06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਮਾਣਾ ’ਚ ਪਈ ਬਰਸਾਤ ਨੇ ਹਰ ਪਾਸੇ ਕੀਤਾ ਜਲ-ਥਲ

ਸਮਾਣਾ, 6 ਅਗਸਤ (ਪ੍ਰੀਤਮ ਸਿੰਘ ਨਾਗੀ)-ਅੱਜ ਸਵੇਰੇ ਇਥੇ ਇਲਾਕੇ ਵਿਚ ਭਾਰੀ ਬਰਸਾਤ ਹੋਣ ਕਾਰਨ ਲਗਪਗ ਸਾਰੇ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ। ਇਸ ਦਾ ਮੁੱਖ ਕਾਰਨ ਹੈ ਸੀਵਰੇਜ ਬੋਰਡ ਵਲੋਂ ਸੀਵਰੇਜ ਦੀ ਸਮੇਂ ਸਿਰ ਸਫਾਈ ਨਾ ਕਰਾਉਣਾ ਤੇ ਕੁਝ ਅੜਿੱਕਾ ਸਫ਼ਾਈ ਸੇਵਕਾਂ ਦੀ ਹੜਤਾਲ ਵੀ ਬਣੀ।

Ad Position 21
No active advertisement
ਸਮਾਣਾ ਵਿਖੇ ਹੋਈ ਬਰਸਾਤ ਸਮੇਂ ਪਾਣੀ ’ਚੋਂ ਗੁਜ਼ਰਦੇ ਹੋਏ ਸਕੂਲੀ ਵਿਦਿਆਰਥੀ ਅਤੇ ਹੋਰ ਲੋਕ। ਤਸਵੀਰਾਂ : ਪ੍ਰੀਤਮ ਸਿੰਘ ਨਾਗੀ 07-08-2026
ਸਮਾਣਾ, 6 ਅਗਸਤ (ਪ੍ਰੀਤਮ ਸਿੰਘ ਨਾਗੀ)-ਅੱਜ ਸਵੇਰੇ ਇਥੇ ਇਲਾਕੇ ਵਿਚ ਭਾਰੀ ਬਰਸਾਤ ਹੋਣ ਕਾਰਨ ਲਗਪਗ ਸਾਰੇ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ। ਇਸ ਦਾ ਮੁੱਖ ਕਾਰਨ ਹੈ ਸੀਵਰੇਜ ਬੋਰਡ ਵਲੋਂ ਸੀਵਰੇਜ ਦੀ ਸਮੇਂ ਸਿਰ ਸਫਾਈ ਨਾ ਕਰਾਉਣਾ ਤੇ ਕੁਝ ਅੜਿੱਕਾ ਸਫ਼ਾਈ ਸੇਵਕਾਂ ਦੀ ਹੜਤਾਲ ਵੀ ਬਣੀ। ਸਕੂਲੀ ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਹੋਣਾ ਪ੍ਰਸ਼ਾਸਨ ਦੀ ਨਾਲਾਇਕੀ ਦਾ ਵੱਡਾ ਸਬੂਤ ਹੈ ਕਿਉਂਕਿ ਹੁਣ ਤੱਕ ਦਾ ਹਿਸਾਬ ਲਗਾਇਆ ਜਾਵੇ ਤਾਂ ਅਰਬਾਂ ਰੁਪਈਏ ਪਾਣੀ ਨਿਕਾਸੀ ਲਈ ਕੀਤੇ ਜਾ ਰਹੇ ਨਿਕੰਮੇ ਪ੍ਰਬੰਧਾਂ ’ਤੇ ਖਰਚ ਕੀਤੇ ਜਾ ਚੁੱਕੇ ਹਨ। ਇਸ ਵੱਡੀ ਸਮੱਸਿਆ ਬਾਰੇ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਲੋਕਾਂ ਨੇ ਪਾਣੀ ਨਿਕਾਸੀ ਲਈ ਬਣੇ ਬਰਸਾਤੀ ਨਾਲਿਆਂ ਉੱਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਥੇ ਹੀ ਗੱਲ ਨਹੀਂ ਮੁੱਕਦੀ ਬਹੁਤੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਨਾਜਾਇਜ਼ ਤੌਰ ’ਤੇ ਕਾਲੋਨੀਆਂ ਕੱਟ ਕੇ ਪਾਣੀ ਨਿਕਾਸੀ ਦਾ ਰੁਖ ਮੋੜ ਦਿੱਤਾ ਹੈ। ਸਮਾਜ ਸੇਵਕ ਚਮਕੌਰ ਸਿੰਘ ਮੋਤੀ ਫਾਰਮ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਬਰਸਾਤਾਂ ਸ਼ੁਰੂ ਹੋਣ ਤੋਂ ਲਗਪਗ ਦੋ ਮਹੀਨੇ ਪਹਿਲਾਂ ਨਾਲੀਆਂ ਤੇ ਵੱਡੇ ਨਾਲਿਆਂ ਦੀ ਸਫ਼ਾਈ ਕਰਾਉਣੀ ਚਾਹੀਦੀ ਹੈ। ਇਸ ਸਮੱਸਿਆ ਬਾਰੇ ਬੋਲਦੇ ਹੋਏ ਸਮਾਜ ਸੇਵਕ ਪੁਰਦਮਨ ਸਿੰਘ ਵਿਰਕ ਤੇ ਕੁਲਵੰਤ ਸਿੰਘ ਢਿੱਲੋਂ ਐਡਵੋਕੇਟ ਦਾ ਕਹਿਣਾ ਹੈ ਕਿ ਜਦੋਂ ਕਿਸੇ ਵੀ ਸ਼ਹਿਰ ’ਚ ਕੋਈ ਵਿਕਾਸ ਦਾ ਕੰਮ ਹੁੰਦਾ ਹੈ, ਉਸ ਕੰਮ ਨੂੰ ਮੌਕੇ ’ਤੇ ਜਾ ਕੇ ਕੋਈ ਵੀ ਟੈਕਨੀਕਲ ਅਧਿਕਾਰੀ ਚੈੱਕ ਨਹੀਂ ਕਰਦਾ। ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਆਪਣੇ ਕਮਿਸ਼ਨ ਤੱਕ ਹੀ ਮਤਲਬ ਹੁੰਦਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਪਰ ਉਸ ਕੰਮ ’ਤੇ ਮਟੀਰੀਅਲ ਸਹੀ ਮਿਕਦਾਰ ਨਾਲ ਨਹੀਂ ਪਾਇਆ ਜਾਂਦਾ, ਜਿਸ ਕਾਰਨ ਸੜਕਾਂ ਨਾਲੀਆਂ ਸਮੇਂ ਤੋਂ ਪਹਿਲਾਂ ਹੀ ਕਦੇ ਕਦੇ ਤਾਂ ਬਣਦੇ ਹੀ ਟੁੱਟ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਨੀਟ 2026 ਕੁਆਲੀਫਾਈਡ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਲੋਂ ਸਨਮਾਨ ਅਗਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਲਗਾਤਾਰ ਚੌਥੇ ਦਿਨ ਧਰਨਾ ਜਾਰੀ
Ad Position 24
No active advertisement