ਪਾਤੜਾਂ, 26 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀਆਂ ਨਗਰ ਕੌਸਲ ਚੋਣਾਂ ਦੌਰਾਨ ਡੀਟੀਓ ਕਰਨ ਸਿੰਘ ਨੇ ਅੱਜ ਪਾਤੜਾਂ ਵਿਖੇ ਅਚਾਨਕ ਦੌਰਾ ਕੀਤਾ ਅਤੇ ਕਈ ਵਾਰਡਾਂ ਵਿਚ ਜਾ ਕੇ ਚੋਣ ਲੜ ਰਹੇ ਸਾਰੀਆਂ ਪਾਰਟੀਆਂ ਦੇ ਉਮੀਦਾਵਰਾਂ ਦੇ ਦਫਤਰਾਂ ਵਿਚ ਜਾ ਕੇ ਉਨਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਅਤੇ ਇਸ ਦੌਰਾਨ ਪਾਤੜਾਂ ਦੇ ਬਹੁਤੇ ਵਾਰਡਾਂ ਵਿਚ ਸ਼ਹਿਰ ਵਾਸੀਆਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਨਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮੌਜੂਦ ਸ਼ਹਿਰ ਵਾਸੀਆਂ ਨੇ ਕਿਹਾ ਕਿ ਨਗਰ ਕੌਸਲ ਦੀਆਂ ਦੌਨ ਜਾਰੀ ਕੀਤੀਆਂ ਗਈਆਂ ਧਮਕੀ ਭਰੀਆਂ ਵੀਡੀਓ ਨੂੰ ਲੈ ਕੇ ਇਨਾਂ ਚੋਣਾਂ ਦੌਰਾਂਨ ਕਿਸੇ ਨਾਂ ਕਿਸੇ ਤਰਾਂ ਦੀ ਗੜਬੜੀ ਹੋਣ ਦੀਆਂ ਘਟਾਨਵਾਂ ਵਾਪਰਣ ਦਾ ਸਹਿਮ ਹਰ ਪਾਰਟੀ ਵਲੋਂ ਖੜ੍ਹੇ ਉਮੀਦਵਾਰਾਂ ਸਮੇਤ ਸਾਰੇ ਸ਼ਹਿਰ ਵਾਸੀਆਂ ਵਿਚ ਦੇਖਣ ਨੂੰ ਮਿਲ ਰਿਹਾ ਸੀ ਪਰ ਲੋਕਾਂ ਨੂੰ ਡਰਾਉਣ ਦੇ ਮਕਸਦ ਨੂੰ ਲੈ ਕੇ ਪਾਈਆਂ ਅਜਿਹੀਆਂ ਵੀਡੀਓ ਦੀ ਕਰਨ ਸਿੰਘ ਡੀ.ਟੀ.ਓ. ਨੇ ਜਿੱਥੇ ਸਖਤ ਨਿੰਦਾਂ ਕੀਤੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਉਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਕਾਇਤ ਕਰਨ ਅਤੇ ਇਸ ਮਾਮਲੇ ਨੂੰ ਹਾਈਕੋਰਟ ਤੱਕ ਲਿਜਾਏ ਜਾਣ ਦੀ ਬਦੋਲਤ ਹੀ ਪ੍ਰਸ਼ਾਸ਼ਨ ਨੂੰ ਅਮਨ ਸ਼ਾਤੀ ਬਣਾਈ ਰੱਖਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਪਾਤੜਾਂ ਸ਼ਹਿਰ ਦੇ ਲੋਕਾਂ ਨੇ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਨ 'ਤੇ ਅੱਜ ਸ਼ਹਿਰ ਵਾਸੀਆਂ ਨੇ ਪਾਰਟੀ ਪੱਧਰ ਤੋਂ ਉੱਪਰ ੳੱਠ ਕੇ 'ਸ਼ਾਤੀ ਦਾ ਮਸੀਹਾ ਕਰਨ ਸਿੰਘ ਅਤੇ ਬੀਬੀ ਲੂੰਬਾ' ਦੇ ਨਾਅਰੇ ਲਾ ਕੇ ਉਨਾਂ ਦਾ ਸਵਾਗਤ ਕੀਤਾ ਹੈ | ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਇਸ ਪਿਆਰ ਲਈ ਉਨਾਂ ਦਾ ਧੰਨਵਾਦ ਕਰਦਿਆਂ ਡੀਟੀਓ ਕਰਨ ਸਿੰਘ ਨੇ ਕਿਹਾ ਕਿ ਨਗਰ ਕੌਸਲ ਅਤੇ ਪੰਚਾਇਤੀ ਚੋਣਾਂ ਅਜਿਹੀ ਚੋਣਾਂ ਹੁੰਦੀਆਂ ਹਨ ਜਿਹੜੀਆਂ ਕਿ ਸਦਾ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖ ਕੇ ਹੀ ਲੜਨੀਆਂ ਚਾਹੀਦੀਆਂ ਹਨ |