ਭਾਦਸੋਂ, 30 ਮਈ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਹਲਕੇ ਦੇ ਨੇੜਲੇ ਪਿੰਡ ਕਨਸੂਹਾ ਕਲਾਂ ਵਿਚ ਸਰਪੰਚ ਗੁਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਭੰਗੂ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਪਿੰਡ 'ਚ ਛੱਪੜ ਦੇ ਪਾਣੀ ਦੀ ਨਿਕਾਸੀ, ਸੀਵਰੇਜ, ਗਲੀਆਂ, ਸਟਰੀਟ ਲਾਈਟਾਂ, ਕਮਿਊਨਿਟੀ ਸੈਂਟਰ, ਸੀ.ਸੀ.ਟੀ.ਵੀ. ਕੈਮਰੇ, ਜਿੰਮ ਆਦਿ ਵਿਕਾਸ ਕਾਰਜਾਂ ਦਾ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਨਹਿਰੀ ਪਾਣੀ, ਸਿਹਤ ਬੀਮਾ ਯੋਜਨਾ, ਖੇਡ ਸਟੇਡੀਅਮ, ਉੱਚ ਦਰਜੇ ਦੀ ਪੜ੍ਹਾਈ ਲਈ ਸਕੂਲ, ਸੜਕਾਂ ਦਾ ਨਵੀਨੀਕਰਨ ਤੇ 65 ਹਜ਼ਾਰ ਬੱਚਿਆਂ ਨੂੰ ਨੌਕਰੀਆਂ ਅਜਿਹੇ ਰਿਕਾਰਡਤੋੜ ਕੰਮਾਂ ਕਰਕੇ ਸੂਬੇ ਦੇ ਲੋਕ ਮੁੜ ਤੋਂ 2027 'ਚ 'ਆਪ' ਦੀ ਸਰਕਾਰ ਬਣਾਉਣਗੇ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਲਈ 'ਆਪ' ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ | ਇਸ ਤੋਂ ਇਲਾਵਾ ਉਨ੍ਹਾਂ ਬੀ.ਜੇ.ਪੀ. ਸਰਕਾਰ 'ਤੇ ਵਰ੍ਹਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ ਜਿਹੀਆਂ ਅਲਾਮਤਾਂ ਦੇਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਭਾਜਪਾ ਦੇ ਸਰਕਾਰ ਬਣਾਉਣ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ | ਇਸ ਮੌਕੇ ਐਡਵੋਕੇਟ ਰਾਹੁਲ ਸਿੰਘ, ਜੈ ਸ਼ਰਮਾ ਪੀ.ਏ., ਚੇਅਰਮੈਨ ਗੁਰਵਿੰਦਰ ਸਿੰਘ ਖਰੌੜ, ਐਡਵੋਕੇਟ ਮਨਪ੍ਰੀਤ ਸਿੰਘ, ਸੁਰੇਸ਼ ਕੁਮਾਰ, ਕੇਸਰ ਸਿੰਘ ਭੰਗੂ, ਸੰਦੀਪ ਕੌਰ ਵਾਇਸ ਚੇਅਰਪਰਸਨ ਬਲਾਕ ਸੰਮਤੀ ਪਤਨੀ ਮਨਦੀਪ ਸਿੰਘ, ਸਰਪੰਚ ਪਿ੍ਤਪਾਲ ਸਿੰਘ ਲਚਕਾਣੀ, ਸਰਪੰਚ ਜਗਦੀਪ ਸਿੰਘ ਧੰਗੇੜਾ, ਸਰਪੰਚ ਗੁਰਪ੍ਰੀਤ ਸਿੰਘ ਪੇਦਨੀ, ਸਰਪੰਚ ਕੁਲਵੰਤ ਕੌਰ ਬਰਾੜ, ਪਰਮਿੰਦਰ ਸਿੰਘ ਅਜਨੌਦਾ ਆਪ ਆਗੂ, ਸਰਪੰਚ ਬਲਕਾਰ ਸਿੰਘ ਲੌਟ, ਜਤਿੰਦਰ ਸਿੰਘ ਪੰਚਾਇਤ ਸਕੱਤਰ, ਪ੍ਰਧਾਨ ਸਤਨਾਮ ਸ਼ਰਮਾ, ਨਰਿੰਦਰਜੀਤ ਸੰਘੇੜਾ ਸਰਪੰਚ ਧਨੌਰਾ, ਸੰਦੀਪ ਸਿੰਘ ਧਨੌਰਾ, ਸ਼ਲਿੰਦਰ ਸਿੰਘ ਪੰਚ, ਰਛਪਾਲ ਸਿੰਘ ਕਿਸਨਗੜ੍ਹ, ਮਨਦੀਪ ਸਿੰਘ ਸਿੰਬੜੋ, ਅਮਨਦੀਪ ਸਿੰਘ ਪਟਵਾਰੀ ਸਿੰਚਾਈ ਵਿਭਾਗ, ਹਰਵਿੰਦਰ ਸਿੰਘ, ਰਾਧਾ ਰਾਣੀ ਅਜਨੌਦਾ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਮੌਜੂਦ ਸਨ |