19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡਾ. ਬੀ.ਐੱਸ. ਸੰਧੂ ਸਕੂਲ ਵਿਖੇ ਰੈੱਡ ਕਰਾਸ ਸੁਸਾਇਟੀ ਵਲੋਂ ਜਾਦੂ ਦਾ ਸ਼ੋਅ ਕਰਵਾਇਆ

Ad Position 21
No active advertisement
ਅਜੀਤ ਡੈਸਕ 21-05-2026
ਦੇਵੀਗੜ੍ਹ, 20 ਮਈ (ਰਾਜਿੰਦਰ ਸਿੰਘ)-ਘੜਾਮ ਰੋਡ (ਜੁਲਾਹ ਖੇੜੀ) ਸਥਿਤ ਨਾਮਵਰ ਵਿੱਦਿਅਕ ਸੰਸਥਾ 'ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ' ਵਿਖੇ ਵਿਦਿਆਰਥੀਆਂ ਦੇ ਮਨੋਰੰਜਨ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਰੈਡ ਕਰਾਸ ਸੋਸਾਇਟੀ ਵਲੋਂ ਇਕ ਵਿਸ਼ੇਸ਼ ਜਾਦੂ ਦਾ ਸ਼ੋਅ ਕਰਵਾਇਆ ਗਿਆ | ਇਸ ਦਿਲਚਸਪ ਸ਼ੋਅ ਦੌਰਾਨ ਨਾਮਵਰ ਜਾਦੂਗਰ ਨੇ ਆਪਣੀਆਂ ਬਿਹਤਰੀਨ, ਵਿਗਿਆਨਕ ਅਤੇ ਹੈਰਾਨੀਜਨਕ ਟਿ੍ਕਸ ਦਿਖਾ ਕੇ ਹਾਜ਼ਰ ਬੱਚਿਆਂ ਅਤੇ ਸਟਾਫ਼ ਨੂੰ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜਬੂਰ ਕਰ ਦਿੱਤਾ | ਸ਼ੋਅ ਦੌਰਾਨ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਸੀ | ਇਸ ਮੌਕੇ 'ਤੇ ਬੋਲਦਿਆਂ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਰੈਡ ਕਰਾਸ ਸੋਸਾਇਟੀ ਦੀ ਇਸ ਨਿਵੇਕਲੀ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਰਚਨਾਤਮਿਕ ਪ੍ਰੋਗਰਾਮ ਬੱਚਿਆਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਵਧਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਜਿੱਥੇ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਵਧ ਰਿਹਾ ਹੈ, ਉੱਥੇ ਅਜਿਹੇ ਸ਼ੋਅ ਉਨ੍ਹਾਂ ਨੂੰ ਤਣਾਅਮੁਕਤ ਅਤੇ ਖ਼ੁਸ਼ਗਵਾਰ ਮਾਹੌਲ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਸਕੂਲ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਰਾਜਿੰਦਰ ਕੌਰ ਸੰਧੂ ਨੇ ਵੀ ਰੈਡ ਕਰਾਸ ਸੋਸਾਇਟੀ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਮਨੋਰੰਜਕ ਅਤੇ ਸਿੱਖਿਆਦਾਇਕ ਸ਼ੋਅ ਬਹੁਤ ਜ਼ਰੂਰੀ ਹਨ, ਜੋ ਬੱਚਿਆਂ ਅੰਦਰ ਨਵੀਂ ਊਰਜਾ ਭਰਦੇ ਹਨ | ਸਕੂਲ ਦੀ ਪਿ੍ੰਸੀਪਲ ਮੈਡਮ ਤਰਨਦੀਪ ਕੌਰ ਅਰੋੜਾ ਨੇ ਸ਼ੋਅ ਦੇ ਅਖੀਰ ਵਿਚ ਰੈਡ ਕਰਾਸ ਦੇ ਨੁਮਾਇੰਦਿਆਂ ਅਤੇ ਜਾਦੂਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਾਦੂ ਦੇ ਖੇਡਾਂ ਨੇ ਨਾ ਸਿਰਫ ਬੱਚਿਆਂ ਦਾ ਭਰਪੂਰ ਮਨੋਰੰਜਨ ਕੀਤਾ, ਬਲਕਿ ਖੇਡ-ਖੇਡ ਵਿਚ ਉਨ੍ਹਾਂ ਨੂੰ ਜੀਵਨ ਨਾਲ ਜੁੜੇ ਕਈ ਅਹਿਮ ਅਤੇ ਨੈਤਿਕ ਸੰਦੇਸ ਵੀ ਦਿੱਤੇ | ਇਸ ਮੌਕੇ ਸਕੂਲ ਦਾ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ | ਪੂਰੇ ਪ੍ਰੋਗਰਾਮ ਦੌਰਾਨ ਸਕੂਲ ਦਾ ਹਾਲ ਬੱਚਿਆਂ ਦੀਆਂ ਕਿਲਕਾਰੀਆਂ ਅਤੇ ਤਾਲੀਆਂ ਨਾਲ ਗੂੰਜਦਾ ਰਿਹਾ ਅਤੇ ਹਰ ਇਕ ਨਵੀਂ ਟਿ੍ਕ 'ਤੇ ਬੱਚਿਆਂ ਨੇ ਤਾਲੀਆਂ ਵਜਾ ਕੇ ਆਪਣੀ ਖੁਸ਼ੀ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ 25 ਜੂਨ ਤੋਂ ਸ਼ੁਰੂ ਹੋਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ-ਚੋਣ ਤਹਿਸੀਲਦਾਰ ਅਗਲੀ ਖ਼ਬਰ ਰਾਜਪੁਰਾ 'ਚ ਕੈਮਿਸਟਾਂ ਦੀ ਹੜਤਾਲ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਰਹੀਆਂ ਬੰਦ
Ad Position 24