07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕੋਰੋਨਾ ਯੋਧਿਆਂ ਦੀਆਂ ਮੰਗਾਂ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਮੰਨੇ-ਜ਼ਿਲ੍ਹਾ ਪ੍ਰਧਾਨ ਰਾਠੀ

Ad Position 21
No active advertisement
ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਧਰਮਿੰਦਰ ਸਿੰਘ ਸਿੱਧੂ)- ਕੋਰੋਨਾ ਕਾਲ ਵਿਚ ਭਰਤੀ ਕੀਤੀਆਂ ਸਟਾਫ਼ ਨਰਸਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੀਆਂ ਹਨ, ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਸਾਥੀਆਂ ਸਮੇਤ ਪਹੁੰਚ ਗਏ | ਇੱਥੇ ਉਨ੍ਹਾਂ ਕਿਹਾ ਕਿ ਜਿਹੜੇ ਕੋਰੋਨਾ ਯੋਧਿਆਂ ਨੇ ਆਪਣੀ ਜਾਨ 'ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ਤੇ ਮੁੱਖ ਮੰਤਰੀ ਨੇ ਖ਼ੁਦ ਉਨ੍ਹਾਂ ਦਾ ਧਰਨਾ ਚੁਕਵਾਇਆ ਹੋਵੇ ਤਾਂ ਫੇਰ ਹੁਣ ਮੁੱਖ ਮੰਤਰੀ ਉਨ੍ਹਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਅਜਿਹਾ ਸੀ ਕਿ ਆਪਣਿਆਂ ਨੇ ਆਪਣਿਆਂ ਨੂੰ ਨਹੀਂ ਪਛਾਣਿਆ ਅਤੇ ਇਨ੍ਹਾਂ ਯੋਧਿਆ ਨੇ ਮਰੀਜ਼ਾਂ ਦੀ ਦਿਨ-ਰਾਤ ਸੇਵਾ ਕੀਤੀ | ਉਨ੍ਹਾਂ ਕਿਹਾ ਅਕਾਲੀ ਦਲ ਇਨ੍ਹਾਂ ਨਾਲ ਡਟ ਕੇ ਖੜ੍ਹਾ ਹੈ | ਪ੍ਰਧਾਨ ਰਾਠੀ ਨੇ ਕਿਹਾ ਕਿ ਸਾਡੀਆਂ ਧੀਆਂ ਭੈਣਾ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਸਟਾਫ਼ ਨਰਸਾਂ ਦੀ ਆਗੂ ਚਰਨਜੋਤ ਕੌਰ ਨੇ ਦੱਸਿਆ ਕਿ 3 ਜਨਵਰੀ 2022 ਨੂੰ ਜਦੋਂ ਕੋਰੋਨਾ ਯੋਧੇ ਰਾਜਿੰਦਰਾ ਹਸਪਤਾਲ ਦੀ ਛੱਤ ਉੱਪਰ ਮਰਨ ਵਰਤ 'ਤੇ ਬੈਠੇ ਸਨ, ਉਸ ਸਮੇਂ ਮੁੱਖ ਮੰਤਰੀ ਪੰਜਾਬ ਜੋ ਕਿ ਉਸ ਵਕਤ ਐਮ.ਪੀ. ਸਨ ਅਤੇ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਕੋਲ ਆਈ, ਸੀ.ਐਮ. ਪੰਜਾਬ ਨੇ ਸਾਡਾ ਮਰਨ ਖੁਲ੍ਹਵਾਇਆ ਅਤੇ ਵਿਸ਼ਵਾਸ ਦਵਾਇਆ ਕੇ ਸਾਡੀ ਸਰਕਾਰ ਆਉਂਦਿਆਂ ਹੀ 5-7 ਫ਼ੈਸਲਿਆਂ ਵਿਚ ਇਕ ਫ਼ੈਸਲਾ ਤੁਹਾਨੂੰ ਪੱਕੀ ਨੌਕਰੀ 'ਤੇ ਬਹਾਲ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੀ ਸਰਕਾਰ ਏਨੀ ਗੂੰਗੀ ਬੋਲੀ ਹੋ ਚੁੱਕੀ ਕੋਰੋਨਾ ਕਾਲ 'ਚ ਕੰਮ ਕਰਨ ਵਾਲੀਆਂ ਸਟਾਫ਼ ਨਰਸਾਂ 28 ਮਈ ਤੋਂ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਏਨੀ ਕੜਕਦੀ ਧੁੱਪ ਵਿਚ ਸੜਕ 'ਤੇ ਬੈਠੀਆਂ ਹਨ | ਸਰਕਾਰ ਨੂੰ ਕੋਈ ਵੀ ਅਸਰ ਨਹੀਂ ਹੈ | ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਹੋਰ ਤਿੱਖੇ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪੰਜਾਬ ਤੇ ਪੰਥਕ ਮੁੱਦਿਆਂ 'ਤੇ ਵੱਡੇ ਸੰਘਰਸ਼ ਦਾ ਬਿਗਲ ਅਗਲੀ ਖ਼ਬਰ ਮੋਬਾਈਲ ਫ਼ੋਨ 'ਤੇ ਗੱਲ ਕਰਦੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਮੌਤ
Ad Position 24
No active advertisement