04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਹੋਈ ਮੀਟਿੰਗ

Ad Position 21
repet_subhas-goyals [Copy P29]
ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਆਗੂ ਮੀਟਿੰਗ ਦੌਰਾਨ | ਅਜੀਤ ਤਸਵੀਰ <br/> 24-05-2026
ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਅਤੇ ਜਸਮੇਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਨੇ ਸਾਂਝੇ ਤੌਰ 'ਤੇ ਅਗਵਾਈ ਕਰਦਿਆਂ ਕਿਹਾ ਦੇਸ ਦੀ ਸਭ ਤੋਂ ਸਰਵਉੱਤਮ ਅਦਾਲਤ ਸੁਪਰੀਮ ਕੋਰਟ ਦੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਅਫ਼ਵਾਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿ ਅਦਾਲਤ ਨੇ ਖ਼ਤਰਨਾਕ ਜਾਂ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਹੈ | ਸਾਡਾ ਕਾਨੂੰਨ ਅਤੇ ਸੁਪਰੀਮ ਕੋਰਟ ਕਦੇ ਵੀ ਬੇਜ਼ਬਾਨਾਂ ਨੂੰ ਬਿਨਾਂ ਵਜ੍ਹਾ ਮਾਰਨ ਦੀ ਇਜਾਜ਼ਤ ਨਹੀਂ ਦਿੰਦੇ | ਕਾਨੂੰਨ ਮੁਤਾਬਿਕ ਸਿਰਫ ਉਨ੍ਹਾਂ ਜਾਨਵਰਾਂ ਨੂੰ ਹੀ ਦਰਦ-ਰਹਿਤ ਮੌਤ ਦਿੱਤੀ ਜਾ ਸਕਦੀ ਹੈ ਜੋ ਲਾਇਲਾਜ ਰੂਪ ਵਿਚ ਪਾਗਲ (ਰੇਬੀਜ ਪੀੜਤ ਹੋ ਚੁੱਕੇ ਹੋਣ ਜਾਂ ਭਿਆਨਕ ਤਕਲੀਫ਼ ਵਿਚ ਹੋਣ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਨਵਰਾਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਸੰਸਥਾਵਾਂ ਨੂੰ ਸਰਕਾਰੀ ਸਹੂਲਤਾਂ ਅਤੇ ਫ਼ੰਡ ਮੁਹੱਈਆ ਕਰਵਾਏ ਤਾਂ ਉਹ ਸੰਸਥਾਵਾਂ ਆਪੇ ਹੀ ਇਨ੍ਹਾਂ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਸੇਵਾ-ਸੰਭਾਲ, ਨਸਬੰਦੀ ਅਤੇ ਸਹੀ ਟੀਕਾਕਰਨ ਕਰ ਸਕਦੀਆਂ ਹਨ | ਇਨ੍ਹਾਂ ਦੀ ਵਫ਼ਾਦਾਰੀ ਅਤੇ ਸਮਾਜ ਵਿਚ ਇਨ੍ਹਾਂ ਦੇ ਯੋਗਦਾਨ ਨੂੰ ਸਮਝਦੇ ਹੋਏ, ਸਾਨੂੰ ਇਨ੍ਹਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਬਜਾਏ ਹਮਦਰਦੀ ਅਤੇ ਦਇਆ ਭਾਵਨਾ ਰੱਖਣੀ ਚਾਹੀਦੀ ਹੈ | ਜੇਕਰ ਇਨ੍ਹਾਂ ਬੇ ਜਵਾਨਾਂ ਤੇ ਕਿਸੇ ਨੇ ਜੁਲਮ ਕਰਨ ਦੀ ਕੋਸ਼ਿਸ਼ ਕੀਤੀ ਤਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੁਆਰਾ ਇਸ ਮੁਹਿੰਮ ਦਾ ਡਟਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ 'ਤੇ ਸੁਖਦੇਵ ਸਿੰਘ ਮਿੰਟੂ ਮੀਤ ਪ੍ਰਧਾਨ ਪੰਜਾਬ, ਮਲਕੀਤ ਸਿੰਘ ਸੰਜਰਪੁਰ ਸਕੱਤਰ ਪੰਜਾਬ, ਸਤਨਾਮ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਪਟਿਆਲਾ, ਦਵਿੰਦਰ ਸਿੰਘ ਬਿੱਲਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸ਼ਰਨਜੀਤ ਸਿੰਘ ਸੋਨਾ ਸਿੱਧੂ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਜੋਗਾ ਸਿੰਘ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਪਟਿਆਲਾ, ਹਰਜੀਤ ਸਿੰਘ ਸੇਹਰਾ ਜਨਰਲ ਸਕੱਤਰ ਜ਼ਿਲ੍ਹਾ ਪਟਿਆਲਾ, ਜਗਤਾਰ ਸਿੰਘ ਘੁਮਾਣਾ ਪ੍ਰਧਾਨ ਬਲਾਕ ਘਨੌਰ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਤੱਕ ਰਾਹਤ ਪਹੁੰਚਾ ਰਹੀ ਹੈ ਮਾਨ ਸਰਕਾਰ-ਤੇਜਿੰਦਰ ਮਹਿਤਾ ਅਗਲੀ ਖ਼ਬਰ ਇਯਾਲੀ ਵਲੋਂ ਪੁਨਰ ਸੁਰਜੀਤ ਦੇ ਆਗੂਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣਾ ਨਿਰਾਧਾਰ ਹੈ- ਕੁਲਵਿੰਦਰ ਸਿੰਘ ਲਵਲੀ
Ad Position 24