ਪਟਿਆਲਾ, 20 ਮਈ (ਮਨਦੀਪ ਸਿੰਘ ਖਰੌੜ)-ਆਨਲਾਈਨ ਠੱਗੀ ਅੱਜ ਕੱਲ੍ਹ ਐਨੀ ਵਧ ਗਈ ਹੈ ਕਿ ਸਾਈਬਰ ਚੋਰ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਨੂੰ ਝਾਂਸੇ 'ਚ ਲੈ ਕੇ ਲੋਕਾਂ ਦੀ ਮਿਹਨਤ ਦੀ ਪੂੰਜੀ ਹੜੱਪ ਰਹੇ ਹਨ | ਇਸ ਸੰਬੰਧੀ ਹਰਜੀਤ ਸਿੰਘ ਨੇ ਥਾਣਾ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਚਾਚੇ ਨੂੰ ਆਨਲਾਈਨ ਸੰਪਰਕ ਕਰ ਕੇ ਉਸ ਦੇ ਵਿਦੇਸ਼ 'ਚ ਰਹਿੰਦੇ ਲੜਕੇ ਦੇ ਲੋਨ ਦੇ ਨਾਂਅ 'ਤੇ ਉਸ ਨਾਲ ਪੰਜ ਲੱਖ ਦੀ ਠੱਗੀ ਮਾਰ ਲਈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |