01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੇਂਦਰੀ ਵਿਕਾਸ ਸਕੀਮਾਂ ਹੀ ਸ਼ਹਿਰਾਂ ਦੀ ਨੁਹਾਰ ਬਦਲ ਸਕਦੀਆਂ ਹਨ-ਡਾ. ਹਰਦੀਪ ਤੇਜਾ <br/>

Ad Position 21
No active advertisement
ਅਜੀਤ ਡੈਸਕ 25-05-2026
ਰਾਜਪੁਰਾ, 24 ਮਈ (ਰਣਜੀਤ ਸਿੰਘ)-ਦੇਸ਼ ਵਿਚ ਕੇਂਦਰੀ ਵਿਕਾਸ ਸਕੀਮਾਂ ਹੀ ਸ਼ਹਿਰਾਂ ਦੀ ਨੁਹਾਰ ਬਦਲ ਸਕਦੀਆਂ ਹਨ ਸੱਤਾਧਾਰੀ ਧਿਰ ਕੋਲ ਸਿਰਫ਼ ਤੇ ਸਿਰਫ਼ ਲਾਰੇ ਹਨ ਹੁਣ ਲੋਕ ਸੱਤਾਧਾਰੀ ਧਿਰ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਹੁਣ ਸ਼ਹਿਰ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਲਹਿਰ ਚੱਲ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਿਹਾਤੀ ਦੇ ਮੀਤ ਪ੍ਰਧਾਨ ਡਾ. ਹਰਦੀਪ ਸਿੰਘ ਤੇਜਾ ਨੇ ਵਾਰਡ ਨੰਬਰ 31 ਤੋ ਹਰਿੰਦਰ ਭਾਰਦਵਾਜ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕੀਤਾ | ਡਾ. ਹਰਦੀਪ ਸਿੰਘ ਤੇਜਾ ਨੇ ਕਿਹਾ ਕਿ ਸੂਬੇ ਵਿਚ ਸੱਤਾਧਾਰੀ ਧਿਰ ਹਰ ਫ਼ਰੰਟ ਦੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਲੋਕੀ ਆਪਣੇ ਸਵਾ ਚਾਰ ਸਾਲ ਸਾਲ ਪਹਿਲਾਂ ਦੇ ਲਏ ਹੋਏ ਫ਼ੈਸਲੇ ਤੇ ਪਛਤਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਹੁਣ ਸਥਾਨਿਕ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ | ਡਾ. ਤੇਜਾ ਨੇ ਜਿਥੇ ਕੇਂਦਰੀ ਵਿਕਾਸ ਸਕੀਮਾਂ ਬਾਰੇ ਵਿਚ ਭਰਪੂਰ ਜਾਣਕਾਰੀ ਦਿਤੀ ਉੱਥੇ ਹੀ ਸੱਤਾਧਾਰੀ ਧਿਰ ਦੀਆਂ ਨਾਕਾਮੀਆਂ ਦੇ ਚਿੱਠੇ ਵੀ ਚੰਗੀ ਤਰਾ ਨਾਲ ਪੜੇ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਸੜਕਾਂ ਟੁੱਟੀਆਂ ਪਈਆਂ ਹਨ, ਗਲੀਆਂ ਵਿਚ ਰਾਤ ਨੂੰ ਲਾਇਟ ਦੇ ਪੁਖਤਾ ਪ੍ਰਬੰਧ ਨਹੀ ਹਨ | ਸੀਵਰੇਜ਼ ਦੇ ਮਾੜੇ ਪ੍ਰਬੰਧਾਂ ਨੇ ਕਈ ਮੁਹੱਲਿਆਂ ਵਿਚ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਸਿਰਫ ਖੋਖਲੇ ਵਾਅਦੇ ਹਨ ਜਮੀਨੀ ਪੱਧਰ ਤੇ ਸ਼ਹਿਰ ਵਿਚ ਕੋਈ ਵੀ ਨਵਾ ਪ੍ਰਜੈਕਟ ਨਹੀ ਲੱਗਾ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਦਰ ਸਰਕਾਰ ਨੇ ਹਮੇਸ਼ਾ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਹੈ |
ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ,ਅੰਮਿ੍ਤ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਭੇਜੇ ਗਏ ਹਨ ਪਰ ਸਥਾਨਿਕ ਪ੍ਰਸ਼ਾਸ਼ਨਿਕ ਨਾਕਾਮੀ ਕਾਰਨ ਉਹ ਫੰਡ ਸਹੀ ਥਾਂ ਤੇ ਨਹੀ ਲੱਗਾ | ਉਨ੍ਹਾਂ ਨੇ ਜ਼ੋਰ ਕੇ ਦੇ ਕਿਹਾ ਕਿ ਜੇਕਰ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਫਤਵਾ ਦਿਤਾ ਗਿਆ ਤਾਂ ਪੰਜਾਬ ਦੇ ਪ੍ਰਵੇਸ਼ ਦੁਆਰ

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 3 ਤੋਂ ਉਮੀਦਵਾਰ ਰੁਚੀ ਗਰਗ ਵਲੋਂ ਵਾਰਡ ਅੰਦਰ ਘਰ-ਘਰ ਜਾ ਕੇ ਚੋਣ ਪ੍ਰਚਾਰ ਅਗਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦਾ ਪੈਸਾ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਵਰਤੇ-ਗੁਰਮੁੱਖ ਗੁਰੂ
Ad Position 24