30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਟਿੱਪਰ-ਟਰੈਕਟਰ ਟਰਾਲੀ ਵਿਚ ਟੱਕਰ-ਦੋ ਵਿਅਕਤੀਆਂ ਦੀ ਮੌਤ

Ad Position 21
No active advertisement
ਸਮਾਣਾ-ਪਟਿਆਲਾ ਸੜਕ 'ਤੇ ਟਿੱਪਰ-ਟਰੈਕਟਰ ਟਰਾਲੀ ਦਰਮਿਆਨ ਹੋਏ ਸੜਕ ਹਾਦਸੇ ਦਾ ਦਿ੍ਸ਼ | ਤਸਵੀਰ : ਸਾਹਿਬ ਸਿੰਘ <br/> 25-05-2026
ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਭਾਨਰਾ ਨੇੜੇ ਟਿੱਪਰ-ਟਰੈਕਟਰ ਟਰਾਲੀ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਟਰੈਕਟਰ ਚਾਲਕ ਤੇ ਉਸ ਦੇ ਨੌਕਰ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ | ਹਾਦਸੇ ਦੇ ਵਿਰੋਧ ਵਿਚ ਕਿਸਾਨਾਂ ਨੇ ਸੜਕ 'ਤੇ ਧਰਨਾ ਲਗਾਇਆ ਅਤੇ ਟਿੱਪਰ ਚਾਲਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ | ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ ਧਰਨੇ ਵਿਚ ਸ਼ਿਰਕਤ ਕਰਕੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਿਕ ਸਮਾਣਾ ਦੇ ਪਿੰਡ ਬਾਦਸ਼ਾਹਪੁਰ ਕਾਲੇਕੀ ਦਾ ਨੌਜਵਾਨ ਰਾਜਵਿੰਦਰ ਸਿੰਘ ਤੇ ਉਸ ਦਾ ਨੌਕਰ ਗਿਰਧਾਰੀ ਸਵੇਰੇ ਪੰਜ ਵਜੇ ਚਾਰੇ ਵਿਚ ਮੱਕੀ ਟਰਾਲੀ ਵਿਚ ਭਰ ਕੇ ਪਟਿਆਲਾ ਵੇਚਣ ਲਈ ਜਾ ਰਹੇ ਸਨ | ਟਰੈਕਟਰ ਤੇ ਇਕ ਹੋਰ ਵਿਅਕਤੀ ਸਵਾਰ ਸੀ | ਜਦੋਂ ਉਹ ਪਿੰਡ ਭਾਨਰਾ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ | ਰਾਜਵਿੰਦਰ ਸਿੰਘ ਅਤੇ ਗਿਰਧਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਦੱਸੀ ਜਾਂਦੀ ਹੈ | ਟਰੈਕਟਰ ਤੇ ਸਵਾਰ ਤੀਸਰਾ ਵਿਅਕਤੀ ਜ਼ਖਮੀ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦਾ ਪੈਸਾ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਵਰਤੇ-ਗੁਰਮੁੱਖ ਗੁਰੂ ਅਗਲੀ ਖ਼ਬਰ ਸੋਲਰ ਰੂਫਟਾਪ ਪਲਾਂਟ ਲੱਗਣ ਨਾਲ ਸਾਲਾਨਾ 97 ਲੱਖ ਬਿਜਲੀ ਦੇ ਖ਼ਰਚੇ ਦੀ ਬੱਚਤ ਹੋਵੇਗੀ-ਮਨੀਸ਼ਾ ਰਾਣਾ
Ad Position 24