29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪ੍ਰਚਾਰ ਸਿਖ਼ਰਾਂ 'ਤੇ ਪਹੁੰਚਿਆ, ਸ਼ਹਿਰ ਹੋਰਡਿੰਗਾਂ ਨਾਲ ਭਰਿਆ <br/>

Ad Position 21
No active advertisement
ਅਜੀਤ ਡੈਸਕ 23-05-2026
ਸਮਾਣਾ, 22 ਮਈ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਸਮਾਣਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਸਿਖਰ 'ਤੇ ਪਹੁੰਚ ਗਿਆ ਹੈ | ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵਲੋਂ ਲਗਾਏ ਗਏ ਵੱਡੇ-ਵੱਡੇ ਹੋਰਡਿੰਗਾਂ, ਬੈਨਰਾਂ, ਇਸ਼ਤਿਹਾਰਾਂ ਅਤੇ ਪੈਂਫ਼ਲੈਂਟ ਨਾਲ ਸਮਾਣਾ ਸ਼ਹਿਰ ਪੂਰੀ ਤਰ੍ਹਾਂ ਰੰਗਿਆ ਹੋਇਆ ਹੈ | ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਕਾਂਗਰਸ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਭਾਜਪਾ ਦੇ ਉਮੀਦਵਾਰਾਂ ਦੀ ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਸੰਭਾਲੀ ਹੋਈ ਹੈ | ਆਮ ਆਦਮੀ ਪਾਰਟੀ 21, ਕਾਂਗਰਸ 18, ਭਾਜਪਾ 21 ਅਤੇ ਬਾਦਲ ਦਲ 20 ਵਾਰਡਾਂ ਵਿਚ ਚੋਣ ਲੜ ਰਿਹਾ | ਸਿਰਫ਼ 3 ਵਾਰਡਾਂ ਨੂੰ ਛੱਡ ਕੇ ਜਿੱਥੇ ਕਾਂਗਰਸੀ ਉਮੀਦਵਾਰਾਂ ਦੇ ਪਰਚੇ ਰੱਦ ਹੋਏ ਹਨ, ਬਾਕੀ ਵਾਰਡਾਂ ਵਿਚ ਚਹੁੰਕੋਨੀ ਮੁਕਾਬਲਾ ਬਣਿਆ ਹੋਇਆ ਹੈ | ਵਾਰਡ ਨੰਬਰ 6 ਜਿੱਥੇ ਸਾਬਕਾ ਪ੍ਰਧਾਨ ਨਗਰ ਕੌਂਸਲ ਕਪੂਰ ਚੰਦ ਦਾ ਮੁਕਾਬਲਾ ਅਕਾਲੀ ਦਲ ਦੇ ਨੌਜਵਾਨ ਆਗੂ ਹਰਸ਼ਵੀਰ ਵਿਰਕ ਨਾਲ ਹੈ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਵਾਰਡ 8 ਵਿਚ 'ਆਪ' ਦੇ ਮੁੱਖ ਆਗੂ ਮਨਜਿੰਦਰ ਸਿੰਘ ਰਾਣਾ ਸੇਖੋਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਗੁਰਪ੍ਰੀਤ ਸਿੰਘ ਨਾਲ ਹੈ | ਵਾਰਡ 14 ਵਿਚ ਕਾਂਗਰਸ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕੂਕਾ ਦਾ ਮੁਕਾਬਲਾ 'ਆਪ' ਦੇ ਗੁਰਦੀਪ ਸ਼ਰਮਾ ਨਾਲ ਹੈ | ਵਾਰਡ 16 ਵਿਚ ਟਕਸਾਲੀ ਕਾਂਗਰਸੀ ਭਾਈ ਬੇਅੰਤ ਸਿੰਘ ਪੱਪੀ ਦਾ ਚੋਣ ਪ੍ਰਚਾਰ ਸਿਖ਼ਰਾਂ 'ਤੇ ਹੈ | ਵਾਰਡ 4 ਵਿਚ 'ਆਪ' ਦੇ ਸੀਨੀਅਰ ਆਗੂ ਗੋਪਾਲ ਕਿ੍ਸ਼ਨ ਗਰਗ ਦੀ ਚੋਣ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਵਾਰਡ ਵਿਚੋਂ ਕਾਂਗਰਸ ਦੇ ਉਮੀਦਵਾਰ ਮੰਗਤ ਮਵੀ ਦੇ ਪਰਚੇ ਰੱਦ ਕਰ ਦਿੱਤੇ ਗਏ ਹਨ | ਚੋਣ ਦੰਗਲ ਪੂਰੀ ਤਰ੍ਹਾਂ ਭਖ ਗਿਆ ਹੈ | ਗਲੀਆਂ, ਚੌਕਾਂ ਅਤੇ ਮੁੱਖ ਸੜਕਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਅਤੇ ਵਾਅਦਿਆਂ ਨਾਲ ਭਰਿਆ ਹੋਇਆ ਮਾਹੌਲ ਨਜ਼ਰ ਆ ਰਿਹਾ ਹੈ |
ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਉਮੀਦਵਾਰ ਆਪਣੀ ਜਿੱਤ ਲਈ ਖ਼ਾਸ ਤੌਰ 'ਤੇ ਡੋਰ-ਟੂ-ਡੋਰ ਪ੍ਰਚਾਰ, ਰੈਲੀਆਂ ਅਤੇ ਲੋਕਾਂ ਨਾਲ ਸਿੱਧੀ ਮੁਲਾਕਾਤ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ | ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ, ਪਾਣੀ ਦੀ ਸਪਲਾਈ, ਗਲੀਆਂ ਦੀ ਮੁਰੰਮਤ ਅਤੇ ਨੌਜਵਾਨਾਂ ਲਈ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਉਮੀਦਵਾਰ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਦੱਸ ਰਹੇ ਹਨ | ਭਾਜਪਾ, ਅਕਾਲੀ ਦਲ, ਕਾਂਗਰਸ ਅਤੇ 'ਆਪ' ਵਰਗੀਆਂ ਵੱਡੀਆਂ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਭਰਪੂਰ ਉਤਸ਼ਾਹ ਨਾਲ ਚੋਣ ਮੈਦਾਨ ਵਿਚ ਹਨ | ਸਖ਼ਤ ਗਰਮੀ ਅਤੇ ਕੜਾਕੇ ਦੀ ਧੁੱਪ ਨੇ ਚੋਣ ਪ੍ਰਚਾਰ ਵਿਚ ਅੜਿੱਕਾ ਖੜ੍ਹਾ ਕੀਤਾ ਹੋਇਆ ਹੈ | ਚੋਣ ਪ੍ਰਚਾਰ ਸਵੇਰ-ਸ਼ਾਮ ਨੂੰ ਸੀਮਤ ਹੋ ਕੇ ਰਹਿ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਖੇਵਾਲ ਵਿਖੇ ਮਨੋਹਰ ਸ਼ਖਸ਼ੀਅਤ ਉਸਾਰੀ ਕੈਂਪ ਲਗਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਿੱਢੀ ਆਰ-ਪਾਰ ਦੀ ਲੜਾਈ ਨੇ ਸੱਤਾਧਾਰੀ ਧਿਰ ਦੇ ਖੇਮਿਆਂ 'ਚ ਹਲਚਲ ਮਚਾਈ-ਜਥੇਦਾਰ ਗੜ੍ਹੀ <...
Ad Position 24