ਨਾਭਾ, 24 ਮਈ (ਵਰਿੰਦਰ ਵਰਮਾ)-ਹਲਕਾ ਨਾਭਾ ਵਿਖੇ ਭਾਜਪਾ ਪਾਰਟੀ ਦੇ 22 ਉਮੀਦਵਾਰਾਂ ਨੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਮਾਤਾ ਸ੍ਰੀ ਰਾਜੇਸਵਰੀ ਮੰਦਿਰ ਵਿਖੇ ਮਾਤਾ ਜੀ ਦਾ ਆਸ਼ੀਰਵਾਦ ਲਿਆ ਅਤੇ ਚੋਣ ਜਿੱਤਣ ਤੋਂ ਬਾਅਦ ਦਲ ਨਾ ਬਦਲਣ ਦੀ ਕਸਮ ਲਈ | ਇਸ ਮੌਕੇ ਸਮੂਹ ਉਮੀਦਵਾਰ ਪਵਨ ਗਰਗ, ਰਸਮੀ ਸਿੰਗਲਾ, ਅੰਜੂ ਬਾਲਾ, ਮੋਹਿਤ ਸ਼ਰਮਾ, ਲੇਖ ਰਜ ਰਾਣਾ, ਯਾਦਵਿੰਦਰ ਜਾਦੂ, ਕਿਰਨ ਸ਼ਰਮਾ, ਲਖਬੀਰ ਕੌਰ, ਯੂਵੀ, ਨਰਿੰਦਰ ਸਿੰਘ, ਅਨੀਤਾ, ਬਲਿਹਾਰ ਸਿੰਘ, ਕਵਿਤਾ, ਯਾਦਵਿੰਦਰ, ਰੀਨਾ ਬੰਸਲ, ਹਰਮੇਸ਼ ਮੇਸੀ, ਗੁਰਪ੍ਰੀਤ ਕੌਰ, ਮੰਟੂ ਹੰਸ, ਸੰਜਨਾ ਹੰਸ, ਸੁਨੀਲ ਕੁਮਾਰ ਪਲਵਾਨ, ਅਮਰਜੀਤ ਰਾਣੀ, ਅਮਨਦੀਪ ਗੋਸਲ ਸੰਦੀਪ ਰਾਣੀ ਨੇ ਕਿਹਾ ਕਿ ਕਈ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਆਪਣਾ ਦਲ ਬਦਲ ਲੈਂਦੇ ਹਨ ਕਿਉਂਕਿ ਕੌਂਸਲਰ ਤਾਂ ਬਣ ਜਾਂਦੇ ਹਨ ਪਰੰਤੂ ਪ੍ਰਧਾਨਗੀ ਦੀ ਵੋਟ ਲਈ ਵਿਕ ਜਾਂਦੇ ਹਨ | ਇਸ ਮੌਕੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਵਿਨੋਦ ਕਾਲੜਾ, ਮੁੱਖ ਸੇਵਾਦਾਰ ਬਰਿੰਦਰ ਬਿੱਟੂ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਸੰਨੀ ਸਿੰਗਲਾ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਕਸਮ ਖਵਾਉਣ ਦਾ ਇਕ ਹੀ ਮਕਸਦ ਸੀ ਕਿ ਅਸੀਂ ਸਾਰੇ ਰਲ ਮਿਲ ਕੇ ਭਿ੍ਸ਼ਟਾਚਾਰ ਕਮੇਟੀ ਬਣਾ ਸਕੀਏ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲਗਾਤਾਰ ਨਗਰ ਕੌਂਸਲ 'ਚ ਵੱਡੇ ਪੱਧਰ 'ਤੇ ਘਪਲੇ ਹੋ ਰਹੇ ਹਨ ਕਿਉਂਕਿ ਇੱਥੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਇੱਥੇ ਕੰਮ ਰੁਪਈਆ ਦੇ ਲੈਣ ਦੇਣ ਤੋਂ ਬਿਨਾਂ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਆਪਣੇ ਵਾਰਡਾਂ ਵਿਚ ਇਕ ਦਫ਼ਤਰ ਬਣਾਉਣਗੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਹਰ ਵਾਰਡ 'ਚ ਕੈਮਰੇ ਲਗਾਏ ਜਾਣਗੇ ਕਿਉਂਕਿ ਵਾਰਡ ਵਾਸੀਆਂ ਦੀ ਸੁਰੱਖਿਆ ਕਰਨਾ ਸਾਡਾ ਫ਼ਰਜ਼ ਹੈ | ਇਸ ਮੌਕੇ ਗਿਰਧਾਰੀ ਲਾਲ ਬਾਂਸਲ, ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਅਸ਼ੋਕ ਜਿੰਦਲ, ਐਡਵੋਕੇਟ ਨਰਿੰਦਰ ਸ਼ਰਮਾ, ਸੰਜੀਵ ਜਿੰਦਲ, ਰੋਬਿਨ ਗੋਇਲ, ਆਦਿ ਹਾਜ਼ਰ ਸਨ |