ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਆਰਕੀਟੈਕਚਰ ਪਲਸ ਡਿਜਾਇਨ ਵੱਲੋਂ ਪਟਿਆਲਾ ਦੀ ਆਰਕੀਟੈਕਟ ਸੁਖਮਨਮੀਤ ਕੌਰ ਮੱਲੀ ਨੂੰ ਦੇਸ਼ ਦੇ ਟਾਪ 50 ਲਈ ਚੁਣਿਆ ਹੈ | ਆਰਕੀਟੈਕਚਰ ਪਲਸ ਡਿਜਾਇਨ ਵੱਲੋਂ ਹਰ ਸਾਲ ਦੇਸ਼ ਦੇ 50 ਟਾਪ ਆਰਕੀਟੈਕਟਾਂ ਨੂੰ ਚੁਣਿਆ ਜਾਂਦਾ ਹੈ ਇਹ ਉਹ ਆਰਕੀਟੈਕਟ ਹਨ ਜਿਨਾਂ ਨੇ ਨਵੇਂ ਡਿਜਾਇਨ ਦੀ ਕਾਢ ਕੱਢੀ ਅਤੇ ਅਜਿਹੇ ਡਿਜਾਇਨ ਬਣਾਏ, ਜਿਹੜੇ ਆਮ ਲੋਕਾਂ ਦੀ ਪਹੁੰਚ ਸਨ ਅਤੇ ਅਜਿਹੇ ਵੀ ਡਿਜਾਇਨ ਬਣਾਏ ਜਿਹੜੇ ਘੱਟ ਘੱਟ ਤੋਂ ਸਾਧਨ ਵਰਤ ਕੇ ਬਿਲਡਿੰਗਾਂ ਬਣਾਈ ਜਾ ਸਕਦੀਆਂ ਹਨ | ਆਰਕੀਟੈਕਟ ਸੁਖਮਨਮੀਤ ਕੌਰ ਮੱਲੀ ਨੇ ਇਕੋ ਫਰੈਂਡਲੀ ਡਿਜਾਇਨ ਬਣਾਏ, ਜਿਹੜੇ ਕਿ ਸਮੇਂ ਦੀ ਸਭ ਤੋਂ ਵੱਡੀ ਮੰਗ ਹਨ | ਇਸ ਤੋਂ ਇਲਾਵਾ ਮੈਡਮ ਮੱਲੀ ਨੇ ਕਮਰਸ਼ੀਅਲ ਡਿਜ਼ਾਈਨਾਂ ਵਿਚ ਕਾਫੀ ਜ਼ਿਆਦਾ ਮੁਹਾਰਤ ਹਾਸਲ ਕੀਤੀ, ਜਿਹੜੀ ਕਿ ਅੰਤਰਰਾਸ਼ਟਰੀ ਡਿਜ਼ਾਈਨਾਂ ਨੂੰ ਵੀ ਮਾਤ ਪਾਉਂਦੇ ਹਨ | ਆਰਕੀਟੈਕਚਰ ਪਲਸ ਡਿਜ਼ਾਈਨ ਵੱਲੋਂ ਸਾਰੇ ਆਰਕੀਟੈਕਟ ਦੇ ਡਿਜ਼ਾਈਨ ਲਏ ਜਾਂਦੇ ਹਨ ਅਤੇ ਫੇਰ ਉਨਾਂ ਦੀ ਸਾਰੇ ਤਕਨੀਕੀ, ਵਾਤਾਵਰਣ,ਦੇਰ ਤੱਕ ਚੱਲਣ ਦੀ ਸਮਰੱਥਾ ਤੋਂ ਲੈ ਕੇ ਬਾਕੀ ਸਾਰੇ ਪੱਖ ਵੀ ਦੇਖੇ ਜਾਂਦੇ ਹਨ | ਇਹ ਸਾਲ ਵਿਚ ਇੱਕ ਵਾਰ ਚੁਣਿਆ ਜਾਂਦਾ ਹੈ ਅਤੇ ਇਸ ਵਾਰ ਦੇਸ਼ ਦੇ 50 ਟਾਪ ਦੇ ਆਰਕੀਟੈਕਟਾਂ ਨੂੰ ਚੁਣਿਆ ਗਿਆ ਉਨਾਂ ਵਿਚ ਪਟਿਆਲਾ ਦੀ ਸੁਖਮਨਮੀਤ ਕੌਰ ਮੱਲੀ ਵੀ ਸ਼ਾਮਲ ਹਨ | ਉਨਾਂ ਵੱਲੋਂ ਬਕਾਇਦਾ ਉਨ ਦੇ ਡਿਜ਼ਾਈਨਾਂ ਨੂੰ ਵੀ ਆਪਣੀ ਪਬਲੀਕੇਸ਼ਨ ਵਿਚ ਥਾਂ ਦਿੱਤੀ ਗਈ ਹੈ | ਆਰਕੀਟੈਕਚਰ ਪਲਸ ਡਿਜ਼ਾਈਨ ਵੱਲੋਂ ਹਰ ਇੱਕ ਪੱਖ ਦੇ ਨੰਬਰ ਰੱਖੇ ਹੋਏ ਹਨ | ਟਾਪ 50 ਵਿਚ ਚੁਣੇ ਜਾਣ ਤੋਂ ਬਾਅਦ ਸੁਖਮਨਮੀਤ ਕੌਰ ਮੱਲੀ ਨੇ ਕਿਹਾ ਕਿ ਚੁਣੇ ਜਾਣ ਨਾਲ ਉਨਾਂ ਦਾ ਮਨੋਬਲ ਵਧਿਆ ਹੈ ਅਤੇ ਉਹ ਭਵਿੱਖ ਵਿਚ ਆਪਣੇ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਨਗੇ | ਉਨਾਂ ਕਿਹਾ ਕਿ ਆਰਕੀਟੈਕਚਰ ਪਲਸ ਡਿਜ਼ਾਈਨ ਦਾ ਵੀ ਧੰਨਵਾਦ ਕੀਤਾ, ਜਿਨਾਂ ਵੱਲੋਂ ਉਨਾਂ ਨੂੰ ਟਾਪ 50 ਵਿਚ ਥਾਂ ਦਿੱਤੀ ਗਈ ਹੈ |