ਨੂਰਪੂਰ ਬੇਦੀ, 25 ਮਈ (ਵਿੰਦਰਪਾਲ ਝਾਂਡੀਆਂ)-ਸ੍ਰੀ ਐਸ.ਐਲ ਆਂਗਰਾ ਮੈਮੋਰੀਅਲ ਸੋਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਟੀ.ਐਫ.ਸੀ. ਹਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸਵਾਮੀ ਕਿਰਪਾਲਾ ਨੰਦ ਤੇ ਸੇਵਾ-ਮੁਕਤ ਆਈ.ਜੀ. ਲੋਕਨਾਥ ਆਂਗਰਾ ਨੇ ਸ਼ਿਰਕਤ ਕੀਤੀ | ਉਨ੍ਹਾਂ ਵਲੋਂ ਜਿੱਥੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਵਿੱਦਿਅਕ, ਸਮਾਜਿਕ, ਲੇਖਣੀ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਸ ਤਹਿਤ ਉਨ੍ਹਾਂ ਵਲੋਂ ਪਿੰਡ ਤਖ਼ਤਗੜ੍ਹ ਦੇ ਨੌਜਵਾਨ ਲਿਖਾਰੀ ਡਾ. ਵਿਨੋਦ ਚੰਦਨ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਡਾ. ਵਿਨੋਦ ਚੰਦਨ ਨੇ ਆਖਿਆ ਕਿ ਲੇਖਣੀ ਦੇ ਖੇਤਰ ਵਿਚ ਉਨ੍ਹਾਂ ਨੂੰ ਮਹਾਰਾਜ ਸਵਾਮੀ ਕਿਰਪਾਲਾ ਨੰਦ ਵਲੋਂ ਜੋ ਆਸ਼ੀਰਵਾਦ ਮਿਲਿਆ ਹੈ, ਉਹ ਉਨ੍ਹਾਂ ਲਈ ਬਹੁਤ ਵੱਡਾ ਤੋਹਫ਼ਾ ਹੈ | ਉਨ੍ਹਾਂ ਨੇ ਰਿਟਾਇਰਡ ਆਈ.ਜੀ. ਲੋਕ ਨਾਥ ਆਂਗਰਾ ਦਾ ਜਿੱਥੇ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੂੰ ਆਪਣੀ ਹੱਥ ਲਿਖਤ ਪੁਸਤਕ ਵੀ ਭੇਟ ਕੀਤੀ |