ਪਟਿਆਲਾ, 30 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਭਾਜਪਾ ਆਗੂ ਅਤੇ ਪਟਿਆਲਾ ਦਿਹਾਤੀ ਤੋਂ ਸਰਗਰਮ ਨੌਜਵਾਨ ਆਗੂ ਗੁਰਜੀਤ ਸਿੰਘ ਕੋਹਲੀ ਵਲੋਂ ਭਾਜਪਾ ਦੇ ਨਵ ਨਿਯੁਕਤ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨਾਂ ਨੇ ਜਿੱਥੇ ਸ. ਢਿੱਲੋਂ ਨੂੰ ਭਾਜਪਾ ਦੀ ਸੂਬਾਈ ਕਮਾਨ ਮਿਲਣ 'ਤੇ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਸ. ਢਿੱਲੋ ਦੀ ਅਗਵਾਈ 'ਚ ਪਾਰਟੀ ਸੂਬੇ ਅੰਦਰ ਆਉਂਦੀਆਂ 27 ਦੀਆਂ ਵਿਧਾਨ ਸਭਾ 'ਚ ਚੋਣਾਂ ਜਿੱਤ ਕੇ ਸਰਕਾਰ ਸਥਾਪਿਤ ਕਰੇਗੀ | ਇਸ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਧੰਨਵਾਦ ਕੀਤਾ | ਜਿਨਾਂ ਦੀ ਦੂਰ ਅਨਦੇਸੀ ਸੋਚ ਨਾਲ ਇਹ ਫ਼ੈਸਲਾ ਲਿਆ ਗਿਆ ਹੈ | ਉਨਾਂ ਕਿਹਾ ਕਿ ਸ. ਢਿੱਲੋਂ ਦੀ ਨਿਯੁਕਤੀ ਨਾਲ ਉਨਾਂ ਦੇ ਸਿਆਸੀ ਤਜਰਬੇ ਦਾ ਪਾਰਟੀ ਨੂੰ ਬਹੁਤ ਫਾਇਦਾ ਹੋਏਗਾ | ਉਨਾਂ ਸ. ਢਿੱਲੋਂ ਨੂੰ ਪਟਿਆਲਾ ਹਲਕੇ ਨਾਲ ਸੰਬੰਧਿਤ ਟਕਸਾਲੀ ਭਾਜਪਾਈਆਂ ਦੇ ਸਾਥ ਮਿਲਣ ਦੀ ਵੀ ਆਸ ਪ੍ਰਗਟਾਈ |