04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐਡ. ਬਲਵੀਰ ਸਿੰਘ ਭੱਠਲ ਦਾ ਦਿਹਾਂਤ, ਸਸਕਾਰ ਅੱਜ <br/>

Ad Position 21
No active advertisement
ਅਜੀਤ ਡੈਸਕ 26-05-2026
ਸ੍ਰੀ ਅਨੰਦਪੁਰ ਸਾਹਿਬ, 25 ਮਈ (ਜੇ ਐਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਅਤੇ ਸਰਵਿਸ਼ਜ ਦੇ ਸਾਬਕਾ ਕੋਚ ਐਡ. ਪਾਖਰ ਸਿੰਘ ਭੱਠਲ ਦੇ ਸਪੁੱਤਰ ਐਡ. ਬਲਵੀਰ ਸਿੰਘ ਭੱਠਲ (58) ਵਾਸੀ ਮੁਹੱਲਾ ਫ਼ਤਿਹਗੜ• ਸਾਹਿਬ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਜੈਤੇਵਾਲ ਨਾਲ ਸਬੰਧਿਤ ਸਨ ਪਰ ਬਾਅਦ ਵਿਚ ਉਨ•ਾਂ ਦੇ ਪਰਿਵਾਰ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ | ਐਡ. ਭੱਠਲ ਹਾਕੀ ਦੇ ਨਾਮੀ ਖਿਡਾਰੀ ਵੀ ਰਹੇ ਹਨ | ਉਨ•ਾਂ ਦਾ ਇਕਲੌਤਾ ਸਪੁੱਤਰ ਸਿਮਰਜੀਤ ਸਿੰਘ ਭੱਠਲ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਕਾਲਤ ਕਰਦਾ ਹੈ | ਉਨ੍ਹਾਂ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਰੇਣੂ ਨੇ ਦੱਸਿਆ ਕਿ ਐਡ. ਭੱਠਲ ਦਾ ਦਾਹ ਸਸਕਾਰ 26 ਮਈ ਨੂੰ ਸਵੇਰੇ 9 ਵਜੇ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਵਾਮੀ ਕਿਰਪਾਲਾ ਨੰਦ ਤੇ ਸੇਵਾ-ਮੁਕਤ ਆਈ.ਜੀ. ਲੋਕਨਾਥ ਆਂਗਰਾ ਵਲੋਂ ਵਿਨੋਦ ਚੰਦਨ ਦਾ ਸਨਮਾਨ <br/> ਅਗਲੀ ਖ਼ਬਰ ਆਰ.ਟੀ.ਓ. ਦਫ਼ਤਰ 'ਚ ਏਜੰਟਾਂ ਦੀ ਸਰਦਾਰੀ, ਆਮ ਲੋਕਾਂ ਦੀ ਖੱਜਲ ਖੁਆਰੀ
Ad Position 24