28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਦਾ ਸਟੈਮਫੀਲਡਜ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦੇ ਕਰਵਾਏ ਮੁਕਾਬਲੇ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-'ਦਾ ਸਟੈਮਫੀਲਡਜ ਇੰਟਰਨੈਸ਼ਨਲ ਸਕੂਲ ਬਲਬੇੜਾ ਵਲੋਂ ਏਐਸਆਈਐਸਸੀ ਜ਼ੋਨਲ ਲਿਟਰੇਰੀ ਕੰਪੀਟੀਸ਼ਨ-2026 ਦਾ ਸਫਲ ਪ੍ਰੋਗਰਾਮ ਸਕੂਲ ਕੈਂਪਸ ਵਿਚ ਕੀਤਾ ਗਿਆ, ਜਿਸ ਵਿਚ ਚੰਡੀਗੜ੍ਹ ਜ਼ੋਨ ਦੇ ਆਈ.ਸੀ.ਐਸ.ਈ. ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਕ੍ਰੀਏਟਿਵ ਰਾਈਟਿੰਗ, ਸਟੋਰੀ ਟੇਲਿੰਗ, ਡੈਕਲੇਮੇਸ਼ਨ ਅਤੇ ਕਵਿਤਾ ਲਿਖਣ ਵਰਗੀਆਂ ਪ੍ਰਤੀਯੋਗਤਾਵਾਂ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ, ਆਤਮਵਿਸ਼ਵਾਸ, ਅਭਿਵਿਅਕਤੀ ਅਤੇ ਸੰਚਾਰ ਕੌਸ਼ਲ ਦਿਖਾਉਣ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ | ਮੁਕਾਬਲੇ 'ਚ ਜੱਜਾਂ ਦੀ ਨਿਰਪੱਖ ਦੇਖ-ਰੇਖ ਹੇਠ ਸੁਚੱਜੇ ਢੰਗ ਨਾਲ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਵਿਰਕ ਵਲੋਂ ਟਰਾਫ਼ੀਆਂ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਭਵਿੱਖ ਵਿਚ ਵੀ ਸਕੂਲ ਆਈ.ਸੀ.ਐਸ.ਈ. ਦੇ ਵੱਖ-ਵੱਖ ਈਵੈਂਟ ਕਰਵਾਉਂਦਾ ਰਹੇਗਾ | ਇਹ ਵਿਸ਼ਾਲ ਇੰਟਰ-ਸਕੂਲ ਸਾਹਿੱਤਿਕ ਸਮਾਗਮ ਦੀ ਮੇਜ਼ਬਾਨੀ ਕਰਨਾ ਦਾ ਦਾ ਸਟੈਮਫੀਲਡਜ ਇੰਟਰਨੈਸ਼ਨਲ ਸਕੂਲ ਲਈ ਗੌਰਵ ਦੀ ਗੱਲ ਰਹੀ, ਜਿਸ ਨੇ ਸਿੱਖਿਆ, ਪ੍ਰਤਿਭਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ | ਇਸ ਪ੍ਰਤੀਯੋਗਤਾ ਵਿਚ ਚੰਡੀਗੜ੍ਹ, ਮੋਹਾਲੀ ਅਤੇ ਪਟਿਆਲਾ ਦੇ ਨਾਮੀ ਆਈਸੀਐਸਈ ਸਕੂਲਾਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਹਿਲੇ ਚਲਾਨ 'ਤੇ 2000, ਦੂਜੇ 'ਤੇ 5000 ਰੁਪਏ ਅਤੇ ਤੀਜੀ ਵਾਰ ਸਿੱਧਾ ਪਾਣੀ ਦਾ ਕਨੈੱਕਸ਼ਨ ਕੱਟਿਆ ਜਾਵੇਗਾ-ਕਮਿਸਨਰ
Ad Position 24