ਭਾਦਸੋਂ, 25 ਮਈ (ਪ੍ਰਦੀਪ ਦੰਦਰਾਲਾ)-ਹਰ ਮਹੀਨੇ ਦੀ ਤਰ੍ਹਾਂ ਇਸ ਮਾਹ ਵੀ ਸੰਤ ਬਾਵਾ ਪੂਰਨ ਦਾਸ ਜੀ ਦੇ ਤਪ ਅਸਥਾਨ ਫਕੀਰੋਂ ਕੇ ਬਖਸ਼ਿਸ਼-ਏ-ਤਖਤ ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ ਵਿਖੇ ਦਸਮੀਂ ਦਾ ਦਿਹਾੜਾ ਗੱਦੀ ਨਸ਼ੀਨ ਬਾਬਾ ਗੁਰਚਰਨ ਸਿੰਘ ਦੀ ਅਗਵਾਈ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸੇਵਾ-ਸਿਮਰਨ ਦੇ ਧਾਰਨੀ ਬਣਨ ਲਈ ਪ੍ਰੇਰਿਆ | ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਜੀ., ਲਖਵੀਰ ਸਿੰਘ ਲੌਟ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਬਲਵਿੰਦਰ ਸਿੰਘ ਕੰਗ ਸਰਪੰਚ, ਜਥੇਦਾਰ ਸੁਖਦੇਵ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਸਾਹਿਬ ਸਿੰਘ ਕੰਗ, ਗੁਰਬਾਜ਼ ਸਿੰਘ ਸੇਖੋਂ ਐਮ.ਡੀ., ਅਮਰੀਕ ਸਿੰਘ ਸਿਊਣਾ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਨਰਿੰਦਰਜੀਤ ਸਿੰਘ ਗਿੱਲ ਲੰਗ, ਮਨਜੀਤ ਸਿੰਘ ਕਾਠਮੱਠੀ, ਗਿਆਨੀ ਭਜਨ ਸਿੰਘ, ਯਾਦਵਿੰਦਰ ਸਿੰਘ ਪਟਿਆਲਾ, ਬੁੱਧ ਸਿੰਘ ਦਿਆਗੜ, ਐਡਵੋਕੇਟ ਜਤਿੰਦਰ ਸਿੰਘ, ਸਾਹਿਬ ਸਿੰਘ ਰੋੜੇਵਾਲ, ਚਰਨਜੀਤ ਸਿੰਘ ਟਿਵਾਣਾ, ਬਲਜੀਤ ਸਿੰਘ ਰੋੜੇਵਾਲ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਗੁਰਤੇਜ ਸਿੰਘ ਸਿੱਧੂਵਾਲ, ਜੱਗੀ ਲੰਗ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |