25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਾਂਗਰਸ ਸਰਕਾਰ ਦੇ ਰਾਜ ਵਿਚ ਹੀ ਹੋਇਆ ਸੀ ਨਾਭਾ ਸ਼ਹਿਰ ਤੇ ਹਲਕੇ ਦੇ ਪਿੰਡਾਂ ਦਾ ਵਿਕਾਸ-ਧਰਮਸੋਤ, ਨਿੱਕੂ

Ad Position 21
No active advertisement
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਕਾ ਜਸਦੀਪ ਸਿੰਘ ਨਿੱਕੂ ਨਾਭਾ ਦੇ ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਰੇਨੂ ਸੇਠ ਤੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 18-05-2026
ਨਾਭਾ, 17 ਮਈ (ਜਗਨਾਰ ਸਿੰਘ ਦੁਲੱਦੀ)-ਜਦੋਂ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਂਦ 'ਚ ਆਈ ਹੈ ਤਾਂ ਨਾਭਾ ਹਲਕੇ ਦਾ ਵੱਡੀ ਪੱਧਰ 'ਤੇ ਵਿਕਾਸ ਹੋਇਆ ਹੈ |
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਸਦੀਪ ਸਿੰਘ ਨਿੱਕੂ ਨੇ ਸਥਾਨਕ ਵਾਰਡ ਨੰਬਰ 19 ਤੋਂ ਕਾਂਗਰਸ ਦੀ ਉਮੀਦਵਾਰ ਹਰੀ ਸੇਠ ਦੀ ਪਤਨੀ ਰੇਨੂ ਸੇਠ ਦੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਸਮੇਂ ਭੈਣ ਰੇਨੂ ਸੇਠ ਵਲੋਂ ਵਾਰਡ ਦਾ ਵਿਕਾਸ ਕਰਵਾਇਆ ਗਿਆ ਹੈ ਤਾਂ ਉਹ ਭੈਣ ਰੇਨੂ ਸੇਠ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਅਗਾਂਹ ਤੋਂ ਵੀ ਉਹ ਤਨ, ਮਨ ਨਾਲ ਵਾਰਡ ਵਾਸੀਆਂ ਦੀ ਸੇਵਾ ਕਰ ਸਕਣ | ਇਸ ਮੌਕੇ ਰੇਨੂ ਸੇਠ, ਹਰਿਕਿ੍ਸ਼ਨ ਸੇਠ, ਗੁਰਚਰਨ ਸਿੰਘ ਦੁਲੱਦੀ ਸਾਬਕਾ ਸਰਪੰਚ, ਬਾਬਾ ਬਚਿੱਤਰ ਸਿੰਘ, ਇੰਦਰਜੀਤ ਪੁਰੀ, ਸੰਜੀਵ ਸ਼ਿਲਪਾ, ਸੰਦੀਪ ਸ਼ਰਮਾ, ਗੁਰਦਿੱਤ ਸੇਠ, ਬਲਵੰਤ ਸਿੰਘ ਜੀਤ ਰਾਜਗੜ੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੰਭੀਰਪੁਰ ਦੀਆਂ ਹੋਣਹਾਰ ਬੇਟੀਆਂ ਦਾ ਸਨਮਾਨ <br/> ਅਗਲੀ ਖ਼ਬਰ ਸਨੌਰ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਖ਼ਵਾਜਾ ਪੀਰ ਦੇ ਦਰ 'ਤੇ ਨਤਮਸਤਕ ਹੋਏ ਨਿਰਮਲ ਸਿੰਘ ਭੱਟੀਆਂ
Ad Position 24