29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮਿ੍ਤਕ ਦੇਹ ਵਾਰਿਸਾਂ ਦੇ ਕੀਤੀ ਹਵਾਲੇ <br/>

Ad Position 21
No active advertisement
ਅਜੀਤ ਡੈਸਕ 23-05-2026
ਪਟਿਆਲਾ, 22 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿਚ 21 ਮਈ ਦੀ ਸਵੇਰ ਨੂੰ ਮਿ੍ਤਕ ਪਾਏ ਗਏ 21 ਸਾਲਾ ਵਿਦਿਆਰਥੀ ਦੀ ਲਾਸ਼ ਅੱਜ ਪੁਲਿਸ ਵਲੋਂ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ | ਮਿ੍ਤਕ ਵਰੁਣਪ੍ਰੀਤ ਸਿੰਘ ਦੀ ਮੌਤ ਦੇ ਕਾਰਨਾ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਉਪਰੰਤ ਹੀ ਲੱਗੇਗਾ | ਤਰਨਤਾਰਨ ਦੇ ਪਿੰਡ ਕੰਗ ਨਾਲ ਸੰਬੰਧਿਤ ਮਿ੍ਤਕ ਵਰੁਣਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਵਿਖੇ ਬੀ.ਟੈਕ. ਦੇ ਦੂਜੇ ਸਾਲ ਦਾ ਵਿਦਿਆਰਥੀ ਸੀ | ਉਹ ਹੋਸਟਲ ਵਿਚਲੇ ਕਮਰੇ ਵਿਚ ਬੇਸੁਧ ਪਿਆ ਮਿਲਿਆ ਸੀ | ਜਿਸ ਉਪਰੰਤ ਕਰਵਾਈ ਗਈ ਡਾਕਟਰੀ ਜਾਂਚ ਵਿਚ ਉਸ ਨੂੰ ਮਿ੍ਤਕ ਪਾਇਆ ਗਿਆ | ਜਿਸ ਉਪਰੰਤ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਅਤੇ ਉਨ੍ਹਾਂ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਉਮੀਦਵਾਰ ਰੁਪਿੰਦਰ ਕੌਰ ਨੇ ਵਾਰਡ ਨੰਬਰ 3 'ਚ ਭਖਾਇਆ ਚੋਣ ਅਖਾੜਾ <br/> ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵਾਰਡ ਨੰਬਰ 19 ਤੋਂ 'ਆਪ' ਉਮੀਦਵਾਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>
Ad Position 24