01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਨੇ ਭਖਾਈ ਸ਼ਵੇਤਾ ਵਰਮਾ ਦੀ ਚੋਣ ਪ੍ਰਚਾਰ ਮੁਹਿੰਮ

Ad Position 21
No active advertisement
ਅਜੀਤ ਡੈਸਕ 25-05-2026
ਪਾਤੜਾਂ, 24 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੇ ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪਾਤੜਾਂ ਦੇ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ਵੇਤਾ ਵਰਮਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਵਾਰਡ ਅੰਦਰ ਵੱਖ-ਵੱਖ ਮੁਹੱਲਿਆਂ 'ਚ ਚੋਣ ਸਭਾਵਾਂ ਕੀਤੀਆਂ ਜਾ ਰਹੀਆਂ ਹਨ | ਅਕਾਲੀ ਉਮੀਦਵਾਰ ਸ਼ਵੇਤਾ ਵਰਮਾ ਦੇ ਹੱਕ 'ਚ ਕੀਤੀ ਗਈ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਪਾਤੜਾਂ ਸ਼ਹਿਰ ਅੰਦਰ ਵਿਕਾਸ ਦੇ ਜਿੰਨੇ ਵੀ ਵੱਡੇ ਕੰਮ ਹੋਏ ਹਨ | ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸਵਰਗੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਏ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਿਨਾਂ ਕਿਸੇ ਵੀ ਸਰਕਾਰ ਨੇ ਪਾਤੜਾਂ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ | ਜਥੇਦਾਰ ਲਾਲਵਾ ਨੇ ਕਿਹਾ ਕਿ ਸ਼ਵੇਤਾ ਵਰਮਾ ਪੜ੍ਹੀ ਲਿਖੀ ਅਤੇ ਮਿਹਨਤੀ ਵਰਕਰ ਹੈ | ਇਸ ਲਈ ਵਾਰਡ ਦੀ ਤਰੱਕੀ ਅਤੇ ਸਿਰਫ ਪੱਖੀ ਵਿਕਾਸ ਲਈ ਸ਼ਵੇਤਾ ਵਰਮਾ ਨੂੰ ਵੱਡੀ ਲੀਡ ਨਾਲ ਜਿਤਾਓ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਵਾਰਡ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ | ਇਸ ਮੌਕੇ ਇਸ ਚੋਣ ਸਭਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਇੱਥੇ ਅਕਾਲੀ ਆਗੂ ਜੋਗਾ ਸਿੰਘ ਸਿੱਧੂ, ਅਕਾਲੀ ਉਮੀਦਵਾਰ ਸ਼ਵੇਤਾ ਵਰਮਾ, ਸ਼ਵੇਤਾ ਵਰਮਾ ਦੇ ਪਤੀ ਰਿਸ਼ੂ ਵਰਮਾ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ ਰੋਜੀ ਨਾਗਪਾਲ ਦੇ ਹੱਕ 'ਚ ਕੀਤਾ ਸੂਬੇ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਚੋਣ ਪ੍ਰਚਾਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 3 ਤੋਂ ਉਮੀਦਵਾਰ ਰੁਚੀ ਗਰਗ ਵਲੋਂ ਵਾਰਡ ਅੰਦਰ ਘਰ-ਘਰ ਜਾ ਕੇ ਚੋਣ ਪ੍ਰਚਾਰ
Ad Position 24