29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗੁਰਦੁਆਰਾ ਰੋੜੀ ਸਾਹਿਬ ਚੈਹਿਲ ਵਿਖੇ ਚੌਪਹਿਰਾ ਸਾਹਿਬ ਜਪ ਤਪ ਸਮਾਗਮ ਕੱਲ੍ਹ ਤੋਂ <br/>

Ad Position 21
No active advertisement
ਅਜੀਤ ਡੈਸਕ 23-05-2026
ਭਾਦਸੋਂ 22 ਮਈ (ਗੁਰਬਖ਼ਸ਼ ਸਿੰਘ ਵੜੈਚ)-ਗੁਰਦੁਆਰਾ ਰੋੜੀ ਸਾਹਿਬ ਚੈਹਿਲ ਵਿਖੇ ਚੌਪਹਿਰਾ ਸਾਹਿਬ ਜਪ ਤਪ ਸਮਾਗਮ 24 ਮਈ ਤੋਂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਰੋੜੀ ਸਾਹਿਬ ਟਰੱਸਟ ਚਹਿਲ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਗੁਰਦੁਆਰਾ ਰੋੜੀ ਸਾਹਿਬ ਟਰੱਸਟ ਚੈਹਿਲ, ਸੁਖਮਨੀ ਸਾਹਿਬ ਸੇਵਾ ਸੋਸਾਇਟੀ ਚਹਿਲ ਅਤੇ ਸਮੂਹ ਨਗਰ ਨਿਵਾਸੀ ਚਹਿਲ ਅਤੇ ਇਲਾਕਾ ਨਿਵਾਸੀਆਂ ਵਲੋਂ ਗੁਰਦੁਆਰਾ ਰੋੜੀ ਸਾਹਿਬ ਚਹਿਲ ਵਿਖੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਆਸੀਸ ਸਦਕਾ 24 ਮਈ ਦਿਨ ਐਤਵਾਰ ਤੋਂ ਚੌਪਹਿਰਾ ਸਾਹਿਬ ਜਪ ਤਪ ਸਮਾਗਮ ਦੀ ਆਰੰਭਤਾ ਕੀਤੀ ਜਾ ਰਹੀ ਹੈ | ਜਿਸ ਦਾ ਸਮਾਂ ਹਰੇਕ ਐਤਵਾਰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 21 ਦਿਨ ਦਾ ਸ੍ਰੀ ਸੁਖਮਨੀ ਸਾਹਿਬ ਦਾ ਜਪ ਤਪ ਸਮਾਗਮ ਵੀ ਆਰੰਭ ਹੋਵੇਗਾ ਜੋ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੱਕ ਚੱਲੇਗਾ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਰਬੱਤ ਦੇ ਭਲੇ ਲਈ ਇਸ ਮਹਾਨ ਜਪ ਤਪ ਸਮਾਗਮ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰੇ | ਇਹ ਸਮਾਗਮ ਹਰੇਕ ਐਤਵਾਰ ਹੋਣਗੇ ਅਤੇ ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ |


Ad Position 22
No active advertisement
ਪਿਛਲੀ ਖ਼ਬਰ ਰੇਨੂ ਸੇਠ ਤੇ ਹਰੀ ਕਿ੍ਸ਼ਨ ਸੇਠ ਨੇ ਭਖਾਈ ਆਪਣੀ ਚੋਣ ਮੁਹਿੰਮ, ਘਰ-ਘਰ ਜਾ ਕੇ ਮੰਗੀ ਵੋਟ <br/> ਅਗਲੀ ਖ਼ਬਰ ਮੇਜਰ ਮਲਹੋਤਰਾ ਨੇ ਡਾ. ਗਾਂਧੀ ਨਾਲ ਕੀਤੀ ਪੰਜਾਬ ਦੇ ਮੁੱਦਿਆਂ 'ਤੇ ਚਰਚਾ <br/>
Ad Position 24