ ਦੇ ਐਡੀਟੋਰੀਅਮ 'ਚ ਕਰਵਾਇਆ ਗਿਆ | ਇਸ ਵਾਰ 12ਵੀਂ ਜਮਾਤ 'ਚੋਂ ਜਿਲ੍ਹੇ 'ਚ ਇਕ ਵਿੱਦਿਆਰਥਣ ਦੇ ਦੂਸਰੇ ਸਥਾਨ 'ਤੇ ਰਹਿਣ ਅਤੇ ਦਸਵੀਂ ਜਮਾਤ ਦੇ ਨਤੀਜੇ ਵਿਚ 2 ਵਿਦਿਆਰਥਣਾਂ ਵਲੋਂ ਜ਼ਿਲ੍ਹੇ 'ਚ ਦੂਸਰੇ ਰਹਿਣ ਤੇ ਸਕੂਲ ਦੇ ਵਿੱਦਿਆਰਥੀਆਂ ਵਲੋਂ ਮਾਰੀ ਗਈ ਹੈਟਰਿਕ ਨੂੰ ਲੈ ਕੇ ਵਿੱਦਿਆਰਥੀਆਂ ਵਲੋਂ ਖੁਸ਼ੀ ਵਿਚ ਭੰਗੜ੍ਹੇ ਪਾਏ ਗਏ | ਇਸ ਦੌਰਾਂਨ ਸਕੂਲ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਦੀ ਅਗਵਾਈ 'ਚ ਅਧਿਆਪਕਾਂ ਵਲੋਂ ਅਵੱਲ ਰਹੇ ਵਿੱਦਿਆਰਥੀਆਂ ਨੂੰ ਸਨਾਮਨਿਤ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ ਸਕੂਲ ਦੇ 181 ਵਿੱਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ ਚਿਤੀਕਾ ਰਾਣੀ ਨੇ 98.6 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਦੂਸਰਾ ਅਤੇ ਆਰਟਸ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਿੱਧੀ ਗੋਇਲ ਨੇ 97 ਫੀਸਦੀ ਅੰਕ ਕਮਰਸ ਅਸਟਰੀਮ ਵਿਚੋਂ, ਨਿਗਮ ਗੋਇਲ ਨੇ 96.2 ਅੰਕ ਹਿਊਮਨਿਟਿਸ ਚੋਂ ਦਿਕਸ਼ਾ ਰਾਣੀ ਨੇ ਹਿਊਮੇਨਿਟਸ ਚੋਂ 95.6 ਪੂਰਵ ਨੇ ਨਾਨ ਮੈਡੀਕਲ ਚੋਂ 95. 4 ਅੰਕ ਹਾਸਿਲ ਕਰਕੇ ਪਾਤੜਾਂ ਇਲਾਕੇ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਗੁਰਸ਼ੇਰ ਸਿੰਘ ਨੇ 95.8 ਫੀਸਦੀ ਅੰਕ, ਦਿਕਸ਼ਾ ਰਾਣੀ ਨੇ 95.6 ਫੀਸਦੀ ਅੰਕ ਅਤੇ ਪੂਰਵ ਗੋਇਲ ਨੇ 95.4 ਫੀਸਦੀ ਅੰਕ ਹਾਸਿਲ ਕੀਤੇ ਹਨ | ਇਨ੍ਹਾਂ ਨਤੀਜਿਆਂ ਵਿਚ 9 ਵਿੱਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ 18 ਵਿੱਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 64 ਵਿਦਿਆਰਥੀਆਂ ਨੇ 80 ਤੋਂ 90 ਫੀਸਦੀ 53 ਵਿੱਦਿਆਰਥੀਆਂ ਨੇ 70 ਤੋਂ 80 ਫੀਸਦੀ ਅਤੇ 29 ਵਿੱਦਿਆਰਥੀਆਂ ਨੇ 60 ਤੋਂ 70 ਫੀਸਦੀ ਅੰਕ ਹਾਸਲ ਕਰਕੇ ਸਕਲੂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਮਰਜੋਤ ਕੌਰ ਨੇ ਕਿਹਾ ਕਿ ਸਕਲੂ ਦਾ ਮੁੱਖ ਉੇਦੇਸ਼ ਸਿਰਫ ਬੋਰਡ ਪ੍ਰੀਖਿਆ ਵਿਚ ਵਧੀਆਂ ਅੰਕ ਲੈਣਾ ਨਹੀ ਸਗੋਂ ਨੀਟ, ਜੇਈ, ਕਲੈਟ ਯੂਨੀਵਰਸਟੀਆਂ ਦਾਖਲੇ ਦਿਵਾਉਣਾ ਅਤੇ ਵਿੱਦਿਆਰਥੀਆਂ ਨੂੰ ਇਕ ਵਧੀਆ ਨਾਗਰਿਕ ਬਣਾਉਣਾ ਹੈ | ਡਾਇਰੈਕਟਰ ਮੈਡਮ ਦਵਿੰਦਰ ਕੌਰ ਨੇ ਵਿੱਦਿਆਰਥੀਆਂ ਨੂੰ ਵਧੀਆ ਨਤੀਜੇ ਲਈ ਵਧਾਈ ਦਿੱਤੀ ਜਦੋਂ ਕਿ ਵਾਇਸ ਪਿ੍ੰਸੀਪਲ ਮੰਤਨ ਕੌਰ ਨੇ ਕਿਹਾ ਕਿ ਸਕੂਲ ਦੇ ਵਧੀਆ ਨਤੀਜੇ ਨੂੰ ਲੈ ਕੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਖੁਸ਼ੀ ਵਿਚ ਵਿੱਦਿਆਰਥੀਆਂ ਵਲੋਂ ਭੰਗੜ੍ਹੇ ਪਾ ਕੇ ਇਸ ਖੁਸ਼ੀ ਨੂੰ ਸਾਂਝਿਆਂ ਕੀਤਾ ਜਾ ਰਿਹਾ ਹੈ | ਇਸ ਮੌਕੇ ਮਜੂਦ ਵਿੱਦਿਆਰਥੀਆਂ ਦੇ ਮਾਂਪਿਆ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਦਿੱਤੇ ਜਾ ਰਹੇ ਵਧੀਆ ਵਿੱਦਿਅਕ ਮਾਹੌਲ ਅਤੇ ਤਜਰਬੇਕਾਰ ਅਧਿਆਪਕਾ ਦੀ ਬਦੌਲਤ ਉਨ੍ਹਾਂ ਦੇ ਬੱਚਿਆਂ ਨੇ ਵਧੀਆ ਅੰਕ ਹਾਸਿਲ ਕੀਤੇ ਹਨ |