04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਵਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਭੁੱਨਰਹੇੜੀ, 23 ਮਈ (ਧਨਵੰਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅਹਿਮ ਮੁਲਾਕਾਤ ਕਰਕੇ ਆੜ•ਤੀਆਂ ਅਤੇ ਮੰਡੀ ਮਜ਼ਦੂਰਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਯੋਗ ਹੱਲ ਕਰਨ ਦੀ ਅਪੀਲ ਕੀਤੀ | ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਪਹੁੰਚੇ ਵਫ਼ਦ ਵਲੋਂ ਪੰਜ ਨੁਕਾਤੀ ਮੰਗ-ਪੱਤਰ ਵੀ ਸੌਂਪਿਆ ਗਿਆ | ਸੂਬਾ ਪ੍ਰਧਾਨ ਰਾਣਾ ਨੇ 'ਅਜੀਤ' ਨੂੰ ਦੱਸਿਆ ਕਿ ਇਹ ਮੁਲਾਕਾਤ ਬਹੁਤ ਚੰਗੇ ਮਾਹੌਲ ਵਿਚ ਹੋਈ | ਵਫ਼ਦ ਅਤੇ ਰਾਜਪਾਲ ਵਿਚਕਾਰ ਹੋਈ ਮੀਟਿੰਗ ਦੇ ਸਾਰਥਿਕ ਨਤੀਜੇ ਮਿਲਣ ਦੀ ਉਮੀਦ ਹੈ | ਉਨਾਂ ਕਿਹਾ ਕਿ ਰਾਜਪਾਲ ਸਾਹਮਣੇ ਐਸੋਸੀਏਸ਼ਨ ਵਲੋਂ ਸੌਂਪੇ ਮੰਗ ਪੱਤਰ 'ਚ ਸਭ ਤੋਂ ਮੁੱਖ ਮੰਗ ਆੜਤੀਆਂ ਲਈ ਐਮ.ਐਸ.ਪੀ. ਆਧਾਰਿਤ 2.5 ਫ਼ੀਸਦੀ ਕਮਿਸ਼ਨ ਦੀ ਬਹਾਲੀ ਦੀ ਰੱਖੀ ਗਈ | ਉਨਾਂ ਦੱਸਿਆ ਕਿ ਇਸ ਵੇਲੇ 50.75 ਪ੍ਰਤੀ ਕੁਇੰਟਲ ਕਮਿਸ਼ਨ ਮਿਲ ਰਿਹਾ ਹੈ, ਜਦਕਿ ਐਮ.ਐੱਸ.ਪੀ. ਅਨੁਸਾਰ ਇਹ 64.62 ਬਣਦਾ ਹੈ, ਜਿਸ ਨਾਲ ਹਰ ਕੁਇੰਟਲ 'ਤੇ ਲਗਭਗ 13.87 ਦਾ ਘਾਟਾ ਪੈ ਰਿਹਾ ਹੈ | ਮਹਿੰਗਾਈ ਕਾਰਨ ਬਿਜਲੀ, ਮੁਰੰਮਤ ਅਤੇ ਕਰਮਚਾਰੀਆਂ ਦੇ ਖਰਚੇ ਵਧਣ ਨਾਲ ਇਹ ਮਸਲਾ ਹੋਰ ਵੀ ਗੰਭੀਰ ਬਣ ਚੁੱਕਿਆਂ ਹੈ | ਉਨਾਂ ਕਿਹਾ ਕਿ ਦੂਜੇ ਮਹੱਤਵਪੂਰਨ ਮੁੱਦੇ ਵਜੋਂ ਮੰਡੀ ਮਜ਼ਦੂਰਾਂ ਦੀਆਂ ਦਰਾਂ ਵਿਚ ਘੱਟੋ-ਘੱਟ 50 ਫ਼ੀਸਦੀ ਵਾਧੇ ਦੀ ਮੰਗ ਕੀਤੀ ਗਈ | ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਮਜ਼ਦੂਰੀ ਦਰਾਂ ਨਾ ਵਧਣ ਕਾਰਨ ਪਰਵਾਸੀ ਮਜ਼ਦੂਰ ਪੰਜਾਬ ਦੀਆਂ ਮੰਡੀਆਂ ਵਿਚ ਆਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਲੇਬਰ ਦੀ ਭਾਰੀ ਕਮੀ ਪੈਦਾ ਹੋ ਗਈ ਹੈ | ਇਸ ਤੋਂ ਇਲਾਵਾ ਮਜ਼ਦੂਰਾਂ ਲਈ ਈ.ਪੀ.ਐਫ. ਲਾਗੂ ਕਰਨ ਦੇ ਮਾਮਲੇ ਵੀ ਸਮੱਸਿਆ ਦਰਪੇਸ਼ ਆਉਂਦੀ ਹੈ, ਐਸੋਸੀਏਸ਼ਨ ਨੇ ਦਲੀਲ ਦਿੱਤੀ ਕਿ ਮੰਡੀ ਮਜ਼ਦੂਰ ਜ਼ਿਆਦਾਤਰ ਅਸਥਾਈ ਅਤੇ ਪ੍ਰਵਾਸੀ ਹੁੰਦੇ ਹਨ, ਜੋ ਨਿਰੰਤਰ ਇਕ ਥਾਂ ਕੰਮ ਨਹੀਂ ਕਰਦੇ, ਇਸ ਲਈ ਉਨਾਂ 'ਤੇ ਈ.ਪੀ.ਐਫ. ਲਾਗੂ ਕਰਨਾ ਅਮਲੀ ਤੌਰ 'ਤੇ ਸੰਭਵ ਨਹੀਂ | ਇਸ ਲਈ ਇਸ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ |
ਰਾਣਾ ਨੇ ਕਿਹਾ ਕਿ ਨਮੀ ਦੇ ਮਾਪਦੰਡਾਂ ਸੰਬੰਧੀ ਵੀ ਇਕ ਅਹਿਮ ਮੰਗ ਰੱਖੀ ਗਈ | ਗਰਮੀ ਅਤੇ ਲਿਫ਼ਟਿੰਗ ਵਿਚ ਦੇਰੀ ਕਾਰਨ ਅਨਾਜ ਦੀ ਨਮੀ ਘਟਣ ਨਾਲ ਵਜ਼ਨ ਵਿਚ ਕੁਦਰਤੀ ਕਮੀ ਆ ਜਾਂਦੀ ਹੈ ਪਰ ਖ਼ਰੀਦ ਏਜੰਸੀਆਂ ਇਸ ਘਾਟੇ ਨੂੰ ਸਵੀਕਾਰ ਨਹੀਂ ਕਰਦੀਆਂ | ਐਸੋਸੀਏਸ਼ਨ ਨੇ ਮੰਗ ਕੀਤੀ ਕਿ ਖ਼ਰੀਦ ਸਮੇਂ ਅਤੇ ਲਿਫ਼ਟਿੰਗ ਸਮੇਂ ਦੀ ਨਮੀ 'ਚ ਆਉਣ ਵਾਲੇ ਫਰਕ ਨੂੰ ਮੰਨਿਆ ਜਾਵੇ ਤਾਂ ਜੋ ਆੜਤੀਆਂ ਨੂੰ ਨੁਕਸਾਨ ਨਾ ਝੇਲਣਾ ਪਵੇ | ਇਸ ਤੋਂ ਇਲਾਵਾ, ਪੰਜਾਬ ਵਿਚ ਭੰਡਾਰਨ ਦੀ ਜਗਾ ਦੀ ਭਾਰੀ ਕਮੀ ਨੂੰ ਵੀ ਗੰਭੀਰ ਚੁਣੌਤੀ ਦੱਸਿਆ ਗਿਆ | ਗੁਦਾਮਾਂ ਵਿਚ ਪੁਰਾਣਾ ਸਟਾਕ ਭਰਿਆ ਹੋਣ ਕਾਰਨ ਨਵੀਂ ਫ਼ਸਲ ਦੀ ਲਿਫ਼ਟਿੰਗ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਮੰਡੀਆਂ ਵਿਚ ਅਨਾਜ ਇਕੱਠਾ ਹੋ ਕੇ ਖ਼ਰਾਬ ਹੋਣ ਦਾ ਖ਼ਤਰਾ ਬਣ ਗਿਆ ਹੈ | ਇਸ ਸਥਿਤੀ ਨੂੰ ਸੰਭਾਲਣ ਲਈ ਅਨਾਜ ਦੀ ਢੁਆਈ ਵਾਸਤੇ ਵੱਧ ਤੋਂ ਵੱਧ ਰੇਲਵੇ ਰੈਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ | ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਰਾਜਪਾਲ ਨੇ ਮੰਗ-ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਸਲੇ ਨੂੰ ਕੇਂਦਰ ਅਤੇ ਸੂਬਾ ਸਰਕਾਰ ਨਾਲ ਵਿਚਾਰ ਕੇ ਯੋਗ ਹੱਲ ਦਾ ਭਰੋਸਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜੀ.ਬੀ.ਆਈ. ਸਕੂਲ 'ਚ ਨੈਤਿਕ ਮੁੱਲਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ 14ਵੀਂ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਟੈਗੋਰ ਸਕੂਲ ਦੇ ਖਿਡਾਰੀਆਂ ਨੇ ਚਮਕਾਇਆ ਨਾਂਅ, ਜਿੱਤੇ 4 ਸੋਨ ਤਗਮੇ
Ad Position 24