ਨਾਭਾ, 25 ਮਈ (ਜਗਨਾਰ ਸਿੰਘ ਦੁਲੱਦੀ)-ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਵਾਰਡ ਨੰਬਰ 21 ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਸਾਹਨੀ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ | ਵਿਧਾਇਕ ਦੇਵ ਮਾਨ ਨੇ ਵਾਰਡ ਵਾਸੀਆਂ ਨੂੰ ਅਮਰਜੀਤ ਕੌਰ ਸਾਹਨੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਵਾਰਡ ਵਿਚ ਤੇਜ਼ ਚੋਣ ਪ੍ਰਚਾਰ ਕਰਕੇ ਸਾਹਨੀ ਨੇ ਆਪਣੇ ਵਿਰੋਧੀਆਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਸਿਮਰਨ ਸਿੰਘ ਸਾਹਨੀ ਨੇ ਵਿਧਾਇਕ ਦੇਵ ਮਾਨ ਨੂੰ ਕਿਹਾ ਕਿ ਉਹ ਇਹ ਸੀਟ ਜਿੱਤ ਕੇ ਉਨ੍ਹਾਂ ਦੀ ਝੋਲੀ ਵਿਚ ਪਾਉਣਗੇ | ਉਨ੍ਹਾਂ ਵਿਧਾਇਕ ਦੇਵ ਮਾਨ ਨੂੰ ਕਿਹਾ ਕਿ ਜਿੱਤਣ ਉਪਰੰਤ ਉਨਾਂ ਦੇ ਵਾਰਡ ਨੰਬਰ 21 ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣ | ਵਾਰਡ ਵਾਸੀਆਂ ਵਲੋਂ ਵੀ ਸਾਹਨੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ 'ਤੇ ਤੇਜਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਪੂਨੀਆਂ, ਕੁਲਵਿੰਦਰ ਸਿੰਘ ਰਾਜੂ ਦਿੱਲੀ ਵਾਲੇ ਆਦਿ ਮੌਜੂਦ ਸਨ |