31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਲ ਇੰਡੀਆ ਕੰਬਾਈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸੀ. ਬੀ. ਆਈ. ਸੀ. ਦੇ ਚੇਅਰਮੈਨ ਵਿਵੇਕ ਚਤੁਰਵੇਦੀ ਨਾਲ ਮੁਲਾਕਾਤ

ਨਾਭਾ, 31 ਅਕਤੂਬਰ (ਜਗਨਾਰ ਸਿੰਘ ਦੁਲੱਦੀ)-57ਵੀਂ ਜੀ. ਐੱਸ.

Ad Position 21
No active advertisement
ਚੰਡੀਗੜ੍ਹ ਵਿਖੇ ਸੀਬੀਆਈਸੀ ਦੇ ਚੇਅਰਮੈਨ ਵਿਵੇਕ ਚਤੁਰਵੇਦੀ ਨਾਲ ਆਲ ਇੰਡੀਆ ਕੰਬਾਈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਨੁਮਾਇੰਦੇ ਮੁਲਾਕਾਤ ਕਰਨ ਸਮੇਂ। ਅਜੀਤ ਤਸਵੀਰ 01-11-2026
ਨਾਭਾ, 31 ਅਕਤੂਬਰ (ਜਗਨਾਰ ਸਿੰਘ ਦੁਲੱਦੀ)-57ਵੀਂ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਵਿਚ ਸਿਫ਼ਾਰਸ਼ ਕੀਤੇ ਗਏ ਸੁਧਾਰਾਂ ਨੂੰ ਲਾਗੂ ਕਰਨ ਤੇ ਉਦਯੋਗ ਜਗਤ ਦੀਆਂ ਸਮੱਸਿਆਵਾਂ ਸੁਣਨ ਲਈ ਸੈਂਟਰਲ ਬੋਰਡ ਆਫ਼ ਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਵਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਆਊਟਰੀਚ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਸੀ. ਬੀ. ਆਈ. ਸੀ. ਦੇ ਚੇਅਰਮੈਨ ਵਿਵੇਕ ਚਤੁਰਵੇਦੀ ਤੇ ਸੀ. ਬੀ. ਆਈ. ਸੀ. ਦੇ ਮੈਂਬਰ ਸੰਜੇ ਮੰਗਲ ਦੀ ਅਗਵਾਈ ਹੇਠ ਆਯੋਜਿਤ ਕੀਤਾ, ਜਿਸ ’ਚ ਸੀ. ਜੀ. ਐਸ. ਟੀ. ਚੰਡੀਗੜ੍ਹ ਜ਼ੋਨ ਦੇ ਚੀਫ਼ ਕਮਿਸ਼ਨਰ ਸ਼ੁਭ ਚਿੰਤਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਆਲ ਇੰਡੀਆ ਕੰਬਾਈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਵਲੋਂ ਸੰਤੋਖ ਸਿੰਘ ਸੇਠ ਨਾਭਾ, ਅਮਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਸੀ. ਬੀ. ਆਈ. ਸੀ. ਚੇਅਰਮੈਨ ਨਾਲ ਮੁਲਾਕਾਤ ਕਰਕੇ ਕੰਬਾਈਨ ਹਾਰਵੈਸਟਰ ਅਤੇ ਖੇਤੀਬਾੜੀ ਮਸ਼ੀਨਰੀ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਅਤੇ ਚੇਅਰਮੈਨ ਦਾ ਸਨਮਾਨ ਵੀ ਕੀਤਾ। ਮੰਗ ਪੱਤਰ ਵਿਚ ਮੁੱਖ ਤੌਰ ‘ਤੇ ਕੰਬਾਈਨ ਹਾਰਵੈਸਟਰ ਤੇ ਹੋਰ ਖੇਤੀਬਾੜੀ ਮਸ਼ੀਨਰੀ ਦੇ ਪੁਰਜ਼ਿਆਂ ਅਤੇ ਕੱਚੇ ਮਾਲ ‘ਤੇ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ, ਲੰਬੇ ਸਮੇਂ ਤੋਂ ਬਕਾਇਆ ਜੀ. ਐੱਸ. ਟੀ. ਰਿਫੰਡ ਜਲਦੀ ਜਾਰੀ ਕਰਨ, ਸਪਲਾਇਰ ਵਲੋਂ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਇਮਾਨਦਾਰ ਖਰੀਦਦਾਰਾਂ ਦੇ ਇਨਪੁੱਟ ਟੈਕਸ ਕ੍ਰੈਡਿਟ ਦੀ ਸੁਰੱਖਿਆ ਕਰਨ ਅਤੇ ਵਿਦੇਸ਼ੀ ਕੰਬਾਈਨਾਂ ਦੇ ਮੁਕਾਬਲੇ ਘਰੇਲੂ ਨਿਰਮਾਤਾਵਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਵਰਗੇ ਅਹਿਮ ਮੁੱਦੇ ਉਠਾਏ ਗਏ। ਸੰਤੋਖ ਸਿੰਘ ਸੇਠ, ਅਮਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਕਾਇਆ ਰਿਫੰਡ ਕਾਰਨ ਉਦਯੋਗ ਦੀ ਕਾਰਜਕਾਰੀ ਪੂੰਜੀ ਪ੍ਰਭਾਵਿਤ ਹੋ ਰਹੀ ਹੈ ਅਤੇ ਨਿਰਮਾਤਾਵਾਂ ਨੂੰ ਬੈਂਕਾਂ ਤੋਂ ਲਏ ਕਰਜ਼ਿਆਂ ‘ਤੇ ਵਾਧੂ ਵਿਆਜ ਦਾ ਬੋਝ ਸਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਕਿਸੇ ਸਪਲਾਇਰ ਦੀ ਗਲਤੀ ਕਾਰਨ ਨਿਯਮਾਂ ਦੀ ਪਾਲਣਾ ਕਰਨ ਵਾਲੇ ਖਰੀਦਦਾਰਾਂ ਨੂੰ ਨੋਟਿਸ ਅਤੇ ITC ਰੱਦ ਹੋਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸੀਬੀਆਈਸੀ ਚੇਅਰਮੈਨ ਵਿਵੇਕ ਚਤੁਰਵੇਦੀ ਵੱਲੋਂ ਐਸੋਸੀਏਸ਼ਨ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਮੰਗ-ਪੱਤਰ ਦਾ ਅਧਿਐਨ ਕਰਦਿਆਂ ਭਰੋਸਾ ਦਿੱਤਾ ਕਿ ਕੰਬਾਈਨ ਹਾਰਵੈਸਟਰ ਉਦਯੋਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁੱਕਵਾਂ ਮਕੈਨਿਜ਼ਮ ਤਿਆਰ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਜੀਐੱਸਟੀ ਰਿਫੰਡ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਟੋਮੇਸ਼ਨ ਕਰਨ, afsersahi ਦਖ਼ਲਅੰਦਾਜ਼ੀ ਖ਼ਤਮ ਕਰਨ ਅਤੇ ਰਿਟਰਨ ਜਮ੍ਹਾਂ ਹੋਣ ਤੋਂ ਬਾਅਦ 10 ਦਿਨਾਂ ਦੇ ਅੰਦਰ ਰਿਫੰਡ ਪ੍ਰਕਿਰਿਆ ਮੁਕੰਮਲ ਕਰਨ ਸੰਬੰਧੀ ਪ੍ਰਸਤਾਵਿਤ ਵਿਵਸਥਾ ਬਾਰੇ ਵੀ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸੰਨੀ ਇਨਕਲੇਵ ਖਰੜ ਦੇ ਵਸਨੀਕਾਂ ਨਾਲ ਮੀਟਿੰਗ ਅਗਲੀ ਖ਼ਬਰ ਝੂਠੇ ਪਰਚਿਆਂ ਲਈ ਬਣਾਇਆ 7 ਮੈਂਬਰੀ ਵਕੀਲਾਂ ਦਾ ਪੈਨਲ
Ad Position 24