05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵਿਧਾਇਕ ਦੇਵ ਮਾਨ ਨੇ ਵਾਰਡ ਨੰਬਰ 7 'ਚ ਪਾਰਟੀ ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 26-05-2026
ਨਾਭਾ, 25 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਵਾਰਡ ਨੰਬਰ 7 ਵਿਚ ਚੋਣ ਲੜ ਰਹੇ ਸਰੋਜ ਪਤਨੀ ਸਵਰਗੀ ਦਲੀਪ ਕੁਮਾਰ ਬਿੱਟੂ ਲਈ ਚੋਣ ਪ੍ਰਚਾਰ ਕੀਤਾ ਗਿਆ | ਵਾਰਡ ਨੰਬਰ 7 ਦੇ ਵਾਸੀਆਂ ਨੂੰ ਅਪੀਲ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕੀ ਉਹ ਵਿਕਾਸ ਦੇ ਨਾਮ 'ਤੇ ਵੋਟਾਂ ਮੰਗ ਰਹੇ ਹਨ, ਕਿਉਂ ਜੋ ਪਿਛਲੇ ਕਰੀਬ ਚਾਰ ਸਾਲ ਦੌਰਾਨ ਵਾਰਡ ਨੰਬਰ ਸੱਤ ਵਿਚ ਪਾਰਟੀ ਵਲੋਂ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਜੇਕਰ ਵਾਰਡ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਰਹਿੰਦਾ ਹੈ ਤਾਂ ਉਸ ਨੂੰ ਚੋਣਾਂ ਜਿੱਤਣ ਉਪਰੰਤ ਤੁਰੰਤ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ | ਪਾਰਟੀ ਉਮੀਦਵਾਰ ਸਰੋਜ ਵਲੋਂ ਹਲਕਾ ਵਿਧਾਇਕ ਦੇਵ ਮਾਨ ਦਾ ਉਨਾਂ ਦੇ ਵਾਰਡ ਵਿਚ ਆਉਣ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਰਮੇਸ਼ ਤਲਵਾੜ, ਕਮਲ ਕੁਮਾਰ ਰਾਜੂ, ਤੇਜਿੰਦਰ ਸਿੰਘ ਖਹਿਰਾ, ਕਪਿਲ ਮਾਨ, ਪ੍ਰਧਾਨ ਸੋਮਨਾਥ ਢੱਲ, ਪ੍ਰਧਾਨ ਅਮਨਦੀਪ ਸਿੰਘ ਕੋਟ, ਰਾਜੀਵ ਸ਼ਰਮਾ, ਸਾਬਕਾ ਕੌਂਸਲਰ ਹਿਤੇਸ਼ ਖੱਟਰ,ਗੁਰਵਿੰਦਰ ਸਿੰਘ ਪੱਪੂ ਸੌਜਾ, ਸੁਭਾਸ ਸਹਿਗਲ, ਅਮਨ ਗਰਗ ਆਦਿ ਵਾਰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪੁਲਿਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਅਗਲੀ ਖ਼ਬਰ ਪੋਲਿੰਗ ਪਾਰਟੀਆਂ ਹੋਈਆਂ ਪੋਲਿੰਗ ਬੂਥਾਂ ਲਈ ਰਵਾਨਾ
Ad Position 24