04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰੋੜੇਵਾਲ ਸਾਹਿਬ ਵਿਖੇ ਦਸਮੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 26-05-2026
ਭਾਦਸੋਂ, 25 ਮਈ (ਪ੍ਰਦੀਪ ਦੰਦਰਾਲਾ)-ਹਰ ਮਹੀਨੇ ਦੀ ਤਰ੍ਹਾਂ ਇਸ ਮਾਹ ਵੀ ਸੰਤ ਬਾਵਾ ਪੂਰਨ ਦਾਸ ਜੀ ਦੇ ਤਪ ਅਸਥਾਨ ਫਕੀਰੋਂ ਕੇ ਬਖਸ਼ਿਸ਼-ਏ-ਤਖਤ ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ ਵਿਖੇ ਦਸਮੀਂ ਦਾ ਦਿਹਾੜਾ ਗੱਦੀ ਨਸ਼ੀਨ ਬਾਬਾ ਗੁਰਚਰਨ ਸਿੰਘ ਦੀ ਅਗਵਾਈ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸੇਵਾ-ਸਿਮਰਨ ਦੇ ਧਾਰਨੀ ਬਣਨ ਲਈ ਪ੍ਰੇਰਿਆ | ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਜੀ., ਲਖਵੀਰ ਸਿੰਘ ਲੌਟ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਬਲਵਿੰਦਰ ਸਿੰਘ ਕੰਗ ਸਰਪੰਚ, ਜਥੇਦਾਰ ਸੁਖਦੇਵ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਸਾਹਿਬ ਸਿੰਘ ਕੰਗ, ਗੁਰਬਾਜ਼ ਸਿੰਘ ਸੇਖੋਂ ਐਮ.ਡੀ., ਅਮਰੀਕ ਸਿੰਘ ਸਿਊਣਾ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਨਰਿੰਦਰਜੀਤ ਸਿੰਘ ਗਿੱਲ ਲੰਗ, ਮਨਜੀਤ ਸਿੰਘ ਕਾਠਮੱਠੀ, ਗਿਆਨੀ ਭਜਨ ਸਿੰਘ, ਯਾਦਵਿੰਦਰ ਸਿੰਘ ਪਟਿਆਲਾ, ਬੁੱਧ ਸਿੰਘ ਦਿਆਗੜ, ਐਡਵੋਕੇਟ ਜਤਿੰਦਰ ਸਿੰਘ, ਸਾਹਿਬ ਸਿੰਘ ਰੋੜੇਵਾਲ, ਚਰਨਜੀਤ ਸਿੰਘ ਟਿਵਾਣਾ, ਬਲਜੀਤ ਸਿੰਘ ਰੋੜੇਵਾਲ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਗੁਰਤੇਜ ਸਿੰਘ ਸਿੱਧੂਵਾਲ, ਜੱਗੀ ਲੰਗ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਬੀ.ਐਸ. ਸੰਧੂ ਸਕੂਲ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਲਈ ਕੀਤੀ ਪੂਲ ਪਾਰਟੀ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਫ਼ਤਿਹਪੁਰ ਨੇ ਅੱਠਵੇਂ ਪੰਜਾਬ ਤਾਇਕਵਾਂਡੋ ਕੈਂਪ 2026 ਦੇ ਜੂਨੀਅਰ ਗਰਲਜ਼ ਚੈਂਪੀਅਨਸ਼ਿਪ...
Ad Position 24