07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਖੜਾ ਨਹਿਰ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 31-05-2026
ਸਮਾਣਾ, 30 ਮਈ (ਪ੍ਰੀਤਮ ਸਿੰਘ ਨਾਗੀ)-ਇੱਥੋਂ ਜਾਂਦੀ ਭਾਖੜਾ ਨਹਿਰ ਦੀ ਪੱਟੜੀ 'ਤੇ ਸ਼ੰਕਰ ਭਾਰਦਵਾਜ ਗੋਤਾਖੋਰ ਦੀ ਟੀਮ ਪਿੰਡ ਨੱਸੂਪੁਰ ਤੋਂ ਲਾ ਪਤਾ ਕਿਸੇ ਨੌਜਵਾਨ ਦੀ ਭਾਲ ਕਰ ਰਹੀ ਸੀ | ਉਨ੍ਹਾਂ ਦੀ ਨਜ਼ਰ ਭਾਖੜਾ ਨਹਿਰ ਵਿਚ ਤੈਰਦੀ ਇਕ ਨਵਜੰਮੇ ਬੱਚੇ ਦੀ ਲਾਸ਼ 'ਤੇ ਪਈ | ਇਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ ਤੇ ਲਾਸ਼ ਨੂੰ ਗੁਰਦੁਆਰਾ ਸ੍ਰੀ ਧੱਕਾ ਸਾਹਿਬ ਨੇੜਿਓਾ ਕੱਢ ਲਿਆ, ਮੌਕੇ 'ਤੇ ਸਿਟੀ ਪੁਲਿਸ ਸਮਾਣਾ ਦੇ ਏ.ਐਸ.ਆਈ. ਜਗਦੀਸ਼ ਸਿੰਘ ਵੀ ਪਹੁੰਚ ਗਏ | ਜਿਨ੍ਹਾਂ ਦੱਸਿਆ ਕਿ ਇਹ ਲਾਸ਼ ਪਿੱਛੇ ਤੋਂ ਤੈਰਦੀ ਆ ਰਹੀ ਸੀ | ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿਚ ਰੱਖ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡਰੰਮ 'ਚ ਪਾ ਕੇ ਲੜਕੀ ਦੀ ਲਾਸ਼ ਸੁੱਟਣ ਵਾਲਾ ਕਾਤਲ ਗਿ੍ਫ਼ਤਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪੰਜਾਬ ਤੇ ਪੰਥਕ ਮੁੱਦਿਆਂ 'ਤੇ ਵੱਡੇ ਸੰਘਰਸ਼ ਦਾ ਬਿਗਲ
Ad Position 24
No active advertisement